ਸੰਘਣੀ ਧੁੰਦ ਕਾਰਨ ਵੱਖ-ਵੱਖ ਸੜਕ ਹਾਦਸਿਆਂ ‘ਚ ਹੋਈਆਂ 7 ਮੌਤਾਂ
ਅੰਮ੍ਰਿਤਸਰ/ਬਿਊਰੋ ਨਿਊਜ਼
ਅੱਜ ਚੰਡੀਗੜ੍ਹ, ਪੰਜਾਬ ਅਤੇ ਨੇੜਲੇ ਇਲਾਕਿਆਂ ਵਿਚ ਠੰਡ ਦਾ ਕਹਿਰ ਜਾਰੀ ਹੈ। ਸਾਰਾ ਦਿਨ ਧੁੰਦ ਛਾਈ ਰਹਿਣ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਰੇਲ ਗੱਡੀਆਂ ਵੀ ਆਪਣੀ ਮੰਜ਼ਿਲ ‘ਤੇ ਲੇਟ ਹੀ ਪਹੁੰਚ ਰਹੀਆਂ ਹਨ।
ਸੰਘਣੀ ਧੁੰਦ ਕਾਰਨ ਅੱਜ ਪੰਜਾਬ ਵਿਚ ਕਈ ਸੜਕ ਹਾਦਸੇ ਹੋਏ ਹਨ। ਇਨ੍ਹਾਂ ਸੜਕ ਹਾਦਸਿਆਂ ਵਿਚ 7 ਵਿਅਕਤੀਆਂ ਦੀ ਜਾਨ ਚਲੀ ਗਈ ਹੈ। ਅੰਮ੍ਰਿਤਸਰ-ਤਰਨਤਾਰਨ ਕੌਮੀ ਮਾਰਗ ‘ਤੇ ਅੱਜ ਸਵੇਰੇ ਟਰੱਕ ਤੇ ਕਾਰ ਦੀ ਆਹਮੋ-ਸਾਹਮਣੀ ਟੱਕਰ ਹੋਣ ਕਾਰਨ ਇੱਕ ਔਰਤ ਸਮੇਤ 3 ਵਿਅਕਤੀਆਂ ਦੀ ਮੌਤ ਹੋ ਗਈ। ਇਸੇ ਦੌਰਾਨ ਬਿਆਸ ਨੇੜੇ ਹੋਏ ਸੜਕ ਹਾਦਸੇ ਵਿਚ ਵੀ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਬਟਾਲਾ ਨੇੜੇ ਹੋਏ ਹਾਦਸੇ ਵਿਚ ਵੀ ਇਕ ਵਿਅਕਤੀ ਦੀ ਜਾਨ ਚਲੀ ਗਈ ਹੈ। ਜ਼ਿਆਦਾ ਹਾਦਸੇ ਮਾਝਾ ਖੇਤਰ ਵਿਚ ਹੀ ਹੋਏ ਹਨ। ਹੋਰ ਕਈ ਥਾਈਂ ਧੁੰਦ ਕਾਰਨ ਗੱਡੀਆਂ ਆਪਸ ਵਿਚ ਟਕਰਾਉਣ ਦੀਆਂ ਖ਼ਬਰਾਂ ਆ ਰਹੀਆਂ ਹਨ।
Check Also
ਸ਼ੋ੍ਰਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਤੋਂ ਬਾਅਦ ਬੋਲੇ ਸੁਖਬੀਰ ਬਾਦਲ
ਕਿਹਾ : ਅਕਾਲੀ ਦਲ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਸਗੋਂ ਇਹ ਪੰਜਾਬ ਦੀ ਅਸਲ ਪਾਰਟੀ …