28.2 C
Toronto
Monday, August 10, 2026
spot_img
Homeਕੈਨੇਡਾਟੀ.ਪੀ.ਏ.ਆਰ. ਕਲੱਬ ਦੇ ਨਵ-ਨਿਯੁਕਤ ਸਰਪ੍ਰਸਤ ਇੰਜ. ਈਸ਼ਰ ਸਿੰਘ ਚਾਹਲ

ਟੀ.ਪੀ.ਏ.ਆਰ. ਕਲੱਬ ਦੇ ਨਵ-ਨਿਯੁਕਤ ਸਰਪ੍ਰਸਤ ਇੰਜ. ਈਸ਼ਰ ਸਿੰਘ ਚਾਹਲ

ਟੀ.ਪੀ.ਏ.ਆਰ. ਕਲੱਬ ਦੇ ਨਵ-ਨਿਯੁਕਤ ਸਰਪ੍ਰਸਤ ਇੰਜ. ਈਸ਼ਰ ਸਿੰਘ ਚਾਹਲਡਾ. ਸੁਖਦੇਵ ਸਿੰਘ ਝੰਡ : ਟੋਰਾਂਟੋ ਏਰੀਏ ਵਿੱਚ ਪਿਛਲੇ 12-13 ਸਾਲਾਂ ਤੋਂ ਸਰਗਰਮ ਟੀ.ਪੀ.ਏ.ਆਰ. ਕਲੱਬ ਵੱਲੋਂ ਲੰਘੇ ਹਫ਼ਤੇ ਇੰਜ. ਈਸ਼ਰ ਸਿੰਘ ਚਾਹਲ ਨੂੰ ਕਲੱਬ ਦਾ ‘ਸਰਪ੍ਰਸਤ’ ਨਿਯੁਕਤ ਕੀਤਾ ਗਿਆ ਹੈ। ਉਹ ਇਸ ਕਲੱਬ ਨਾਲ ਪਿਛਲੇ ਦਹਾਕੇ ਤੋਂ ਜੁੜੇ ਹੋਏ ਹਨ ਅਤੇ ਇਸ ਦੀਆਂ ਸਰਗਰਮੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ।
ਮੱਠੀ-ਮੱਠੀ ਚਾਲੇ ਉਹ ਬੜੇ ਆਰਾਮ ਨਾਲ ‘ਹਾਫ਼-ਮੈਰਾਥਨ’ ਲਗਾਉਂਦੇ ਹਨ। ਪਿਛਲੇ ਕਈ ਸਾਲਾਂ ਤੋਂ ਉਹ ਇਸ ਕਲੱਬ ਦੇ ਮੈਂਬਰਾਂ ਨਾਲ ਸੀ.ਐੱਨ.ਟਾਵਰ ਦੀਆਂ 1776 ਪੌੜੀਆਂ ਚੜ੍ਹਨ ਦੇ ਈਵੈਂਟ ਵਿੱਚ ਵੀ ਭਾਗ ਲੈਂ ਰਹੇ ਹਨ। ਇਸ ਈਵੈਂਟ ਵਿਚ ਹੁਣ ਤੱਕ ਉਹ ਛੇ ਵਾਰ ਸਫ਼ਲਤਾ ਪੂਰਵਕ ਹਿੱਸਾ ਲੈ ਚੁੱਕੇ ਹਨ ਹਨ ਅਤੇ ਹੁਣ ਸੱਤਵੀਂ ਵਾਰ ਫਿਰ ਇਹ ਪੌੜੀਆਂ ਚੜ੍ਹਨ ਲਈ ਤਿਆਰੀ ਕਰ ਰਹੇ ਹਨ।
ਈਸ਼ਰ ਸਿੰਘ ਚਾਹਲ ਪੰਜਾਬ ਰਾਜ ਬਿਜਲੀ ਬੋਰਡ ਵਿੱਚ 36 ਸਾਲ ਦੀ ਸ਼ਾਨਦਾਰ ਸੇਵਾ ਨਿਭਾਉਣ ਤੋਂ ਬਾਅਦ ਚੀਫ਼ ਇੰਜੀਨੀਅਰ ਵਜੋਂ ਸੇਵਾ-ਮੁਕਤ ਹੋ ਕੇ ਇਸ ਸਮੇਂ ਬਰੈਂਪਟਨ ਆਪਣੇ ਬੇਟੇ ਕੋਲ਼ ਰਹਿ ਰਹੇ ਹਨ। ਉਹ ਵਧੀਆ ਅੰਗਰੇਜ਼ੀ ਲਿਖਣ ‘ਚ ਪੂਰੀ ਮੁਹਾਰਤ ਰੱਖਦੇ ਹਨ। ਉਹ ਵੱਡੇ-ਵੱਡੇ ਅੰਗਰੇਜ਼ੀ ਲੇਖਕਾਂ ਦੀਆਂ ਕਿਤਾਬਾਂ ਪੜ੍ਹਦੇ ਰਹਿੰਦੇ ਹਨ ਅਤੇ ਆਪਣੀਆਂ ਲਿਖ਼ਤਾਂ ਵਿੱਚ ਉਨ੍ਹਾਂ ਦੇ ਮੈਟਰ ਨੂੰ ਆਸਾਨ ਪੰਜਾਬੀ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਵਿੱਚ ਉਹ ਪੂਰੀ ਤਰ੍ਹਾਂ ਸਫ਼ਲ ਹੁੰਦੇ ਹਨ। ਉਨ੍ਹਾਂ ਦੇ ਲੇਖ ਅਕਸਰ ਹੀ ਪੰਜਾਬੀ ਤੇ ਅੰਗਰੇਜ਼ੀ ਦੀਆਂ ਅਖ਼ਬਾਰਾਂ ਤੇ ਰਿਸਾਲਿਆਂ ਵਿੱਚ ਛਪਦੇ ਰਹਿੰਦੇ ਹਨ ਜੋ ਪਾਠਕਾਂ ਵੱਲੋਂ ਬੇਹੱਦ ਪਸੰਦ ਕੀਤੇ ਜਾਂਦੇ ਹਨ।
ਚਾਹਲ ਸਾਬ੍ਹ ਅੱਜਕੱਲ੍ਹ ਟੈਕਨਾਲੌਜੀ ਦੇ ਹੋਣ ਵਾਲੇ ਫ਼ਾਇਦਿਆਂ ਦੇ ਨਾਲ ਨਾਲ ਇਸ ਵੱਲੋਂ ਹੋ ਰਹੇ ਭਾਰੀ ਨੁਕਸਾਨਾਂ ਨਾਲ ਸਬੰਧਿਤ ਪੁਸਤਕ ‘ਕੰਨਾਂ ਨੂੰ ਖਾ ਰਿਹਾ ਸੋਨਾ : ਤਕਨਾਲੌਜੀ’ ਤਿਆਰ ਕਰ ਰਹੇ ਹਨ। ਉਨ੍ਹਾਂ ਦੀ ਸ਼ਖ਼ਸੀਅਤ ਦੇ ਇਨ੍ਹਾਂ ਪਹਿਲੂਆਂ ਨੂੰ ਮੁੱਖ ਰੱਖਦਿਆਂ ਹੋਇਆਂ ਟੀ.ਪੀ.ਏ.ਆਰ. ਕਲੱਬ ਦੀ ਕਾਰਜਕਾਰਨੀ ਕਮੇਟੀ ਵੱਲੋਂ ਉਨ੍ਹਾਂ ਨੂੰ ਕਲੱਬ ਦਾ ਸਰਪ੍ਰਸਤ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜੋ ਬੜਾ ਸਹੀ ਅਤੇ ਯੋਗ ਫ਼ੈਸਲਾ ਹੈ। ਉਨ੍ਹਾਂ ਦੀ ਯੋਗ ਅਗਵਾਈ ਵਿੱਚ ਕਲੱਬ ਹੋਰ ਨਵੀਆਂ ਪੁਲਾਂਘਾ ਪੁੱਟਣ ਦੀ ਆਸ ਰੱਖਦਾ ਹੈ।

 

RELATED ARTICLES
POPULAR POSTS