20.3 C
Toronto
Tuesday, October 13, 2026
spot_img
Homeਕੈਨੇਡਾਕਰੈਡਿਟਵਿਊ ਸੀਨੀਅਰਜ਼ ਕਲੱਬ ਨੇ ਹਰਦਿਆਲ ਸਿੰਘ ਸੰਧੂ ਨੂੰ ਨਵੀਂ ਪ੍ਰਧਾਨਗੀ ਮਿਲਣ ਦਾ...

ਕਰੈਡਿਟਵਿਊ ਸੀਨੀਅਰਜ਼ ਕਲੱਬ ਨੇ ਹਰਦਿਆਲ ਸਿੰਘ ਸੰਧੂ ਨੂੰ ਨਵੀਂ ਪ੍ਰਧਾਨਗੀ ਮਿਲਣ ਦਾ ਕੀਤਾ ਸਵਾਗਤ

ਕਰੈਡਿਟਵਿਊ ਸੀਨੀਅਰਜ਼ ਕਲੱਬ ਨੇ ਹਰਦਿਆਲ ਸਿੰਘ ਸੰਧੂ ਨੂੰ ਨਵੀਂ ਪ੍ਰਧਾਨਗੀ ਮਿਲਣ ਦਾ ਕੀਤਾ ਸਵਾਗਤਬਰੈਂਪਟਨ : ਕਰੈਡਿਟਵਿਊ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਹਰਦਿਆਲ ਸਿੰਘ ਸੰਧੂ ਨੂੰ ਨਵੀਂ ਪ੍ਰਧਾਨਗੀ ਮਿਲਣ ਦਾ ਸਵਾਗਤ ਕੀਤਾ। ਹਰਦਿਆਲ ਸਿੰਘ ਸੰਧੂ ਨੂੰ ਸੀਨੀਅਰਜ਼ ਐਸੋਸੀਏਸ਼ਨ ਆਫ ਬਰੈਂਪਟਨ ਦਾ ਪ੍ਰਧਾਨ ਬਣਾਇਆ ਗਿਆ ਹੈ। ਕਲੱਬ ਨੇ ਸੰਧੂ ਨੂੰ ਮਿਲੀ ਇਸ ਨਵੀਂ ਜ਼ਿੰਮੇਵਾਰੀ ਲਈ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਸੀਨੀਅਰਜ਼ ਐਸੋਸੀਏਸ਼ਨ ਆਫ ਬਰੈਂਪਟਨ ਨੂੰ ਨਵੀਂ ਬੁਲੰਦੀ ‘ਤੇ ਲੈ ਕੇ ਜਾਣ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ। ਹਰਦਿਆਲ ਸਿੰਘ ਸੰਧੂ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਕੰਮਾਂ ਵਿਚ ਲੱਗੇ ਹੋਏ ਹਨ ਅਤੇ ਉਹ ਸੀਬੀਸੀ ਨੂੰ ਪੂਰੀ ਤਰ੍ਹਾਂ ਨਾਲ ਸਮਰਪਿਤ ਸੈਕਟਰੀ ਹਨ। ਸੰਧੂ ਨੇ ਕਿਹਾ ਕਿ ਉਹ ਇਸ ਨਵੀਂ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਨਾਲ ਨਿਭਾਉਣਗੇ ਅਤੇ ਸੀਨੀਅਰਜ਼ ਐਸੋਸੀਏਸ਼ਨ ਆਫ ਬਰੈਂਪਟਲ ਦੇ ਸਾਰੇ ਟੀਚਿਆਂ ਨੂੰ ਹਾਸਲ ਕਰਨ ਲਈ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਨੇ ਕਰੈਡਿਟਵਿਊ ਸੀਨੀਅਰਜ਼ ਕਲੱਬ ਦੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਪੂਰਾ ਸਹਿਯੋਗ ਅੱਗੇ ਤੋਂ ਵੀ ਜਾਰੀ ਰੱਖਣ।

RELATED ARTICLES
POPULAR POSTS