ਬਰੈਂਪਟਨ : ਬਲੂ ਓਕ ਸੀਨੀਅਰਜ਼ ਕਲੱਬ ਵਲੋਂ ਵਿਸਾਖੀ ਦਿਹਾੜਾ ਐਤਵਾਰ ਮਿਤੀ 2 ਜੂਨ ਨੂੰ ਬਲੂ ਓਕ ਪਾਰਕ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਕਰਦਿਆਂ ਮਹਿੰਦਰ ਪਾਲ ਵਰਮਾ ਜਨਰਲ ਸੈਕਟਰੀ ਨੇ ਸਾਰੇ ਆਏ ਵੀਰਾਂ ਦਾ ਸਵਾਗਤ ਕੀਤਾ। ਬਾਅਦ ਗੁਰੂ ਗੋਬਿੰਦ ਸਿੰਘ ਜੀ ਵਲੋਂ ਉਚਾਰੇ ਸ਼ਬਦ ‘ਦੇਹ ਸ਼ਿਵਾ ਵਰ ਮੋਹੇ’ ਦਾ ਗਾਇਨ ਕੀਤਾ ਗਿਆ।
ਕਲੱਬ ਨੂੰ ਵਿਛੋੜਾ ਦੇ ਗਏ ਮੈਂਬਰ ਪ੍ਰੀਤਮ ਸਿੰਘ ਸਿੱਧੂ ਅਤੇ ਗੁਰਮੇਲ ਸਿੰਘ ਅਤੇ ਸੋਹਣ ਸਿੰਘ ਤੁੜ ਚੇਅਰਮੈਨ ਦੀ ਪਤਨੀ ਅਤੇ ਗੁਰਮੇਲ ਸਿੰਘ ਸੰਧੂ ਦੀ ਪਤਨੀ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸੀ, ਉਨ੍ਹਾਂ ਦੀ ਯਾਦ ਵਿਚ ਅਤੇ ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ਵਿਚ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਮੋਹਨ ਲਾਲ ਵਰਮਾ, ਬਲਬੀਰ ਸਿੰਘ ਚੀਮਾ, ਗੁਰਦੇਵ ਸਿੰਘ ਰੱਖੜਾ ਅਤੇ ਰੁਪਿੰਦਰ ਰਿੰਪੀ ਵਲੋਂ ਸ਼ਾਨਦਾਰ ਕਵਿਤਾਵਾਂ ਅਤੇ ਗੀਤਾਂ ਨਾਲ ਸਭ ਨੂੰ ਨਿਹਾਲ ਕੀਤਾ। ਸੋਹਣ ਸਿੰਘ ਪ੍ਰਧਾਨ ਕੈਲਡਨ ਸਟੋਨ ਕਲੱਬ ਨੇ ਸਾਰੇ ਆਏ ਵੀਰਾਂ ਨੂੰ ਵਧਾਈ ਦਿੱਤੀ ਅਤੇ ਸਿੱਖ ਇਤਿਹਾਸ ਬਾਰੇ ਚਾਨਣਾ ਪਾਇਆ। ਕਲੱਬ ਦੀ ਪਰੰਪਰਾ ਅਨੁਸਾਰ ਵਿਛੜੇ ਮੈਂਬਰਾਂ ਨੂੰ ਕਲੱਬ ਵਲੋਂ ਯਾਦਗਾਰੀ ਪਲੈਕ ਹਰਕੀਰਤ ਸਿੰਘ ਕੌਂਸਲਰ ਰਾਹੀਂ ਭੇਟ ਕਰਕੇ ਸਨਮਾਨਿਤ ਕੀਤਾ।
ਅਖੀਰ ਵਿਚ ਸੋਹਣ ਸਿੰਘ ਤੂਰ ਚੇਅਰਮੈਨ ਅਤੇ ਹਰਭਗਵੰਤ ਸਿੰਘ ਸੋਹੀ ਪ੍ਰਧਾਨ ਨੇ ਸਾਰੇ ਆਏ ਵੀਰਾਂ ਦਾ ਧੰਨਵਾਦ ਕੀਤਾ ਅਤੇ ਵਿਸਾਖੀ ਦਿਵਸ ਦੀਆਂ ਵਧਾਈਆਂ ਦਿੱਤੀਆਂ। ਅਖੀਰ ਵਿਚ ਸਾਰੇ ਆਏ ਵੀਰਾਂ ਨੇ ਚਾਹ ਮਿਠਾਈ ਅਤੇ ਪਕੌੜਿਆਂ ਦਾ ਲੰਗਰ ਛਕਿਆ। ਲਾਭ ਸਿੰਘ, ਪ੍ਰੇਮ ਕੁਮਾਰ ਡਾਇਰੈਕਟਰਾਂ ਅਤੇ ਕਲਵੰਤ ਸਿੰਘ ਸਰਾਂ ਨੇ ਸਮਾਗਮ ਵਿਚ ਖਾਸ ਯੋਗਦਾਨ ਪਾਇਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …