ਬਰੈਂਪਟਨ : ਬੜੇ ਅਫਸੋਸ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਕੈਨੇਡਾ ਵਾਸੀ ਨਾਨਕ ਸਿੰਘ ਧਾਲੀਵਾਲ ਜੋ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਰਹਿ ਰਹੇ ਸਨ, 24 ਜੂਨ ਦੀ ਸ਼ਾਮ ਨੂੰ ਇਕ ਸੰਖੇਪ ਬੀਮਾਰੀ ਤੋਂ ਬਾਅਦ ਸੁਰਗਵਾਸ ਹੋ ਗਏ ਹਨ। ਉਹਨਾਂ ਦੇ ਨਮਿਤ 28-6-18 ਦਿਨ ਵੀਰਵਾਰ ਨੂੰ ਗੁਰਦਵਾਰਾ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ, 99 ਗਲਿਡਨ ਰੋਡ ਬਰੈਂਪਟਨ ਵਿਖੇ ਅਖੰਡ ਪਾਠ ਅਰੰਭ ਕੀਤੇ ਜਾਣਗੇ। ਭੋਗ 30 ਜੂਨ, ਦਿਨ ਸਨਿਚਰਵਾਰ ਨੂੰ ਨਵਾਬ ਕਪੂਰ ਸਿੰਘ ਹਾਲ ਵਿਚ ਪਾਏ ਜਾਣਗੇ ਅਤੇ 1 ਤੋਂ 3 ਤਕ ਕੀਰਤਨ ਤੇ ਅੰਤਮ ਅਰਦਾਸ ਹੋਵੇਗੀ। ਸ਼ਰਧਾਂਜਲੀ ਸਮਾਗਮ ਵਿਚ ਪਹੁੰਚਣ ਲਈ ਸਾਰੇ ਰਿਸ਼ਤੇਦਾਰ ਅਤੇ ਨਿਕਟਵਰਤੀਆਂ ਨੂੰ ਸਮੇਂ ਸਿਰ ਪੁਜਣ ਦੀ ਬੇਨਤੀ ਕੀਤੀ ਜਾਂਦੀ ਹੈ। ਪਰਵਾਰ ਨਾਲ ਦੁਖ ਸਾਂਝਾ ਕਰਨ ਲਈ ਵਕੀਲ ਪਾਲ ਧਾਲੀਵਾਲ ਨੂੰ 647-283-9860 ‘ਤੇ ਫੋਨ ਕੀਤਾ ਜਾ ਸਕਦਾ ਹੈ। ਚੇਤੇ ਰਹੇ ਕਿ ਮ੍ਰਿਤਕ ਆਪਣੇ ਪਿਛੇ ਦੋ ਪੁਤਰ ਤੇ ਇਕ ਧੀ ਛੱਡ ਗਏ ਹਨ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …