ਵਾਅਨ/ਬਿਊਰੋ ਨਿਊਜ਼
ਨੌਜਵਾਨ ਕਮਿਊਨਿਟੀ ਵਰਕਰ ਰੇਨਾ ਸੰਘਾ ਵਲੋਂ ਵਾਅਨ ਏਰੀਏ ਤੋਂ ਪੀ ਸੀ ਪਾਰਟੀ ਨੌਮੀਨੇਸ਼ਨ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ। ਰੇਨਾ ਸੰਘਾ, ਪ੍ਰੋਫੈਸ਼ਨਲ ਨੈਟਵਰਕਿੰਗ ਸੋਸਾਈਟੀ ਸਾਵੀ ਵਲੋਂ ਈਵੈਂਟ ਪਲੈਨਰ ਅਤੇ ਲਾਈਵ ਟੀ ਵੀ ਰਿਪੋਰਟਰ ਦੀਆਂ ਸੇਵਾਵਾਂ ਦੇ ਚੁੱਕੀ ਹੈ। ਕੈਨੇਡੀਅਨ ਸਭਿਆਚਾਰ ਅਤੇ ਕਲਾ ਨੂੰ ਉਹਨਾਂ ਦੁਆਰਾ ਦਿੱਤਾ ਯੋਗਦਾਨ ਪ੍ਰਸੰਸ਼ਾ ਯੋਗ ਹੈ। ਪ੍ਰੋਫੈਸ਼ਨਲ ਔਰਤਾਂ ਦੀਆਂ ਸੰਸਥਾਵਾਂ ਨਾਲ ਮਿਲ ਕੇ, ਔਰਤਾਂ ਦੇ ਸਮਾਜ ਵਿੱਚ ਸਥਾਨ, ਨੂੰ ਉੱਚਾ ਚੁਕੱਣ ਵਿੱਚ ਅਹਿਮ ਭੂਮਿਕਾ ਨਿਭਾਉਣਾਂ,ਉਹਨਾਂ ਦਾ ਇਕ ਮਹਤਵਪੂਰਨ ਉਦੇਸ਼ ਹੈ। ਨਿਊਜ਼ ਐਂਕਰਸ, ਡਾਕਟਰਾਂ, ਵਕੀਲਾਂ ਅਤੇ ਸੇਲੇਬ੍ਰਟੀਜ਼ ਦੀਆਂ ਮਹਤੱਵਪੂਰਨ ਇੰਟਰਵਿਊਜ ਲੈਣਾ, ਬਹੁਤ ਸਾਰੇ ਬਲਾਗਾਂ, ਮੈਗਜ਼ੀਨਾਂ ਅਤੇ ਮੀਡੀਆ ਨਿਊਜ਼ ਚੈਨਲਾਂ ਵਿੱਚ ਪੇਸ਼ਕਾਰੀ ਕਰਨਾਂ ਦਰਸਾਉਂਦਾ ਹੈ ਕਿ ਕੈਨੇਡੀਅਨ ਕਮਿਊਨਿਟੀ ਕੰਮਾਂ ਸੇਵਾਵਾਂ ਵਿੱਚ ਉਹ ਪਿੱਛੇ ਹਟਣ ਵਾਲੀ ਨਹੀਂ ਹੈ। ਨਾਨ-ਪ੍ਰੋਫਿਟ ਪ੍ਰੋਜੈਕਟ ਇੰਡੀਆ ਦੇ ਕੋ-ਫਾਉਂਡਰ ਹੋਣ ਦਾ ਮਾਣ, ਰੇਨਾਂ ਸੰਘਾ ਨੂੰ, ਹਾਸਿਲ ਹੈ। ਇਹ ਇੱਕ ਅਹਿਜੀ ਸੰਸਥਾ ਹੈ ਜਿਸ ਦਾ ਮੁੱਖ ਮਕਸਦ ਹੈ ਕਿ ਇੰਡੀਆ ਦੇ ਉਹਨਾਂ ਲੋੜਵੰਦ ਲੋਕਾਂ ਦੀ ਮੱਦਦ ਕੀਤੀ ਜਾਵੇ, ਜਿੱਥੇ ਮੱਦਦ ਦੀ ਜਿਆਦਾ ਲੋੜ ਹੈ। ਰੇਨਾਂ ਨੂੰ ਕਨੇਡਾ ਪ੍ਰਸਿੱਧ ਆਸਗੁੱਡ ਲਾਅ ਸਕੂਲ ਲਾਅ ਫਰਮ ਵਲੋਂ 500 ਡਾਲਰ ਦਾ ਸਨਮਾਨ ਮਿਲ ਚੁੱਕਾ ਹੈ। ਲੋੜਵੰਦਾਂ ਲਈ ਉਹ 5000 ਤੋਂ ਜ਼ਿਆਦਾ ਕੱਪੜੇ, ਘਰੇਲੂ ਸਮਾਨ, ਸਕੂਲ ਸਮੱਗਰੀ ਇਕੱਠੀ ਕਰ ਚੁੱਕੀ ਹੈ। ਉਸਨੇ ਸਰਕਾਰੀ ਅਫਸਰਾਂ, ਕਮਿਊਨਿਟੀ ਲੀਡਰਾਂ, ਕਾਰਪੋਰੇਟ ਸਪਾਂਸਰਾਂ ਅਤੇ ਮੀਡੀਆ ਨਾਲ ਚੰਗੇ ਸਮਾਜਿਕ ਸਬੰਧ ਬਣਾਏ ਹਨ। ਲੋਕਲ ਬਿਜ਼ਨਸਾਂ, ਲਾਅ ਫਰਮਾਂ ਅਤੇ ਕਈ ਕੈਨੇਡੀਅਨ ਪਾਰਲੀਮੈਂਟ ਮੈਂਬਰਾਂ ਦੁਆਰਾ ਸਪਾਂਸਰਸ਼ਿਪ ਹਾਸਿਲ ਕਰ ਚੁੱਕੀ ਹੈ। ਇੱਕ ਸਟੂਡੈਂਟ ਗਰੁੱਪ ਲੀਡਰ ਪ੍ਰੋਗਰਾਮਾਂ ਵਿੱਚ ਬਹੁਤ ਸਾਰੇ ਸਟੂਡੈਂਟਾਂ ਨੂੰ ਟੀਮ ਬਣਤਰ ਵਰਕਸ਼ਾਪਾਂ ਵਿੱਚ ਲੀਡ ਕੀਤਾ ਹੈ। ਨਿੱਜੀ ਤਰੱਕੀ ਦੀ ਬੜੋਤਰੀ ਵਾਲੇ ਕਈ ਤਰ੍ਹਾਂ ਦੇ ਬਿਜ਼ਨਸ ਸੈਮੀਨਾਰਾਂ ਵਿੱਚ ਹਿੱਸਾ ਲਿਆ। ਕਈ ਤਰ੍ਹਾਂ ਦੀਆਂ ਅਸੰਭਵ ਮੁਸ਼ਕਿਲਾਂ ਦੇ ਮਾਤ ਪਾਉਣ ਵਾਲੀ ਸੰਸਥਾਂ ”ਬਰੇਕਿੰਗ ਬੈਰੀਅਰਜ਼” ਵਿੱਚ ਇੱਕ ਸਫਲ ਵਾਲੰਟੀਅਰ ਦੇ ਤੌਰ ‘ਤੇ ਭੂਮਿਕਾ ਨਿਭਾਈ। ਸਿਵਿਲ ਰਾਈਟਜ਼, ਸੋਸ਼ਲ ਐਕਸ਼ਨ, ਸਿੱਖਿਆ, ਸਿਹਤ, ਮਨੁੱਖੀ ਅਧਿਕਾਰ ਅਤੇ ਰਾਜਨੀਤਿਕ ਸੰਸਥਾਵਾਂ ਪ੍ਰਤੀ ਉਸ ਦੀ ਖਾਸ ਰੁਚੀ ਹੈ। ਇੱਕ ਪ੍ਰਸਿੱਧ ਸੰਸਥਾ ”ਔਰਤਾਂ ਦੀ ਰਾਜਨੀਤਿਕ ਅਤੇ ਪਬਲਕਿ ਰੀਲੇਸ਼ਨਜ਼ ਬੀ-2026” ਦੇ ਐਗਜੈਕਟਿਵ ਮੈਂਬਰ ਹੋਣ ਦੇ ਨਾਤੇ ਔਰਤਾਂ ਦੀ ਰਾਜਨੀਤੀ ਵਿੱਚ ਬਰਾਬਰ ਭਾਈਵਾਲੀ ਲਈ ਆਵਾਜ ਉਠਾੳਂਦੀ ਰਹਿੰਦੀ ਹੈ। ਰੇਨਾ ਸੰਘਾ,ਵਾਅਨ ਏਰਏ ਦੀ ਵਸਨੀਕ ਹੈ ਅਤੇ ਇੱਥੇ ਹੀ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ।ਕਨੇਡਾ ਦੀ ਜੰਮਪਲ ਰੇਨਾਂ ਸੰਘਾ ਨੂੰ ਕੁੱਝ ਸਮਾਂ ਆਸਟ੍ਰੇਲੀਆ ਵਿੱਚ ਕੰਮ ਕਰਨ ਦਾ ਮਾਣ ਹਾਸਿਲ ਹੈ। ਇੱਕ ਐਕਟੀਵਸਟ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਰੇਨਾ ਸੰਘਾ ਨੇ ਬੜੀ ਸੋਚ-ਸਮਝ ਕੇ ਫੈਸਲਾ ਲਿਆ ਹੈੇ ਕਿ ਰਾਜਨੀਤੀ ਵਿੱਚ ਹਿੱਸਾ ਲੈ ਕੇ ਉਹ ਕੈਨੇਡੀਅਨਾਂ ਦੀ ਹੋਰ ਚੰਗੇ ਢੰਗ ਨਾਲ ਪੁਰਜ਼ੋਰ ਸੇਵਾ ਕਰ ਸਕੇ। ਇਸ ਸੰਬਧੀ ਉਹਨਾਂ ਨੇ, ਸਾਰੇ ਪਰਿਵਾਰ ਸਮੇਤ, ਦਸ਼ਮੇਸ਼ ਦਰਬਾਰ ਗੁਰੂ ਘਰ, ਵਿੱਚ ਲੰਘੇ ਐਤਵਾਰ ਅਖੰਡ ਪਾਠ ਕਰਵਾ ਕੇ ਅਰਦਾਸ ਕਰਵਾਈ ਅਤੇ ਵਾਹਿਗੁਰੂ ਦੀ ਅਸੀਸ ਨਾਲ ਇਸ ਮਹਤੱਵਪੂਰਨ ਕੰਮ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ।ਉਹਨਾਂ ਦੀ ਰਾਜਨੀਤਿਕ ਸ਼ੁਰੂਆਤ ਵਿੱਚ ਉਹਨਾਂ ਦੇ ਪਿਤਾ ਹਰਜਿੰਦਰ ਸਿੰਘ ਸੰਘਾ, ਮਾਤਾ ਮਨਦੀਪ ਕੌਰ ਸੰਘਾ, ਭਰਾ ਅਮ੍ਰਿਤ ਸਿੰਘ ਸੰਘਾ ਅਤੇ ਮਾਮਾ ਜੀ ਹਰਪਿੰਦਰ ਸਿੰਘ ਹੁੰਦਲ ਤੇ ਬਾਕੀ ਸੱਭ ਰਿਸ਼ਤੇਦਾਰਾਂ ਦਾ ਅਹਿਮ ਯੋਗਦਾਨ ਹੈ। ਇਸ ਮੌਕੇ ਉਸ ਨਾਲ, ਉਹਨਾਂ ਦੇ ਸਾਰੇ ਪਰਿਵਾਰ ਸਮੇਤ ਬਹੁਤ ਸਾਰੇ ਰਿਸ਼ਤੇਦਾਰ, ਯਾਰ-ਦੋਸਤ, ਪੀ ਸੀ ਪਾਰਟੀ ਨਾਲ ਸੰਬਧਿਤ ਅਹਿਮ ਲੀਡਰ ਇਕੱਠੇ ਹੋਏ ਅਤੇ ਐਲਾਨ ਕੀਤਾ ਕਿ ਉਹ ਪੂਰੇ ਤਨ, ਮਨ ਅਤੇ ਧੰਨ ਨਾਲ ਉਹਨਾਂ ਦੀ ਮੱਦਦ ਕਰਨਗੇ। ਉਨਟਾਰੀਉ ਦੀ ਪੀ ਸੀ ਪਾਰਟੀ ਦੇ ਲੀਡਰ ਪੈਟਰਿੱਕ ਬਰਾਉਨ, ਰੇਨਾ ਸੰਘਾ ਦੀਆਂ ਨਿਡਰ ਕਮਿਊਨਿਟੀ ਪ੍ਰਤੀ ਸੇਵਾਵਾਂ ਤੋਂ, ਬਹੁਤ ਪ੍ਰਭਾਵਿਤ ਹੋਏ ਹਨ ਅਤੇ ਕਿਹਾ ਹੈ ਕਿ ਰੇਨਾ ਸੰਘਾ ਜਿਹੀ ਨੌਜਵਾਨ ਸਾਊਥ ਏਸ਼ੀਅਨ ਲੜਕੀ ਦੀ ਸਾਨੂੰ ਬਹੁਤ ਲੋੜ ਹੈ ਤਾਂ ਜੋ ਰਾਜਨੀਤੀ ਵਿੱਚ ਹੋਰ ਸਾਊਥ ਏਸ਼ੀਅਨ ਔਰਤਾਂ ਨੂੰ ਲੋੜੀਂਦੀ ਪ੍ਰਤੀਨਿਧਤਾ ਮਿਲ ਸਕੇ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …