ਨਵੀਂ ਦਿੱਲੀ/ਬਿਊਰੋ ਨਿਊਜ਼
1999 ਦੇ ਜੈਸਿਕਾ ਲਾਲ ਹੱਤਿਆ ਕਾਂਡ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਮਨੂੰ ਸ਼ਰਮਾ ਦੀ ਰਿਹਾਈ ਦੇ ਹੁਕਮ ਦਿੱਤੇ ਗਏ ਹਨ। ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਸਜ਼ਾ ਦੀ ਸਮੀਖਿਆ ਕਰਨ ਵਾਲੇ ਬੋਰਡ ਦੀ ਸਿਫਾਰਸ਼ ‘ਤੇ ਇਹ ਫੈਸਲਾ ਕੀਤਾ। ਮਨੂੰ ਸ਼ਰਮਾ ਤਿਹਾੜ ਜੇਲ੍ਹ ‘ਚ 14 ਸਾਲ ਦੀ ਸਜ਼ਾ ਕੱਟ ਚੁੱਕਿਆ ਹੈ ਅਤੇ ਉਨ੍ਹਾਂ ਦੀ ਸੋਮਵਾਰ ਨੂੰ ਰਿਹਾਈ ਹੋ ਚੁੱਕੀ ਹੈ ਅਤੇ ਇਸ ਦਾ ਕਾਰਨ ਜੇਲ੍ਹ ‘ਚ ਮਨੂੰ ਸ਼ਰਮਾ ਦਾ ਚੰਗਾ ਵਿਵਹਾਰ ਦੱਸਿਆ ਗਿਆ ਹੈ। 29 ਅਪ੍ਰੈਲ 1999 ਦੀ ਰਾਤ ਨੂੰ ਦਿੱਲੀ ਦੇ ਟੈਮਰਿੰਡ ਰੈਸਟੋਰੈਂਟ ‘ਚ ਮਾਡਲ ਜੈਸਿਕਾ ਲਾਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਅਨੁਸਾਰ ਸ਼ਰਾਬ ਪਰੋਸਣ ਤੋਂ ਮਨ੍ਹਾਂ ਕਰਨ ‘ਤੇ ਜੈਸਿਕਾ ਲਾਲ ਦੀ ਹੱਤਿਆ ਕੀਤੀ ਗਈ ਸੀ। ਆਰੋਪ ਮਨੂ ਸ਼ਰਮਾ ‘ਤੇ ਲੱਗਿਆ ਸੀ। ਮਨੂ ਸ਼ਰਮਾ ਹਰਿਆਣਾ ਦੇ ਕੱਦਾਵਰ ਆਗੂ ਵਿਨੋਦ ਸ਼ਰਮਾ ਦਾ ਬੇਟਾ ਹੈ। ਦਸੰਬਰ 2006 ‘ਚ ਦਿੱਲੀ ਹਾਈ ਕੋਰਟ ਨੇ ਮਨੂੰ ਸ਼ਰਮਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …