ਟੋਰਾਂਟੋ : ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰਮੀ ਤੇ ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾਕਟਰ ਸਰਬਜੀਤ ਕੌਰ ਸੋਹਲ ਤੇ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਸਦਕਾ 13 ਮਾਰਚ ਨੂੰ ‘ਸੰਵਾਦ ਤੇ ਸ਼ਾਇਰੀ’ ਵਿਸ਼ੇ ਉਤੇ ਹੋਈ ਜ਼ੂਮ ਮੀਟਿੰਗ ਬੇਹੱਦ ਕਾਮਯਾਬ ਰਹੀ। ਇਹ ਪ੍ਰੋਗਰਾਮ ਵੀ ਪੰਜਾਬ ਸਾਹਿਤ ਅਕਾਦਮੀ ਤੇ ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾਕਟਰ ਸਰਬਜੀਤ ਕੌਰ ਸੋਹਲ ਦੀ ਯੋਗ ਅਗਵਾਈ ਵਿੱਚ ਹੋਇਆ। ਇਹ ਪ੍ਰੋਗਰਾਮ ਅੰਤਰਰਾਸ਼ਟਰੀ ਨਾਰੀ ਦਿਵਸ ਨੂੰ ਸਮਰਪਿਤ ਸੀ, ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਦੋ ਸੈਸ਼ਨ ਵਿੱਚ ਇਹ ਪ੍ਰੋਗਰਾਮ ਹੋਇਆ ਅਤੇ ਪਹਿਲਾ ਸੈਸ਼ਨ ਵਿਚਾਰ ਚਰਚਾ ਦਾ ਹੋਇਆ, ਜਿਸਦੇ ਮਾਡਰੇਟਰ ਡਾਕਟਰ ਸਰਬਜੀਤ ਕੌਰ ਸੋਹਲ ਸਨ। ਸੰਵਾਦ ਵਿੱਚ ‘ਨਾਰੀ ਅਸਤਿਤਵ : ਵਰਤਮਾਨ ਅਤੇ ਭਵਿੱਖ’ ਵਿਸ਼ੇ ਉਤੇ ਵਿਚਾਰ ਚਰਚਾ ਹੋਈ। ਦੂਸਰਾ ਸੈਸ਼ਨ ਸ਼ਾਇਰੀ ਦਾ ਹੋਇਆ, ਜਿਸ ਵਿੱਚ ਕਵਿਤਾ, ਗੀਤ ਤੇ ਗ਼ਜ਼ਲ ਦੀ ਪੇਸ਼ਕਾਰੀ ਬਹੁਤ ਨਾਮਵਰ ਕਵੀਆਂ ਤੇ ਗੀਤਕਾਰਾਂ ਵੱਲੋਂ ਹੋਈ। ਇਸ ਸੈਸ਼ਨ ਦੇ ਮਾਡਰੇਟਰ ਰਿੰਟੂ ਭਾਟੀਆ ਸਨ। ਡਾਕਟਰ ਇੰਦਰਜੀਤ ਕੌਰ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਅਤੇ ਡਾਕਟਰ ਵਿਨੀਤਾ ਤੇ ਡਾਕਟਰ ਗਗਨਦੀਪ ਕੌਰ ਗੁਲਾਟੀ ਵਿਸ਼ੇਸ਼ ਮਹਿਮਾਨ ਸਨ। ਵਿਚਾਰ ਚਰਚਾ ਵਿੱਚ ਡਾਕਟਰ ਵਿਨੀਤਾ, ਡਾਕਟਰ ਇੰਦਰਜੀਤ ਕੌਰ ਪਿੰਗਲਵਾੜਾ ਸਰਪ੍ਰਸਤ, ਪਰਮਜੀਤ ਦਿਉਲ, ਡਾਕਟਰ ਗਗਨਦੀਪ ਕੌਰ ਗੁਲਾਟੀ, ਡਾਕਟਰ ਹਰਸ਼ਿੰਦਰ ਕੌਰ, ਡਾਕਟਰ ਸੁਗਰਾ ਸਦਾਫ਼, ਸੁਰਿੰਦਰ ਨੀਰ ਸਨ।ਸ਼ਾਇਰੀ ਦੇ ਸੈਸ਼ਨ ਵਿਚ ਰਿੰਟੂ ਭਾਟੀਆ ਨੇ ਹੋਸਟ ਕੀਤਾ ਤੇ ਇਸ ਸੈਸ਼ਨ ਵਿੱਚ ਨਾਮਵਰ ਪੰਜਾਬੀ ਸਿੰਗਰ ਡੋਲੀ ਗੁਲੇਰੀਆ, ਡਾਕਟਰ ਗੁਰਚਰਨ ਕੋਚਰ, ਡਾਕਟਰ ਨਵਜੋਤ ਕੌਰ, ਡਾਕਟਰ ਗੁਰਮਿੰਦਰ ਸਿੱਧੂ, ਡਾਕਟਰ ਸਤਿੰਦਰ ਕਾਹਲੋਂ, ਡਾਕਟਰ ਸੁਰਿੰਦਰ ਕੰਵਲ, ਡਾਕਟਰ ਸਿਮਰਨ ਅਕਸ ਅਤੇ ਤਾਹਿਰਾ ਸਰਾ ਨੇ ਸ਼ਿਰਕਤ ਕੀਤੀ। ਸਾਰਿਆਂ ਦੀਆਂ ਰਚਨਾਵਾਂ ਤੇ ਪੇਸ਼ਕਾਰੀ ਬਹੁਤ ਖ਼ੂਬਸੂਰਤ ਸੀ। ਰਮਿੰਦਰ ਰਮੀ ਸੰਸਥਾਪਕ ਤੇ ਪ੍ਰਬੰਧਕ, ਅੰਤਰਰਾਸ਼ਟਰੀ ਸਾਹਿਤਕ ਸਾਂਝਾਂ