ਮਾਲਟਨ/ਬਿਊਰੋ ਨਿਊਜ਼ : 14 ਜਨਵਰੀ, 2018 ਨੂੰ ਅੰਕਲ ਦੁੱਗਲ ਨੇ ਆਪਣਾ 80ਵਾਂ ਜਨਮ ਦਿਨ ਮਾਲਟਨ ਦੇ ਬੁਖਾਰਾ ਰੈਸਟੋਰੈਂਟ ਵਿਚ ਆਪਣੇ ਦੋਸਤਾਂ ਸੰਗ ਮਨਾਇਆ। ਉਨ੍ਹਾਂ ਦੇ ਪਿਆਰੇ ਬੱਚਿਆਂ ਨੇ ਬੜੀਆਂ ਰੀਝਾਂ ਨਾਲ ਬੰਦੋਬਸਤ ਕੀਤੇ। ਇਕ ਬੇਟਾ ਅਮਰੀਕਾ ਤੋਂ ਆ ਨਹੀਂ ਸੀ ਸਕਦਾ ਪਰ ਉਸ ਨੇ ਅਚਾਨਕ ਪਾਰਟੀ ਵਿਚ ਪਹੁੰਚ ਕੇ, ਮੱਮੀ ਡੈਡੀ ਨੂੰ ਸਰਪਰਾਈਜ਼ ਦਿੱਤਾ। ਕੋਈ 50 ਦੇ ਆਸ ਪਾਸ ਸੱਜਣ ਆਏ, ਜਿਨ੍ਹਾਂ ਦਾ ਖੁਦ ਅੰਕਲ ਦੁੱਗਲ ਨੇ ਤੁਅਰਫ ਕਰਵਾ ਕੇ ਇਕ ਨਵੀਂ ਅਤੇ ਚੰਗੀ ਪਿਰਤ ਪਾਈ। ਮਹਿਮਾਨ ਦਾ ਨਾਮ ਲੈ ਕੇ ਅਤੇ ਦੋ ਸ਼ਬਦ ਉਸਦੀ ਸ਼ਖਸੀਅਤ ਬਾਰੇ ਬੋਲ ਕੇ ਮਾਹੌਲ ਨੂੰ ਰੌਚਕ ਬਣਾਇਆ। ਅੰਕਲ ਨੂੰ ਇਸ ਜਨਮ ਦਿਨ ਦੀਆਂ ਵਧਾਈਆਂ ਦਾ ਸੰਦੇਸ਼ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਅਤੇ ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿਨ ਵਲੋਂ ਵੀ ਪਹੁੰਚਾ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …