ਵੈਨਕੂਵਰ : ਇੰਡੀਆ-ਕੈਨੇਡਾ ਐਸੋਸੀਏਸ਼ਨ ਦਾ ਪ੍ਰਧਾਨ ਅਤੇ ਐਬਟਸਫੋਰਡ ਹਿੰਦੂ ਮੰਦਰ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਇਆ ਗਿਆ ਦੀਪਕ ਸ਼ਰਮਾ, ਜਿਸ ਉੱਤੇ ਇੱਕ ਟੈਕਸੀ ਵਿੱਚ ਆਪਣੀ ਸਵਾਰੀ ਔਰਤ ਨਾਲ ਛੇੜਖਾਨੀ ਕਰਨ ਸਬੰਧੀ ਨਾਰਥ ਵੈਨਕੂਵਰ ਪ੍ਰੋਵਿੰਸ਼ਲ ਕੋਰਟ ਵਿੱਚ ਮੁਕੱਦਮਾ ਚੱਲ ਰਿਹਾ ਸੀ, ਨੂੰ ਅਦਾਲਤ ਨੇ ਇਸ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਹੈ। ਸ਼ਰਮਾ ਵਲੋਂ ਇਹ ਘਿਨਾਉਣੀ ਕਰਤੂਤ ਮੂਲ ਨਿਵਾਸੀਆਂ ਦੇ ਪਿੰਡ ਸਕੌਮਿਸ਼ ਨੇਸ਼ਨ ਲੈਂਡ ‘ਤੇ 2 ਜਨਵਰੀ 2019 ਨੂੰ ਕੀਤੀ ਗਈ ਸੀ, ਜੋ ਨਾਰਥ ਵੈਨਕੂਵਰ ਨਜ਼ਦੀਕ ਮੌਜੂਦ ਹੈ। ਮਾਨਯੋਗ ਅਦਾਲਤ ਵੱਲੋਂ 29 ਜੂਨ ਨੂੰ ਦੀਪਕ ਸ਼ਰਮਾ ਲਈ ਸਜ਼ਾ ਬਾਰੇ ਸੁਣਵਾਈ ਤੈਅ ਹੋਏਗੀ।
Check Also
ਹਿੰਦੂ ਸਭਾ ਦਾ ‘ਫੂਡ ਬੈਂਕ’ ਸੈਂਕੜੇ ਲੋੜਵੰਦਾਂ ਨੂੰ ਉਮੀਦ ਦਿੰਦਾ ਹੈ
ਛੇ ਮਹੀਨੇ ਪਹਿਲਾਂ, ਹਿੰਦੂ ਸਭਾ ਨੇ ‘ਫੂਡ ਬੈਂਕ’ ਸ਼ੁਰੂ ਕਰਕੇ ਲੋੜਵੰਦਾਂ ਦੇ ਜੀਵਨ ਨੂੰ ਉੱਚਾ …