Breaking News
Home / ਕੈਨੇਡਾ / ਕੈਸਲਮੋਰ ਸੀਨੀਅਰਜ਼ ਕਲੱਬ ਨੇ ਫੈਮਲੀ ਫਨ ਡੇ ਮਨਾਇਆ

ਕੈਸਲਮੋਰ ਸੀਨੀਅਰਜ਼ ਕਲੱਬ ਨੇ ਫੈਮਲੀ ਫਨ ਡੇ ਮਨਾਇਆ

OLYMPUS DIGITAL CAMERAਬਰੈਂਪਟਨ : ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ 24 ਸਤੰਬਰ ਨੂੰ ਕੈਸਲਮੋਰ ਸੀਨੀਅਰਜ਼ ਕਲੱਬ ਨੇ ਰੌਕ ਗਾਰਡਨ ਵਲੰਟੀਅਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਫੈਮਲੀ ਫਨ ਡੇ 2016 ਬਹੁਤ ਹੀ ਉਤਸ਼ਾਹ ਨਾਲ ਗੌਰ ਮਿੰਡੋ ਕਮਿਊਨਿਟੀ ਸੈਂਟਰ ਦੇ ਵੱਡੇ ਹਾਲ ਵਿਚ ਮਨਾਇਆ। ਕੋਈ 200 ਤੋਂ ਵੱਧ ਮੈਂਬਰ ਮਰਦ ਅਤੇ ਔਰਤਾਂ ਜੋ ਸਾਰੇ ਕਲੱਬ ਦੇ ਹੀ ਮੈਂਬਰ ਹਨ, ਸ਼ਾਮਲ ਹੋਏ। ਸਮਾਗਮ ਸਾਢੇ ਗਿਆਰਾਂ ਵਜੇ ਸ਼ੁਰੂ ਹੋਇਆ।
ਕਸ਼ਮੀਰਾ ਸਿੰਘ ਦਿਓਲ ਨੇ ਸਟੇਜ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਆਏ ਮੈਂਬਰਾਂ ਨੂੰ ਜੀ ਆਇਆਂ ਕਿਹਾ ਅਤੇ ਨਾਲ ਹੀ 2016 ਦੀ ਕਲੱਬ ਦੀ ਕਾਰਗੁਜ਼ਾਰੀ, ਆਮਦਨ ਤੇ ਖਰਚੇ ਦਾ ਵੇਰਵਾ ਅਤੇ ਪ੍ਰਾਪਤੀਆਂ ਦੀ ਝਾਤ ਪਾਈ। ਸਭ ਤੋਂ ਪਹਿਲਾਂ ਬਰੇਕ ਫਾਸਟ ਦਾ ਇੰਤਜ਼ਾਮ ਕੀਤਾ ਗਿਆ। ਉਪਰੰਤ ਗੀਤ-ਸੰਗੀਤ ਮਹਿਫਲ ਸ਼ੁਰੂ ਹੋਈ। ਪੰਜਾਬ ਤੇ ਪਾਕਿਸਤਾਨ ਦੇ ਉਘੇ ਗਾਇਕ, ਦੋ ਮੁਲਕਾਂ ਦੇ ਗੀਤਕਾਰਾਂ ਦੇ ਪੰਜਾਬੀ ਗੀਤਾਂ ਨਾਲ, ਮੌਜ ਮੇਲੇ ਵਿਚ ਰੌਣਕ ਆ ਗਈ। ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਗੀਤਾਂ ਦੇ ਰੰਗ ਨਾਲ ਇਕ ਕਰ ਦਿੱਤਾ। ਮਸ਼ਹੂਰ ਸ਼ਿੰਗਰ ਜਿਨ੍ਹਾਂ ਨੇ ਕੈਨੇਡਾ ਵਿਚ ਮੇਲਿਆਂ ‘ਚ ਹਿੱਸਾ ਲਿਆ ਜਿਵੇਂ ਔਜਲਾ ਬ੍ਰਦਰਜ਼ ਅਤੇ ਪਾਕਿਸਤਾਨੀ ਮਸ਼ਹੂਰ ਸ਼ਿੰਗਰ ਸ਼ੌਕਤ ਅਲੀ ਦੇ ਪੁੱਤਰ ਅਲੀ ਨੇ ਪੰਜਾਬੀ ਗੀਤ ਜੋ ਬਹੁਤ ਪੁਰਾਣੇ ਸਮੇਂ 40-50 ਸਾਲਾਂ ਪਹਿਲਾਂ ਦੇ ਗਾ ਕੇ ਇਕ ਵੱਖਰਾ ਹੀ ਰੰਗ ਬੰਨ ਦਿੱਤਾ। ਭੈਣਾਂ, ਬੀਬੀਆਂ ਅਖਾੜੇ ਵਿਚ ਸ਼ਾਮਲ ਹੋ ਗਈਆਂ, ਵਾਹ ਬਈ ਵਾਹ ਦਾ ਸ਼ਾਨਦਾਰ ਮਾਹੌਲ ਬਣ ਗਿਆ। ਦੋ ਢੋਲੀ ਵੀ ਪਿੱਛੇ ਨਹੀਂ ਰਹੇ। ਉਹਨਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਹਾਲ ਵਿਚ ਗੀਤ, ਸੰਗੀਤ, ਮਿਊਜ਼ਿਕ, ਢੋਲਾਂ ਦੀ ਗੂੰਜ ਨਾਲ ਰੌਣਕਾਂ ਹੀ ਰੌਣਕਾਂ ਹੋ ਗਈਆਂ। ਬਹੁਤ ਮਾਣ ਵਾਲੀ ਗੱਲ ਹੈ ਕਿ ਦੋ ਦੇਸ਼ਾਂ ਦੇ ਸ਼ਿੰਗਰ ਇਕ ਸਟੇਜ ‘ਤੇ ਇਕੱਠੇ ਹੋਏ ਅਤੇ ਵੰਡਰਲੈਂਡ ਮੇਲੇ ਵਰਗਾ ਮਾਹੌਲ ਬਣਾ ਦਿੱਤਾ।
ਪਿਛਲੇ ਟਰਿੱਪ ਪੀਟਰਬਰੋ ਤੇ ਨਿਆਗਰਾ ਫਾਲਜ਼ ਦੀਆਂ ਫੋਟੋਜ਼ ਜੋ 500 ਦੇ ਕਰੀਬ ਸਨ, ਸਾਰੇ ਮੈਂਬਰਾਂ ਵਿਚ ਵੰਡੀਆਂ। ਇਹ ਸੇਵਾ ਗੁਰਮੇਜ ਸਿੰਘ ਸੱਗੂ ਵਲੋਂ ਕੀਤੀ ਗਈ। ਮੈਂਬਰਾਂ ਨੇ ਖੁੱਲ੍ਹੇ ਦਿਲ ਨਾਲ ਸ਼ਿੰਗਰਾਂ ਦਾ ਮਾਣ ਸਨਮਾਨ ਕੀਤਾ। ਬੀਬੀਆਂ ਨੇ ਵੀ ਬੋਲੀਆਂ ਤੇ ਗੀਤਾਂ ਨਾਲ ਆਨੰਦ ਲਿਆਂਦਾ। ਦੁਪਹਿਰ ਦਾ ਭੋਜਨ ਜੋ ਬਾਹਰ ਤੋਂ ਕੈਟਰਿੰਗ ਏਜੰਸੀ ਨੇ ਸਪਲਾਈ ਕੀਤਾ ਹੋਇਆ ਸੀ, ਸਾਰਿਆਂ ਨੇ ਖਾਣੇ ਦਾ ਆਨੰਦ ਮਾਣਿਆ। ਸਾਰਾ ਖਰਚਾ ਕਲੱਬ ਵਲੋਂ ਕੀਤਾ ਗਿਆ। ਅਗਲੇ ਸਾਲ ਮੁੜ ਇਕੱਠੇ ਹੋਣ ਤੇ ਮਿਲਣ ਦੇ ਵਾਅਦੇ ਨਾਲ ਸਮਾਗਮ ਦੀ ਸਮਾਪਤੀ ਹੋਈ। ਸਤਵੰਤ ਸਿੰਘ ਬੋਪਾਰਾਏ ਅਤੇ ਹਰਚੰਦ ਬਾਸੀ ਨੇ ਵੀ ਆਪਣੇ ਵਿਚਾਰ ਰੱਖੇ। ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਇਸ ਸਮਾਰੋਹ ਨੂੰ ਸ਼ਾਨਦਾਰ ਤਰੀਕੇ ਨਾਲ ਸਫਲ ਬਣਾਉਣ ਲਈ ਹਰਬੰਸ ਸਿੰਘ ਥਿੰਦ ਪ੍ਰਧਾਨ, ਗੁਰਮੇਲ ਸਿੰਘ ਸੱਗੂ, ਕਸ਼ਮੀਰਾ ਸਿੰਘ ਦਿਓਲ ਅਤੇ ਗਿੱਲ ਸਾਹਿਬ ਨੇ ਸਹਿਯੋਗ ਦਿੱਤਾ।

Check Also

ਕਿਸਾਨਾਂ ਨਾਲ ਵੈਰ’ ਗੀਤ ਨਾਲ ਚਰਚਾ ਵਿੱਚ ਮਲਿਕਾ ਬੈਂਸ

ਟੋਰਾਂਟੋ/ਹਰਜੀਤ ਸਿੰਘ ਬਾਜਵਾ ਦਿੱਲੀ ਵਿੱਚ ਚਲ ਰਹੇ ਕਿਸਾਨ ਅੰਦੋਲਨ ਦੀਆਂ ਗੂੰਜਾਂ ਹਜ਼ਾਰਾਂ ਮੀਲਾਂ ਦਾ ਫਾਸਲਾ …