Breaking News
Home / ਕੈਨੇਡਾ / ਟੀ.ਪੀ.ਏ.ਆਰ. ਕਲੱਬ ਨੇ ਸਲਾਨਾ ਡਿਨਰ ਸਮਾਗ਼ਮ ‘ ਚ ਕਈ ਰਾਜਨੀਤਕ ਤੇ ਸਮਾਜਿਕ ਸ਼ਖ਼ਸੀਅਤਾਂ ਨੂੰ ਕੀਤਾ ਸਨਮਾਨਿਤ

ਟੀ.ਪੀ.ਏ.ਆਰ. ਕਲੱਬ ਨੇ ਸਲਾਨਾ ਡਿਨਰ ਸਮਾਗ਼ਮ ‘ ਚ ਕਈ ਰਾਜਨੀਤਕ ਤੇ ਸਮਾਜਿਕ ਸ਼ਖ਼ਸੀਅਤਾਂ ਨੂੰ ਕੀਤਾ ਸਨਮਾਨਿਤ

ਸਨਮਾਨਿਤ ਹੋਣ ਵਾਲਿਆਂ ਚ ਐੱਮ.ਪੀ./ਐੱਮ.ਪੀ.ਪੀ./ਡਿਪਟੀ ਮੇਅਰ/ਰੀਜਨਲ ਕੌਂਸਲਰ/ਸੀਨੀਅਰਜ਼ ਕਲੱਬਾਂ ਦੀ ਸੰਸਥਾ ਦੇ ਪ੍ਰਧਾਨ ਤੇ ਪੱਤਰਕਾਰ ਸ਼ਾਮਲ
ਬਰੈਂਪਟਨ/ਡਾ. ਝੰਡ : ਲੰਘੇ ਦਿਨੀਂ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ ਵੱਲੋਂ ਜੀ.ਟੀ.ਐੱਮ ਦੇ ਹਾਲ ਵਿਚ ਕ੍ਰਿਸਮਸ ਅਤੇ ਨਵੇਂ ਸਾਲ ਨੂੰ ਜੀ-ਆਇਆਂ ਕਹਿਣ ਲਈ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗ਼ਮ ਵਿੱਚ ਬਰੈਂਪਟਨ ਦੀਆਂ ਕਈ ਰਾਜਨੀਤਿਕ ਤੇ ਸਮਾਜਿਕ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਟੀ.ਪੀ.ਏ.ਆਰ. ਕਲੱਬ ਦਾ ਇਹ ਸਲਾਨਾ ਡਿਨਰ ਸਮਾਗ਼ਮ ਸ਼ਾਮ ਦੇ ਛੇ ਵਜੇ ਆਰੰਭ ਹੋਇਆ। ਇਸ ਦੇ ਮੈਂਬਰਾਂ ਤੇ ਸਪਾਂਸਰਾਂ ਦੇ ਆਉਣ ਨਾਲ ਸਾਢੇ ਛੇ ਵਜੇ ਤੱਕ ਹਾਲ ਵਿੱਚ ਪੂਰੀ ਰੌਣਕ ਹੋ ਗਈ। ਸਮਾਗ਼ਮ ਵਿੱਚ ਸਨਮਾਨਿਤ ਹੋਣ ਵਾਲੀਆਂ ਰਾਜਨੀਤਕ ਅਤੇ ਸਮਾਜਿਕ ਸ਼ਖਸ਼ੀਅਤਾਂ ਦੀ ਆਮਦ ਸੱਤ ਕੁ ਵਜੇ ਹੀ ਸ਼ੁਰੂ ਹੋਈ।
ਸਮਾਗਮ ਵਿੱਚ ਸੱਭ ਤੋਂ ਪਹਿਲਾਂ ਬਰੈਂਪਟਨ ਈਸਟ ਦੇ ਮੈਂਬਰ ਪਾਰਲੀਮੈਂਟ ਮਨਿੰਦਰ ਸਿੱਧੂ ਪਧਾਰੇ ਜਿਨ੍ਹਾਂ ਨੂੰ ਜੀ.ਟੀ.ਐੱਮ. ਦੇ ਮੁੱਖ-ਸੰਚਾਲਕ ਬਲਜਿੰਦਰ ਲੇਲਣਾ ਅਤੇ ਉੱਪ-ਸੰਚਾਲਕ ਸੁਭਾਸ਼ ਸ਼ਰਮਾ ਵੱਲੋਂ ਟੀ.ਪੀ.ਏ.ਆਰ. ਕਲੱਬ ਦੇ ਸ਼ਾਨਦਾਰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।
ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਨੂੰ ਐੱਮ.ਪੀ. ਮਨਿੰਦਰ ਸਿੱਧੂ ਅਤੇ ਟੀ.ਪੀ.ਏ.ਆਰ ਕਲੱਬ ਦੇ ਪ੍ਰਧਾਨ ਹਰਭਜਨ ਸਿੰਘ ਗਿੱਲ ਨੇ ਸਨਮਾਨਿਤ ਕੀਤਾ। ਬਰੈਂਪਟਨ ਈਸਟ ਤੋਂ ਐੱਮ.ਪੀ.ਪੀ. ਹਰਦੀਪ ਸਿੰਘ ਗਰੇਵਾਲ ਨੂੰ ਬਲਜਿੰਦਰ ਲੇਲਣਾ ਅਤੇ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਵੱਲੋਂ ਸਾਂਝੇ ਤੌਰ ‘ ਤੇ ਸਨਮਾਨਿਤ ਕੀਤਾ ਗਿਆ।
ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ, ਰੀਜਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਅਤੇ ਸਕੂਲ-ਟਰੱਸਟੀ ਸਤਪਾਲ ਸਿੰਘ ਜੌਹਲ ਨੇ ਇਕੱਠਿਆਂ ਹੀ ਸਮਾਗ਼ਮ ਵਿੱਚ ਸ਼ਿਰਕਤ ਕੀਤੀ, ਜਿਨ੍ਹਾਂ ਨੂੰ ਕ੍ਰਮਵਾਰ ਕਲੱਬ ਦੇ ਮਾਣਯੋਗ ਸਪਾਂਸਰਾਂ ਭਜਨ ਸਿੰਘ ਥਿੰਦ, ਕੁਲਵੰਤ ਸਿੰਘ ਧਾਲੀਵਾਲ ਅਤੇ ਕਲੱਬ ਦੇ ਸੱਭ ਤੋਂ ਸੀਨੀਅਰ ਮੈਂਬਰ ਇੰਜੀ. ਈਸ਼ਰ ਸਿੰਘ ਵੱਲੋਂ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਅਤੇ ਸਕੱਤਰ ਡਾ. ਜੈ ਪਾਲ ਸਿੱਧੂ ਦੇ ਸਹਿਯੋਗ ਨਾਲ ਸਨਮਾਨਿਤ ਕੀਤਾ ਗਿਆ। ਜਗਦੀਸ਼ ਸਿੰਘ ਗਰੇਵਾਲ ਨੂੰ ਕਲੱਬ ਦੇ ਉੱਪ-ਪ੍ਰਧਾਨ ਪਰਮਿੰਦਰ ਸਿਘ ਗਿੱਲ ਅਤੇ ਇਨ੍ਹਾਂ ਸਤਰਾਂ ਦੇ ਲੇਖਕ ਡਾ. ਸੁਖਦੇਵ ਸਿੰਘ ਝੰਡ ਨੂੰ ਕਲੱਬ ਦੇ ਸਪਾਂਸਰ ਗੈਰੀ ਗਰੇਵਾਲ, ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਅਤੇ ਸਕੱਤਰ ਡਾ. ਜੈ ਪਾਲ ਸਿੱਧੂ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਐੱਮ.ਪੀ., ਐੱਮ.ਪੀ.ਪੀ., ਸਿਟੀ ਕੌਸਲ ਦੇ ਡਿਪਟੀ ਮੇਅਰ ਤੇ ਰੀਜਨਲ ਕੌਸਲਰ ਵੱਲੋਂ ਆ ਰਹੇ ਕ੍ਰਿਸਮਸ ਦੇ ਤਿਓਹਾਰ ਤੇ ਨਵੇਂ ਸਾਲ ਦੀਆਂ ਵਧਾਈਆਂ ਸਾਂਝੀਆਂ ਕਰਦਿਆਂ ਹੋਇਆਂ ਜਿੱਥੇ ਆਪੋ ਆਪਣੀਆਂ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਬਰੈਂਪਟਨ-ਵਾਸੀਆਂ ਲਈ ਲੋਕ-ਭਲਾਈ ਕਾਰਜਾਂ ਦਾ ਬਾਖ਼ੂਬੀ ਵਰਨਣ ਕੀਤਾ ਗਿਆ, ਉੱਥੇ ਸਕੂਲ-ਟਰੱਸਟੀ ਸਤਪਾਲ ਜੌਹਲ ਜੋ ਸਕੂਲਾਂ ਦੇ ਅਧਿਆਪਕਾਂ ਅਤੇ ਮਾਪਿਆਂ ਵਿਚਕਾਰ ਪੁਲ ਦਾ ਕੰਮ ਕਰ ਰਹੇ ਹਨ, ਨੇ ਆਪਣੇ ਸੰਬੋਧਨ ਵਿੱਚ ਮਾਪਿਆਂ ਤੇ ਅਧਿਆਪਕਾਂ ਵਿਚਕਾਰ ਤਾਲਮੇਲ ਨੂੰ ਵਧਾਉਣ ‘ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਜਾਣ ਸਮੇਂ ਕੈਸ਼ ਜਾਂ ਕਰੈਡਿਟ ਕਾਰਡ ਬਿਲਕੁਲ ਨਹੀਂ ਦੇਣੇ ਚਾਹੀਦੇ, ਕਿਉਂਕਿ ਸਕੂਲ ਨੂੰ ਲੋੜੀਂਦੀ ਅਦਾਇਗੀ ਕੇਵਲ ਆਨ-ਲਾਈਨ ਹੀ ਕਰਨੀ ਹੁੰਦੀ ਹੈ।
ਜੇਕਰ ਅਸੀਂ ਬੱਚਿਆਂ ਨੂੰ ਕੈਸ਼ ਜਾਂ ਕਰੈਡਿਟ ਕਰਡ ਦਿੰਦੇ ਹਾਂ ਤਾਂ ਇਸ ਨਾਲ ਵਿਦਿਆਰਥੀਆਂ ਦੀਆਂ ਆਦਤਾਂ ਵਿਗੜਦੀਆਂ ਹਨ ਅਤੇ ਉਨ੍ਹਾਂ ਵਿਚ ਨਸ਼ਿਆਂ ਦਾ ਰੁਝਾਨ ਪੈਦਾ ਹੋ ਸਕਦਾ ਹੈ।
ਇਸ ਦੌਰਾਨ ਗੀਤਾਂ, ਗ਼ਜਲਾਂ, ਹਾਸੇ-ਮਜ਼ਾਕ ਭਰੇ ਚੁਟਕਲਿਆਂ ਅਤੇ ਖਾਣ-ਪੀਣ ਦਾ ਸਿਲਸਲਾ ਵੀ ਖ਼ੂਬ ਚੱਲਦਾ ਰਿਹਾ। ਸਮਾਗ਼ਮ ਦੇ ਅਖੀਰ ਵਿੱਚ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਵੱਲੋਂ ਆਏ ਮਹਿਮਾਨਾਂ, ਸਪਾਂਸਰਾਂ ਅਤੇ ਕਲੱਬ ਦੇ ਮੈਂਬਰਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …