0.4 C
Toronto
Wednesday, February 11, 2026
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

CANADA V/S INDIA
ਕੈਨੇਡਾ ਤੇ ਇੰਡੀਆ ਆਪਸ ਵਿੱਚ ਭਿੜਨ ਲੱਗੇ,
ਜਿਵੇਂ ਖਹਿਬੜਦੇ ਦੇ ਨੇ ਹਿੰਦ ਤੇ ਪਾਕ ਮੀਆਂ।
ਤੀਰ ਨਫ਼ਰਤਾਂ ਦੇ ਦੋਵੇਂ ਹੀ ਜਾਣ ਛੱਡੀ,
ਰਿਸ਼ਤਾ ਪਿਆਰ ਵਾਲਾ ਕਰਨਗੇ ਖ਼ਾਕ ਮੀਆਂ।
ਵਾਪਿਸ Diplomat ਦੋਹਾਂ ਨੇ ਇੰਝ ਨੇ ਮੋੜੇ,
ਜਿਸ ਤਰ੍ਹਾਂ ਮੁੜਦੀ ਹੈ Express ਡਾਕ ਮੀਆਂ।
ਸਾਂਝੀ ਸਰਹੱਦ ਨਾ ਪੈਲ੍ਹੀ ਨਾ ਵੱਟ ਬੰਨਾ,
ਫਿਰ ਵੀ ਸ਼ਰੀਕ ਬਣ ਟੇਢਾ ਰਹੇ ਝਾਕ ਮੀਆਂ।
ਸਾਨ੍ਹਾਂ ਦੇ ਭੇੜ ਵਿੱਚ ਮਧੋਲਿਆ ਘਾਹ ਜਾਊ,
ਦਿਲ ਪ੍ਰਦੇਸੀਆਂ ਦੇ ਹੋਣਗੇ ਚਾਕ ਮੀਆਂ।
ਧੁੱਖ਼ਦੀ ਅੱਗ ਹਵਾ ਜੇ ਰਹੇ ਦੇਂਦੇ,
ਲਗਦਾ ਹਟਣਗੇ ਇਹ ਲੈ ਕੇ ਤਲਾਕ ਮੀਆਂ।
‘ਗਿੱਲ ਬਲਵਿੰਦਰਾ’ ਕਰੋ ਦੁਆ ਸਾਰੇ,
ਸਭ ਕੁਝ ਹੋਜੇ ਫੇਰ ਠੀਕ ਤੇ ਠਾਕ ਮੀਆਂ।
ਗਿੱਲ ਬਲਵਿੰਦਰ
CANADA +1.416.558.5530, ([email protected])

 

RELATED ARTICLES
POPULAR POSTS