ਬਰੈਂਪਟਨ : ਬਰੈਂਪਟਨ ਦੱਖਣੀ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਬਜ਼ੁਰਗਾਂ ਨਾਲ ਧੋਖਾਧੜੀ ਰੋਕਣ ਵਾਲੇ ਮੋਸ਼ਨ ਐੱਮ-203 ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਹਾਊਸ ਆਫ ਕਾਮਨਜ਼ ਵਿੱਚ ਮੋਸ਼ਨ ਐੱਮ-203 ਸਬੰਧੀ ਕਰਵਾਈ ਬਹਿਸ ਮੌਕੇ ਕੈਨੇਡੀਆਈ ਸਰਕਾਰ ਵੱਲੋਂ ਬਜ਼ੁਰਗਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕੀਤਾ।
ਮੋਸ਼ਨ ਐੱਮ-203 ਨੂੰ ਸੀਨੀਅਰ ਸੰਸਦ ਮੈਂਬਰ ਰਿਚਮੰਡ ਸੈਂਟਰੀ ਵੱਲੋਂ ਪੇਸ਼ ਕੀਤਾ ਗਿਆ ਸੀ ਜਿਸਦਾ ਉਦੇਸ਼ ਬਜ਼ੁਰਗਾਂ ਨਾਲ ਹੁੰਦੀ ਧੋਖਾਧੜੀ ਦਾ ਟਾਕਰਾ ਕਰਨਾ ਹੈ।
ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦਾ ਸ਼ੋਸ਼ਣ ਗੰਭੀਰ ਅਪਰਾਧ ਹੈ ਅਤੇ ਅਸੀਂ ਉਨ੍ਹਾਂ ਨੂੰ ਅਜਿਹੇ ਖਤਰਿਆਂ ਤੋਂ ਬਚਾਉਣਾ ਹੈ। ਉਨ੍ਹਾਂ ਨੇ ‘ਨਿਊ ਹੌਰੀਜ਼ਨਜ਼ ਫਾਰ ਸੀਨੀਅਰ ਪ੍ਰੋਗਰਾਮ’ (ਐੱਨਐੱਚਐੱਸਪੀ) ਜਿਹੜਾ ਬਜ਼ੁਰਗਾਂ ਦੇ ਵਿੱਤੀ ਸ਼ੋਸ਼ਣ ਖਿਲਾਫ਼ ਹੈ, ਤਹਿਤ ਬੋਲਦਿਆਂ ਕਿਹਾ ਕਿ ਇਸ ਨਾਲ ਕਮਜ਼ੋਰ ਬਜ਼ੁਰਗਾਂ ਲਈ ਨਵੇਂ ਮੌਕਿਆਂ ਦੀ ਸਿਰਜਣਾ ਕੀਤੀ ਜਾਵੇਗੀ ਜਿਸ ਰਾਹੀਂ ਉਹ ਆਪਣੇ ਭਾਈਚਾਰੇ ਵਿੱਚ ਜ਼ਿਆਦਾ ਸਰਗਰਮ ਰਹਿ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਬਜ਼ੁਰਗਾਂ ਦੀ ਸੁਰੱਖਿਆ ਕਰਕੇ ਉਨ੍ਹਾਂ ਨੂੰ ਚੰਗਾ ਜੀਵਨ ਮੁਹੱਈਆ ਕਰਾਉਣ ਲਈ ਵਚਨਬੱਧ ਹੈ।
ਸੋਨੀਆ ਸਿੱਧੂ ਵੱਲੋਂ ਮੋਸ਼ਨ ਐੱਮ-203 ਦਾ ਸਮਰਥਨ
RELATED ARTICLES

