ਬਰੈਂਪਟਨ : ਟੋਰਾਂਟੋ ਦੇ ਮਸ਼ਹੂਰ ਵਿੱਦਿਅਕ ਅਧਾਰੇ ਸ਼ੈਰੀਡਨ ਕਾਲਜ ਵਿਖੇ ਸਿੱਖ ਸਟੂਡੈਂਟ ਐਸੋਸੀਏਸ਼ਨ ਵੱਲੋ ਸਲਾਨਾ ਲੰਗਰ ਲਾਇਆ ਗਿਆ। ਸ਼ੈਰੀਡਨ ਕਾਲਜ ਵਿਖੇ ਸਿੱਖ ਭਾਈਚਾਰੇ ਨਾਲ ਸੰਬੰਧਤ ਵਿਦਿਆਰਥੀ ਹਰ ਸਾਲ ਹੋਲਾ ਮਹੱਲਾ ਅਤੇ ਵਿਸਾਖੀ ਦੇ ਤਿਉਹਾਰ ‘ਤੇ ਲੰਗਰ ਲਾਉਦੇ ਹਨ, ਜਿਸ ਵਿੱਚ ਸਮੋਸੇ ਤੇ ਡਰਿੱਕਸ ਆਦਿ ਦਿੱਤੇ ਜਾਂਦੇ ਹਨ । ਲੋਕਾਂ ਨੂੰ ਸਿੱਖ ਭਾਈਚਾਰੇ ਦੇ ਇਹਨਾਂ ਤਿਉਹਾਰਾਂ ਦੀ ਮਹੱਤਤਾ ਬਾਰੇ ਵੀ ਜਾਣੂੰ ਕਰਵਾਇਆ ਜਾਂਦਾ ਹੈ। ਇਸ ਮੌਕੇ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਹਰ ਮਹੀਨੇ ਕੀਰਤਨ ਦਰਬਾਰ ਦਾ ਵੀ ਆਯੋਜਨ ਕੀਤਾ ਜਾਂਦਾ ਹੈ। ਉਹਨਾਂ ਵੱਧ ਤੋ ਵੱਧ ਵਿਦਿਆਰਥੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ। ਇੱਕ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਐਸੋਸੀਏਸ਼ਨ ਜਿਹੜੇ ਵਿਦਿਆਰਥੀਆਂ ਦੀ ਕਿਤੇ ਅਚਾਨਕ ਮੌਤ ਹੋ ਜਾਂਦੀ ਹੈ, ਉੱਥੇ ਇਹ ਗੋ ਫੰਡ ਮੀ ਰਾਹੀ ਉਹਨਾਂ ਦੇ ਪਰਿਵਾਰਾਂ ਦੀ ਮੱਦਦ ਲਈ ਵੀ ਅੱਗੇ ਆਉਦੇ ਹਨ।
Check Also
ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 6 ਜੁਲਾਈ ਨੂੰ ਫਲਾਵਰ ਸਿਟੀ ਫਰੈਂਡਜ਼ ਸੀਨੀਅਰਜ਼ ਕਲੱਬ ਨੇ ਸਥਾਨਕ …