Breaking News
Home / ਕੈਨੇਡਾ / ਪੰਜਾਬ ਸਰਕਾਰ ਵੱਲੋਂ ਪਰਵਾਸੀ ਪੈੱਨਸ਼ਨਰਾਂ ਦੇ ਭੱਤਿਆਂ ਵਿੱਚ ਕੀਤੀ ਕਟੌਤੀ ਵਿਰੁੱਧ ਰੋਸ ਮੁਜ਼ਾਹਰਾ

ਪੰਜਾਬ ਸਰਕਾਰ ਵੱਲੋਂ ਪਰਵਾਸੀ ਪੈੱਨਸ਼ਨਰਾਂ ਦੇ ਭੱਤਿਆਂ ਵਿੱਚ ਕੀਤੀ ਕਟੌਤੀ ਵਿਰੁੱਧ ਰੋਸ ਮੁਜ਼ਾਹਰਾ

pensioners-meeting-copy-copyਬਰੈਂਪਟਨ/ਡਾ. ਝੰਡ
ਪੰਜਾਬ ਸਰਕਾਰ ਵੱਲੋਂ ਮਿਤੀ 16 ਸਤੰਬਰ 2016 ਨੂੰ ਜਾਰੀ ਕੀਤੇ ਗਏ ਪੱਤਰ ਨੰ; 3/21/16-3ਵਿਪਪਤ/505 ਅਨੁਸਾਰ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬ ਸਰਕਾਰ ਦੇ ਪੈੱਨਸ਼ਨਰਾਂ ਨੂੰ ਉਨ੍ਹਾਂ ਦੀ ਪੈੱਨਸ਼ਨ ਦੇ ਨਾਲ ਮਿਲਣ ਵਾਲੇ ਮਹਿੰਗਾਈ ਭੱਤੇ, ਮੈਡੀਕਲ ਭੱਤੇ ਅਤੇ ਮੈਡੀਕਲ ਖ਼ਰਚੇ ਦੀ ਪ੍ਰਤੀ-ਪੂਰਤੀ ਦੀ ਪੂਰੀ ਦੀ ਪੂਰੀ ਕਟੌਤੀ ਕਰ ਦਿੱਤੀ ਗਈ ਹੈ ਜਿਸ ਦਾ ਅਰਥ ਹੈ ਕਿ ਉਹ ਹੁਣ ਕੇਵਲ ਬੇਸਿਕ ਪੈੱਨਸ਼ਨ ਦੇ ਹੀ ਹੱਕਦਾਰ ਹੋਣਗੇ। ਇਸ ਤਰ੍ਹਾਂ ਉਹ ਆਪਣੀ ਪੈੱਨਸ਼ਨ ਦੇ ਬਹੁਤ ਵਡੇਰੇ ਹਿੱਸੇ ਤੋਂ ਵਾਂਝੇ ਹੋ ਗਏ ਹਨ।
ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦੇ ਵਿਰੁੱਧ ਵਿਦੇਸ਼ਾਂ ਵਿੱਚ ਵੱਸਦੇ ਪੈੱਨਸਰਾਂ ਵਿੱਚ ਬਹੁਤ ਗੁੱਸਾ ਅਤੇ ਰੋਸ ਪਾਇਆ ਜਾ ਰਿਹਾ ਹੈ ਜੋ ਕਿ ਮੀਡੀਏ ਦੇ ਸੱਭਨਾਂ ਹੀ ਹਿੱਸਿਆਂ- ਰੇਡੀਓ, ਟੈਲੀਵਿਜ਼ਨ, ਅਖ਼ਬਾਰਾਂ ਅਤੇ ਸੋਸ਼ਲ ਮੀਡੀਏ ਵਿੱਚ ਪ੍ਰਤੱਖ ਵੇਖਿਆ ਜਾ ਸਕਦਾ ਹੈ। ਇਸ ਆਪ-ਮੁਹਾਰੇ ਰੋਸ ਅਤੇ ਗੁੱਸੇ ਨੂੰ ਸਹੀ ਦਿਸ਼ਾ ਦੇਣ ਲਈ ਵੱਖ-ਵੱਖ ਸ਼ਹਿਰਾਂ ਵਿੱਚ ਪੈੱਨਸ਼ਨਰਾਂ ਦੇ ਭਾਰੀ ਇਕੱਠ ਹੋ ਰਹੇ ਹਨ। ਏਸੇ ਕਿਸਮ ਦਾ ਹੀ ਗਰੇਟਰ ਟੋਰਾਂਟੋ ਏਰੀਏ ਵਿੱਚ ਵੱਸਦੇ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਇੱਕ ਭਰਵਾਂ ਇਕੱਠ ਬੀਤੇ ਐਤਵਾਰ 25 ਸਤੰਬਰ ਨੂੰ ‘ਰੈਕਸਡੇਲ  ਸਿੰਘ ਸਭਾ ਰਿਲੀਜੀਅਸ ਸੈਂਟਰ ਈਟੋਬੀਕੋ (ਓਨਟਾਰੀਓ, ਕੈਨੇਡਾ) ਵਿਖੇ ਹੋਇਆ।
