ਬਰੈਂਪਟਨ : ਪਿਛਲੇ ਸ਼ਨੀਵਾਰ ਚੌਧਰੀ ਸ਼ਿੰਗਾਰਾ ਸਿੰਘ ਪ੍ਰਧਾਨ ਨੇ ਇੱਕਤਰ ਹੋਏ ਸੀਨੀਅਰਜ਼, ਬਜੁਰਗਾਂ, ਬੀਬੀਆਂ ਅਤੇ ਬੱਚਿਆਂ ਨੂੰ ਜੀ ਆਇਆ ਕਹਿੰਦਿਆਂ ਕਿਹਾ ਕਿ ਕੈਨੇਡਾ ਸੋਹਣਾ ਦੇਸ਼ ਹੈ ਪਰ ਭਾਰਤ ਮਾਤਾ ਨੂੰ ਨਹੀਂ ਭੁੱਲਣਾ ਚਾਹੀਦਾ ਹੈ। ਉੱਥੇ ਅਸੀਂ ਜਨਮ ਲਿਆ, ਪੜ੍ਹੇ ਲਿਖੇ ਅਤੇ ਬਹੁਤ ਕੁਝ ਕਰਕੇ ਕੈਨੇਡਾ ਆਏ ਹਨ। ਛੋਟੇ ਛੋਟੇ ਬੱਚਿਆਂ ਨੇ ”ਜਨ ਗਨ ਮਨ” ਅਤੇ ”ਓ ਕੈਨੇਡਾ” ਗਾਇਨ ਕੀਤਾ। ਉਚੇਚੇ ਤੌਰ ਤੇ ਡਾ. ਕ੍ਰਿਸਟੀ ਡੰਕਨ ਮਿਨੀਸਰ ਆਫ ਸਾਇੰਸ, ਦਵਿੰਦਰਪਾਲ ਸਿੰਘ ਕਾਊਨਸਲੇਟ, ਅਵਤਾਰ ਮਿਨਹਾਸ ਸਕੂਲ ਟਰੱਸਟੀ ਹੋਰੀਂ ਉਚੇਚੇ ਤੌਰ ‘ਤੇ ਪਹੁੰਚੇ । ਕ੍ਰਿਸਟੀ ਡੰਕਨ ਅਤੇ ਅਵਤਾਰ ਮਿਨਹਾਸ ਸਕੂਲ ਟਰੱਸਟੀ ਹੋਰਾਂ ਨੇ ਪਬਲਿਕ ਨੂੰ ਭਾਰਤ ਦੀ ਅਜ਼ਾਦੀ ਦੇ ਸਬੰਧ ਵਿੱਚ ਵਧਾਈਆਂ ਦਿੱਤੀਆਂ। ਹੋਰ ਬੁਲਾਰਿਆਂ ਵਿੱਚ ਪ੍ਰਧਾਨ ਦੇਵ ਸੂਦ, ਅਵਤਾਰ ਸਿੰਘ ਬੈਂਸ, ਜੋਗਿੰਦਰ ਸਿੰਘ ਧਾਲੀਵਾਲ, ਸੁਰਿੰਦਰ ਸਿੰਘ ਪਾਮਾ, ਮਿਨੀਸਰ ਰੋਬਰਟ ਸ਼੍ਰੀਲੰਕਨ ਗਰੁੱਪ, ਪਿਆਰਾ ਸਿੰਘ ਤੂਰ ਅਤੇ ਬਲਵੀਰ ਕੌਰ, ਜਨਕਨਾਥ ਸੰਧੂ, ਰਾਮ ਪ੍ਰਕਾਸ਼ ਪਾਲ, ਦਲੀਪ ਅਮੀਨ ਹੋਰਾਂ ਨੇ ਨੈਸ਼ਨਲ ਸੌਂਗ ਅਤੇ ਕਵਿਤਾਵਾਂ ਸੁਣਾਈਆਂ। ਚਾਹ ਪਾਣੀ ਦੀ ਸੇਵਾ ਇਸ਼ਰ ਸਿੰਘ ਚੇਅਰਮੈਨ, ਬਲਦੇਵ ਮਿੱਤਰ ਚੌਧਰੀ, ਗੁਰਮੇਲ ਸਿੰਘ, ਸਵਰਨ ਸਿੰਘ ਸੈਣੀ, ਬਲਬੀਰ ਸਿੰਘ ਭੋਗਲ, ਵਿਜੇ ਤਨੇਜਾ, ਤਰਸੇਮ ਸਿੰਘ ਹੋਰਾਂ ਨੇ ਬੜੇ ਸੁੱਚਜੇ ਢੰਗ ਨਾਲ ਨਿਭਾਈ। ਪੰਕਜ ਸੰਧੂ ਦੇ ਬੇਟੇ ਨੇ ਭਾਰਤ ਦੀ ਅਜਾਦੀ ਦੇ ਸਬੰਧ ਵਿੱਚ ਬੜੇ ਸੋਹਣੇ ਢੰਗ ਨਾਲ ਭਾਸ਼ਨ ਦਿੱਤਾ। ਰਜਿੰਦਰ ਸਹਿਗਲ ਸੀਨੀਅਰ ਵਾਈਜ ਪ੍ਰੈਜੀਡੈਂਟ ਨੇ ਸਾਰੇ ਆਇਆਂ ਦਾ ਧੰਨਵਾਦ ਕੀਤਾ। ਹੋਰ ਵਧੇਰੀ ਜਾਣਕਾਰੀ ਲਈ ਚੌਧਰੀ ਸ਼ਿੰਗਾਰਾ ਸਿੰਘ ਨਾਲ 416-879-3348 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।