ਬਰੈਂਪਟਨ : ਐਨਡੀਪੀ ਲੀਡਰ ਐਂਡਰੀਆ ਹੌਰਵਥ ਨੇ ਬਰੈਂਪਟਨ ਵਿਚ ਮੈਡੀਕਲ ਸਰਵਿਸਿਜ਼ ਨੂੰ ਬਿਹਤਰ ਬਣਾਉਣ ਲਈ ਹਸਪਤਾਲਾਂ ਦੀ ਗਿਣਤੀ ਵਧਾ ਕੇ ਤਿੰਨ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਬਰੈਂਪਟਨ ਵਿਚ ਲੋਕਾਂ ਨੂੰ ਬਿਹਤਰ ਇਲਾਜ ਅਤੇ ਦਵਾਈਆਂ ਪ੍ਰਦਾਨ ਕਰਨ ‘ਚ ਅਹਿਮ ਭੂਮਿਕਾ ਅਦਾ ਕਰੇਗੀ। ਉਨ੍ਹਾਂ ਕਿਹਾ ਕਿ ਬਰੈਂਪਟਨ ਵਿਚ ਲੋਕਾਂ ਲਈ ਬਹੁਤ ਘੱਟ ਮੈਡੀਕਲ ਸੇਵਾਵਾਂ ਉਪਲਬਧ ਹਨ ਅਤੇ ਬੱਚਿਆਂ ਲਈ ਐਮਰਜੈਂਸੀ ਸਰਵਿਸਿਜ਼ ਵੀ ਘੱਟ ਹੈ। ਹੌਰਵਥ ਦਾ ਕਹਿਣਾ ਸੀ ਕਿ ਅਸੀਂ ਇਨ੍ਹਾਂ ਸਾਰਿਆਂ ਨੂੰ ਬਿਹਤਰ ਕਰਾਂਗੇ। ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਬਰੈਂਪਟਨ ਸਿਵਿਕ ਵਿਚ ਲੋਕਾਂ ਨੂੰ ਇਲਾਜ ਲਈ ਕਾਫੀ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਇਹ ਬਹੁਤ ਦਰਦਨਾਕ ਹੈ।
ਐਂਡਰੀਆ ਹੌਰਵਥ ਨੇ ਕਿਹਾ ਕਿ ਕੈਥਲੀਨ ਵਿੰਨ ਅਤੇ ਸਟੀਵਨ ਡੈਲ ਡੂਕਾ ਦੇ ਲਿਬਰਲ ਲੰਘੇ 15 ਸਾਲਾਂ ਤੋਂ ਬਰੈਂਪਟਨ ਵਿਚ ਹਸਪਤਾਲ ਬਣਾਉਣ ਦੀ ਗੱਲ ਕਰ ਰਹੇ ਹਨ, ਪਰ ਕੁਝ ਨਹੀਂ ਹੋਇਆ। ਡੱਗ ਫੋਰਡ ਵੀ ਕੁਝ ਖਾਸ ਨਹੀਂ ਕਰ ਸਕੇ। ਹੌਰਵਥ ਨੇ ਕਿਹਾ ਕਿ ਹੁਣ ਐਨਡੀਪੀ ਹੀ ਬਰੈਂਪਟਨ ਵਿਚ ਨਵੇਂ ਹਸਪਤਾਲ ਲੈ ਕੇ ਆਏਗੀ।