ਇਸ ਭਰਵੀਂ-ਮੀਟਿੰਗ ਦੀ ਕਾਰਵਾਈ ਆਰੰਭ ਕਰਦੇ ਹੋਏ ਡਾ. ਪਰਮਜੀਤ ਸਿੰਘ ਢਿੱਲੋਂ ਨੇ ਇਸ ਮੀਟਿੰਗ ਦੇ ਉਦੇਸ਼ਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਤੱਕ ਪੈੱਨਸ਼ਨਰਾਂ ਦੀ ਹੱਕੀ ਆਵਾਜ਼ ਪਹੁੰਚਾਉਣ ਲਈ ਜੱਥੇਬੰਦ ਹੋਣਾ ਬਹੁਤ ਜ਼ਰੂਰੀ ਹੈ। ਮੱਲ ਸਿੰਘ ਬਾਸੀ ਹੁਰਾਂ ਡਾ. ਢਿੱਲੋਂ ਦੇ ਵਿਚਾਰਾ ਦੀ ਪ੍ਰੋੜ੍ਹਤਾ ਕੀਤੀ। ਪ੍ਰਿਤਪਾਲ ਸਿੰਘ ਸਚਦੇਵਾ ਨੇ ਪੈੱਨਸ਼ਨ ਦੇ ਨਿਯਮਾਂ ਦੀ ਵਿਆਖਿਆ ਕੀਤੀ ਜਦ ਕਿ ਪਰਮਜੀਤ ਸਿੰਘ ਬੜਿੰਗ ਨੇ ਪੈੱਨਸ਼ਨਰਾਂ ਨੂੰ ਇਕੱਠੇ ਹੋਣ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇੱਕ ਸਾਂਝੀ ਰਾਇ ਬਣਾ ਕੇ ਇਸ ਮਸਲੇ ਦਾ ਹੱਲ ਕਰਵਾਇਆ ਜਾਣਾ ਚਾਹੀਦਾਾ ਹੈ। ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਕਿਹਾ ਕਿ ਹਰ ਪ੍ਰਾਪਤੀ ਕਰਨ ਲਈ ਜੱਥੇਬੰਦਕ ਤਾਕਤ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਵਿਕਰਮ ਸਿੰਗਲਾ, ਅਨੁਰਾਗ ਸ੍ਰੀਵਾਸਤਵ, ਪਾਲ ਬਡਵਾਲ, ਹਰੀ ਸਿੰਘ, ਹਰਬੰਸ ਸਿੰਘ,  ਸੁਰਿੰਦਰ ਸਿੰਘ ਪਾਮਾ, ਤਾਰਾ ਸਿੰਘ ਗਰੇਵਾਲ ਅਤੇ ਮਹਿੰਦਰ ਸਿੰਘ ਮੋਹੀ ਸ਼ਾਮਲ ਸਨ। ਆਮ ਆਦਮੀ ਪਾਰਟੀ ਦੇ ਸੁਰਿੰਦਰ ਮਾਵੀ ਨੇ ਇਨ੍ਹਾਂ ਪੈੱਨਸ਼ਨਰਾਂ ਦੀ ਹਰ ਪੱਧਤ ‘ਤੇ ਮਦਦ ਕਰਨ ਅਤੇ ਇਹ ਮਸਲਾ ਆਮ ਆਦਮੀ ਪਾਰਟੀ ਦੀ ਪੰਜਾਬ ਲੀਡਰਸ਼ਿਪ ਅਤੇ ਕੌਮੀ ਲੀਡਰਸ਼ਿਪ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ।
ਮੀਟਿੰਗ ਵਿੱਚ ਸਰਬ-ਸੰਮਤੀ ਨਾਲ 11-ਮੈਂਬਰੀ ਐਡਹਾਕ-ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ  ਡਾ. ਪਰਮਜੀਤ ਸਿੰਘ ਢਿੱਲੋਂ (416-527-1040), ਪ੍ਰੋ. ਜਗੀਰ ਸਿੰਘ ਕਾਹਲੋਂ (647-533-8297), ਮੱਲ ਸਿੰਘ ਬਾਸੀ (416-995-4546), ਪ੍ਰਿਤਪਾਲ ਸਿੰਘ ਸਚਦੇਵਾ (647-769-1972), ਪਰਮਜੀਤ ਸਿੰਘ ਬੜਿੰਗ (647-963-0331), ਹਰੀ ਸਿੰਘ (647-515-4752), ਬਲਦੇਵ ਸਿੰਘ ਬਰਾੜ (647-621-8413), ਸੁਰਿੰਦਰ ਸਿੰਘ ਪਾਮਾ (647-949-6738), (ਤਾਰਾ ਸਿੰਘ ਗਰਚਾ (905-794-2235), ਮੋਹਿੰਦਰ ਸਿੰਘ ਮੋਹੀ (416-659-1232), ਹਰਪ੍ਰੀਤ ਸਿੰਘ   (702-937-7491) ਦੇ ਨਾਂ ਸ਼ਾਮਲ ਕੀਤੇ ਗਏ।
ਮੀਟਿੰਗ ਵਿੱਚ ਸੱਭਨਾਂ ਇਕੱਤਰ ਮੈਂਬਰਾਂ ਨੂੰ ਜਨਰਲ ਬਾਡੀ ਦੇ ਮੈਂਬਰ ਐਲਾਨਿਆ ਗਿਆ ਅਤੇ ਪ੍ਰਤੀ ਮੈਂਬਰ 20 ਡਾਲਰ ਮੈਂਬਰਸ਼ਿਪ-ਫ਼ੀਸ ਤੈਅ ਕੀਤੀ ਗਈ ਜੋ ਬਹੁਤ ਸਾਰੇ ਮੈਂਬਰਾਂ ਵੱਲੋਂ ਮੌਕੇ ‘ਤੇ ਹੀ ਅਦਾ ਕਰ ਦਿੱਤੀ ਗਈ। ਇਸ ਮੌਕੇ ਹੋਈ ਐਡਹਾਕ-ਕਮੇਟੀ ਦੀ ਮੀਟਿੰਗ ਵਿੱਚ ਜਨਰਲ ਬਾਡੀ ਦੀ ਮੀਟਿੰਗ ਵਿੱਚ ਪੇਸ਼ ਕੀਤੇ ਗਏ ਵਿਚਾਰਾਂ ਅਤੇ ਸੁਝਾਵਾਂ ਦੇ ਆਧਾਰ ‘ਤੇ ਸਰਬ-ਸੰਮਤੀ ਨਾਲ ਪੰਜਾਬ ਸਰਕਾਰ ਦੇ ਉਪਰੋਕਤ ਪੱਤਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਇਹ ਪੱਤਰ ਤੁਰੰਤ ਵਾਪਸ ਲਿਆ ਜਾਵੇ ਕਿਉਕਿ ਏਸੇ ਹੀ ਤਰਜ਼ ਦਾ ਇੱਕ ਪੱਤਰ ਪਹਿਲਾਂ ਵੀ ਜਾਰੀ ਕੀਤਾ ਗਿਆ ਸੀ ਜੋ ਪੰਜਾਬ ਸਰਕਾਰ ਦੇ ਪੱਤਰ ਨੰ: 3/2/2006-3FPPC/545 ਮਿਤੀ 25-1-2007 