ਸਮਰਾਲਾ/ਬਿਊਰੋ ਨਿਊਜ਼
ਪੰਜਾਬੀ ਸਾਹਿਤ ਦੇ ਉੱਘੇ ਸਾਹਿਤਕਾਰ ਤੇ ਸਮਰਾਲਾ ਦਾ ਮਾਣ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਉਰਫ਼ ਬੂਟਾ ਸਿੰਘ ਪੰਨੂ ਅੱਜ ਸਵੇਰੇ 3 ਵਜੇ ਹਾਰਟ ਅਟੈਕ ਕਾਰਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਨੂੰ ਲੰਘੇ ਕੱਲ੍ਹ ਦਿਨ ‘ਚ ਸਾਹ ਦੀ ਤਕਲੀਫ਼ ਹੋਈ ਸੀ ਅਤੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ ਸੀ ਪਰ ਅੱਧੀ ਰਾਤ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਫਿਰ ਖ਼ਰਾਬ ਹੋ ਗਈ।ઠ25 ਤੋਂ ਵੱਧ ਕਿਤਾਬਾਂ ਦੇ ਲੇਖਕ ਤੇ ਅਖ਼ਬਾਰਾਂ, ਰਸਾਲਿਆਂ ‘ਚ ਲਿਖਣ ਵਾਲੇ ਹਮਦਰਦਵੀਰ ਨੌਸ਼ਹਿਰਵੀ ਨੇ 84 ਸਾਲ ਦੇ ਉਮਰ ‘ਚ ਮਾਛੀਵਾੜਾ ਦੇ ਕਵਿਤਾ ਭਵਨ ‘ਚ ਆਖਰੀ ਸਾਹ ਲਿਆ। ਪ੍ਰੋ. ਨੌਸ਼ਹਿਰਵੀ ਨੂੰ ਸਾਹਿਤਕ ਖੇਤਰ ‘ਚ ਸ਼ਾਂਤ ਵਗਦਾ ਦਰਿਆ ਆਖਿਆ ਜਾਂਦਾ ਰਿਹਾ ਹੈ, ਜੋ ਹੁਣ ਸਦਾ ਲਈ ਸਾਂਤ ਹੋ ਗਏ ਅਤੇ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ।