Breaking News
Home / ਕੈਨੇਡਾ / Front / ਬਿੱਟੂ ਤੇ ਵੜਿੰਗ ਵਿਚਕਾਰ ਸਿਆਸੀ ਲੜਾਈ ਮੁੜ ਸ਼ੁਰੂ

ਬਿੱਟੂ ਤੇ ਵੜਿੰਗ ਵਿਚਕਾਰ ਸਿਆਸੀ ਲੜਾਈ ਮੁੜ ਸ਼ੁਰੂ

ਬਿੱਟੂ ਬੋਲੇ : ਮੈਂ ਸਿਰਫ ਰਾਜਾ ਵੜਿੰਗ ਨੂੰ ਹਰਾਉਣ ਲਈ ਪਹੁੰਚਿਆ ਸੀ
ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼
ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਿਚਾਲੇ ਮੁੜ ਸਿਆਸੀ ਜ਼ੁਬਾਨੀ ਜੰਗ ਛਿੜ ਗਈ ਹੈ। ਰਵਨੀਤ ਬਿੱਟੂ ਨੇ ਵਿਅੰਗ ਕਰਦੇ ਹੋਏ ਕਿਹਾ ਕਿ ਗਿੱਦੜਬਾਹਾ ਦੇ ਲੋਕਾਂ ਨੇ ਰਾਜਾ ਵੜਿੰਗ ਦਾ ਪੂਰੀ ਤਰ੍ਹਾਂ ਸਿਆਸੀ ਸਫਾਇਆ ਕਰ ਦਿੱਤਾ ਹੈ ਅਤੇ ਮੇਰਾ ਸਿਆਸੀ ਬਦਲਾ ਵੀ ਪੂਰਾ ਹੋ ਗਿਆ ਹੈ। ਬਿੱਟੂ ਨੇ ਕਿਹਾ ਕਿ ਮੈਂ ਗਿੱਦੜਬਾਹਾ ’ਚ ਰਾਜਾ ਵੜਿੰਗ ਨੂੰ ਹਰਾਉਣ ਲਈ ਹੀ ਪਹੁੰਚਿਆ ਸੀ। ਉੱਧਰ ਦੂਜੇ ਪਾਸੇ ਬਿੱਟੂ ’ਤੇ ਭੜਕੇ ਰਾਜਾ ਵੜਿੰਗ ਨੇ ਕਿਹਾ ਕਿ ਬਿੱਟੂ ਆਮ ਆਦਮੀ ਪਾਰਟੀ ਦੀ ਜਿੱਤ ’ਤੇ ਖ਼ੁਸ਼ੀ ਮਨਾ ਰਹੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਮੈਨੂੰ ਹਰਾਉਣ ਵਾਲਾ ਬਿੱਟੂ ਕੌਣ ਹੁੰਦਾ ਅਤੇ ਗਿੱਦੜਬਾਹਾ ਦੇ ਲੋਕਾਂ ਨੇ ਜੋ ਫੈਸਲਾ ਲਿਆ ਹੈ ਮੈਨੂੰ ਮਨਜ਼ੂਰ ਹੈ। ਜ਼ਿਕਰਯੋਗ ਹੈ ਕਿ ਗਿੱਦੜਬਾਹਾ ਦੀ ਜ਼ਿਮਨੀ ਚੋਣ ਵਿਚ ਰਾਜਾ ਵੜਿੰਗ ਦੀ ਪਤਨੀ ਅੰਮਿ੍ਰਤਾ ਵੜਿੰਗ ਚੋਣ ਹਾਰ ਗਏ ਸਨ ਅਤੇ ਇਥੋਂ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ।

Check Also

ਐੱਨਆਰਆਈਜ਼ ਨੂੰ ਸੰਸਦ ’ਚ ਨੁਮਾਇੰਦਗੀ ਦੇਣ ਦੀ ਉਠੀ ਮੰਗ

ਕਾਂਗਰਸੀ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਇਸ ਮੰਗ ਦਾ ਕੀਤਾ ਸਮਰਥਨ ਨਵੀਂ ਦਿੱਲੀ/ਬਿਊਰੋ ਨਿਊਜ਼ …