ਅਨੁਸਾਰ ਵਾਪਸ ਲੈ ਲਿਆ ਗਿਆ ਸੀ। ਮੀਟਿੰਗ ਵਿੱਚ ਇਹ ਫੈਸਲਾ ਵੀ ਕੀਤਾ ਗਿਆ ਕਿ ਪੰਜਬ ਦੀ ਹੁਕਮਰਾਨ ਪਾਰਟੀ ਸ਼੍ਰੋਮਣੀ ਅਕਾਲੀ ਦਲ/ਬੀਜੇਪੀ, ਵਿਰੋਧੀ ਪਾਰਟੀ ਕਾਂਗਰਸ ਅਤੇ ਆਮ ਆਦਮੀ ਪਾਰਟੀ ‘ਤੇ ਦਬਾਅ ਪਾ ਕੇ ਇਹ ਪੱਤਰ ਵਾਪਸ ਕਰਾਉਣ ਲਈ ਕੈਨੇਡਾ ਵਿਚਲੇ ਇਨ੍ਹਾਂ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਛੇਤੀ ਤੋਂ ਛੇਤੀ ਵਿਚਾਰ-ਵਟਾਂਦਰਾ ਕੀਤਾ ਜਾਵੇ। ਇਸ ਸਬੰਧੀ ਇੱਕ ਵਿਸਤ੍ਰਿਤ ਮੰਗ-ਪੱਤਰ ਤਿਆਰ ਕਰਕੇ ਸਬੰਧਿਤ ਧਿਰਾਂ ਤੱਕ ਪਹੁੰਚਾਇਆ ਜਾਵੇ ਅਤੇ ਇਸ ਦੇ ਨਾਲ ਹੀ ਪੰਜਾਬ ਦੇ ਚੁਣੇ ਹੋਏ ਨੁਮਾਇੰਦਿਆਂ, ਪ੍ਰਭਾਵ-ਸਾਲੀ ਵਿਅੱਕਤੀਆਂ ਅਤੇ ਪੰਜਾਬ ਦੀਆਂ ਮੁਲਾਜ਼ਮ ਜੱਥੇਬੰਦੀਆਂ, ਖ਼ਾਸ ਕਰਕੇ ਪੰਜਾਬ ਦੇ ਪੈਨਸ਼ਨਰਾਂ ਦੀ ਜੱਥੇਬੰਦੀ ਨਾਲ ਸੰਪਰਕ ਕੀਤਾ ਜਾਵੇ।
ਪ੍ਰੋ.ਜਗੀਰ ਸਿੰਘ ਕਾਹਲੋਂ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਬੀ.ਸੀ ਕੈਨੇਡਾ ਦੇ ਪੈੱਨਸ਼ਨਰਾਂ ਦੀ ਜੱਥੇਬੰਦੀ ਨੁਮਾਇੰਦੇ ਹਰਚਰਨ ਸਿੰਘ ਸੰਧੂ ਨਾਲ ਸੰਪਰਕ ਹੋ ਚੁੱਕਾ ਹੈ ਅਤੇ ਉਨ੍ਹਾਂ ਨਾਲ ਆਉਣ ਵਾਲੇ ਸਮੇਂ ਵਿੱਚ ਪੂਰਾ ਤਾਲ-ਮੇਲ ਰੱਖਿਆ ਜਾਵੇਗਾ। ਪ੍ਰੋ. ਕਾਹਲੋਂ ਨੇ ਇਹ ਵੀ ਦੱਸਿਆ ਕਿ ਇਸ ਦੌਰਾਨ ਪੰਜਾਬ ਸਰਕਾਰ ਦੇ ਪੈੱਨਸ਼ਨਰਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿੰਦਰ ਸਿੰਘ ਪਰਵਾਨਾ ਪਹਿਲਾਂ ਹੀ ਇਸ ਬਾਰੇ ਹਮਾਇਤ ਦਾ ਬਿਆਨ ਦੇ ਚੁੱਕੇ ਹਨ। ਉਨ੍ਹਾਂ ਹੋਰ ਦੱਸਿਆ ਕਿ ਜੱਥੇਬੰਦਕ ਦਬਾਅ ਦੇ ਨਾਲ-ਨਾਲ ਕਾਨੂੰਨੀ ਰਸਤਾ ਅਖ਼ਤਿਆਰ ਕਰਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …