Breaking News
Home / ਰੈਗੂਲਰ ਕਾਲਮ / ਸੀ ਪੀ ਪੀ ਜਾਂ ਕੰਮ ਦੀ ਪੈਨਸ਼ਨ ਦਾ ਵੱਧ ਤੋਂ ਵੱਧ ਫਾਇਦਾ ਕਿਵੇਂ ਲਿਆ ਜਾ ਸਕਦਾ ਹੈ?

ਸੀ ਪੀ ਪੀ ਜਾਂ ਕੰਮ ਦੀ ਪੈਨਸ਼ਨ ਦਾ ਵੱਧ ਤੋਂ ਵੱਧ ਫਾਇਦਾ ਕਿਵੇਂ ਲਿਆ ਜਾ ਸਕਦਾ ਹੈ?

ਰੁਪਿੰਦਰ (ਰੀਆ) ਦਿਓਲ
ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ
ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359
ਕੈਨੇਡਾ ਵਿਚ ਸੀ ਪੀ ਪੀ ਜਾਂ ਕੰਮ ਕਰਨ ਬਦਲੇ ਰਿਟਾਇਰਮੈਂਟ ਤੇ ਪੈਨਸ਼ਨ ਮਿਲਦੀ ਹੈ। ਇਸ ਸਾਲ 2018 ਵਿਚ ਸੀ ਪੀ ਪੀ ਵੱਧ ਤੋਂ ਵੱਧ 1134.17 ਡਾਲਰ ਪ੍ਰਤੀ ਮਹੀਨਾ ਮਿਲ ਸਕਦੀ ਹੈ। ਪਰ ਇਹ ਹਰ ਇਕ ਨੂੰ ਨਹੀਂ ਮਿਲਦੀ। ਆਮ ਐਵਰੇਜ ਸੀ ਪੀ ਪੀ 650 ਡਾਲਰ ਮਹੀਨਾ ਦੇ ਲੱਗਭੱਗ ਹੀ ਮਿਲਦੀ ਹੈ। ਕਿਉਂਕਿ ਪੂਰੀ ਦੀ ਪੂਰੀ ਸੀ ਪੀ ਪੀ ਲੈਣ ਵਾਸਤੇ ਦੋ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ।
ਪਹਿਲੀ ਕਿ ਤੁਹਾਨੂੰ 18 ਸਾਲ ਦੀ ਉਮਰ ਤੋਂ 65 ਸਾਲ ਦੀ ਉਮਰ ਤੱਕ ਸੀ ਪੀ ਪੀ ਵਿਚ ਪੈਸੇ ਜਮ੍ਹਾਂ ਕਰਵਾਉਣੇ ਪੈਂਦੇ ਹਨ। ਕੁਝ ਛੋਟਾਂ ਸਮੇਤ ਜੇ ਤੁਸੀਂ 39-40 ਸਾਲ ਕੰਮ ਕੀਤਾ ਹੈ ਅਤੇ ਹਰ ਸਾਲ ਸੀ ਪੀ ਪੀ ਵਿਚ ਪੈਸੇ ਕੱਟੇ ਜਾਂਦੇ ਰਹੇ ਹਨ ਤਾਂ ਵੀ ਤੁਹਾਨੂੰ ਪੂਰੀ ਦੀ ਪੂਰੀ ਪੈਨਸ਼ਨ ਲੈਣ ਵਾਸਤੇ ਇਕ ਹੋਰ ਸ਼ਰਤ ਪੂਰੀ ਕਰਨੀ ਪੈਂਦੀ ਹੈ।
ਦੂਸਰੀ ਸ਼ਰਤ ਇਹ ਹੈ ਕਿ ਇਹਨਾਂ ਸਾਲਾਂ ਵਿਚ ਤੁਹਾਡੀ ਤਨਖਾਹ ਆਮ ਅਵਰੇਜ ਤੋਂ ਵੱਧ ਹੋਣੀ ਚਾਹੀਦੀ ਹੈ। ਜਿਵੇਂ ਇਸ ਸਾਲ 2018 ਵਿਚ 55900 ਡਾਲਰ ਦੀ ਆਮਦਨ ਤੇ ਸੀ ਪੀ ਪੀ ਕੱਟੀ ਜਾ ਸਕਦੀ ਹੈ। ਇਹ ਹੱਦ ਹਰ ਸਾਲ ਵਧਦੀ ਰਹਿੰਦੀ ਹੈ। ਜਿਵੇਂ 2010 ਵਿਚ ਇਹ ਹੱਦ 47200 ਡਾਲਰ ਸੀ ਪਰ ਹੁਣ 55900 ਡਾਲਰ ਹੈ। ਹੁਣ ਜੇ ਇਸ ਸਾਲ ਤੁਹਾਡੀ ਆਮਦਨ 55900 ਡਾਲਰ ਤੋਂ ਘੱਟ ਹੈ ਜਾਂ ਕਿਸੇ ਪਿਛਲੇ ਸਾਲ ਤੁਹਾਡੀ ਆਮਦਨ ਸੀ ਪੀ ਪੀ ਕੱਟਣ ਦੀ ਵੱਧ ਤੋਂ ਵੱਧ ਹੱਦ ਤੋਂ ਘੱਟ ਸੀ ਤਾਂ ਤੁਹਾਨੂੰ ਪੂਰੀ ਦੀ ਪੂਰੀ ਸੀ ਪੀ ਪੀ ਪੈਨਸ਼ਨ ਨਹੀਂ ਮਿਲ ਸਕਦੀ। ਇਸ ਕਰਕੇ ਹੀ ਬਹੁਤ ਘੱਟ ਵਿਅੱਕਤੀ ਇਹ ਸ਼ਰਤਾਂ ਪੂਰੀਆਂ ਕਰ ਸਕਦੇ ਹਨ ਅਤੇ ਉਹਨਾਂ ਨੂੰ ਸੀ ਪੀ ਪੀ ਪੂਰੀ ਨਹੀਂ ਮਿਲਦੀ। ਆਮ ਤੌਰ ‘ਤੇ ਐਵਰੇਜ ਸੀ ਪੀ ਪੀ ਪੈਨਸ਼ਨ 550-600 ਡਾਲਰ ਤੱਕ ਹੀ ਮਿਲ ਸਕਦੀ ਹੈ।ਸਵਾਲ-2-ਪ੍ਰਿੰਸੀਪਲ ਰਹਾਇਸੀ ਘਰ ਨੂੰ ਟੈਕਸ ਤੋਂ ਕਿਹੜੀਆਂ ਛੋਟਾਂ ਹਨ?
ਪ੍ਰਿੰਸੀਪਲ ਰਹਾਇਸ਼ੀ ਘਰ ਉਹ ਹੁੰਦਾ ਹੈ ਜਿਸ ਵਿਚ ਤੁਸੀਂ ਜਾਣੀ ਘਰ ਦੇ ਮਾਲਕ, ਤੁਹਾਡੇ ਸਪਾਊਜ਼ ਜਾਂ ਕੋਈ ਬੱਚਾ ਉਸ ਘਰ ਵਿਚ ਰਹਿੰਦਾ ਹੋਵੇ। ਜਦੋਂ ਇਸ ਤਰਾਂ ਦੇ ਘਰ ਨੂੰ ਵੇਚਣ ਤੇ ਕੋਈ ਮੁਨਾਫਾ ਹੁੰਦਾ ਹੈ ਤਾਂ ਉਸ ਤੇ ਕੋਈ ਟੈਕਸ ਨਹੀਂ ਲੱਗਦਾ।ਭਾਵ ਕੈਪੀਟਲ ਗੇਨ ਦੇ ਟੈਕਸ ਤੋਂ ਛੋਟ ਹੁੰਦੀ ਹੈ।
ਹੁਣ ਤੁਸੀਂ ਅਤੇ ਤੁਹਾਡਾ ਸਪਾਊਜ਼ ਇਕ ਟਾਈਮ ਤੇ ਸਿਰਫ ਇਕ ਘਰ ਹੀ ਮੁਖ ਰਿਹਾਇਸ਼ੀ ਘਰ ਕਲੇਮ ਕਰ ਸਕਦੇ ਹਨ। ਪਹਿਲਾਂ ਦੋਨੋਂ ਜਾਣੇ ਇਕ ਇਕ ਘਰ ਨੂੰ ਮੁੱਖ ਰਿਹਾਇਸ਼ੀ ਘਰ ਬਣਾ ਕੇ ਟੈਕਸ ਦਾ ਫਾਇਦਾ ਲੈ ਜਾਂਦੇ ਸਨ ਅਤੇ ਦੋਨੋ ਹੀ ਘਰ ਵੇਚਣ ਤੇ ਪਰਾਫਿਟ ‘ਤੇ ਕੋਈ ਟੈਕਸ ਨਹੀਂ ਦੇਣਾ ਪੈਂਦਾ ਸੀ ਪਰ ਹੁਣ ਸਰਕਾਰ ਨੇ ਇਹ ਸਹੂਲਤ ਬੰਦ ਕਰ ਦਿੱਤੀ ਹੈ ਅਤੇ ਹੁਣ ਤੁਸੀਂ ਸਿਰਫ ਇਕ ਘਰ ਨੂੰ ਹੀ ਪ੍ਰਿੰਸੀਪਲ ਰਿਹਾਇਸ਼ੀ ਘਰ ਬਣਾ ਸਕਦੇ ਹੋ ਅਤੇ ਕੈਪੀਟਲ ਗੇਨ ਦਾ ਫਾਇਦਾ ਲੈ ਸਕਦੇ ਹੋ। ਪ੍ਰਿੰਸੀਪਲ ਰਿਹਾਇਸ਼ੀ ਘਰ ਦੀ ਸੇਲ ਨੂੰ ਆਪਣੀ ਟੈਕਸ ਰਿਟਰਨ ਵਿਚ ਸੋ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਸਾਰਾ ਸਾਲ ਇਸ ਘਰ ਵਿਚ ਰਿਹਾਇਸ਼ ਰੱਖਣ ਦੀ ਕੋਈ ਸ਼ਰਤ ਨਹੀਂ ਹੁੰਦੀ। ਤੁਸੀਂ ਆਪ ਤੁਹਾਡਾ ਸਪਾਊਜ਼ ਜਾਂ ਕੋਈ ਬੱਚਾ ਜੇ ਟੈਕਸ ਰਿਟਰਨ ਵਾਲੇ ਸਾਲ ਵਿਚ ਕੁਝ ਸਮੇਂ ਵਾਸਤੇ ਵੀ ਉਸ ਘਰ ਵਿਚ ਰਿਹਾ ਹੋਵੇ ਤਾਂ ਇਹ ਘਰ ਪ੍ਰਿੰਸੀਪਲ ਰਿਹਾਇਸ਼ੀ ਘਰ ਬਣ ਸਕਦਾ ਹੈ ਟੈਕਸ ਪਰਪਜ ਵਾਸਤੇ।
ਸਵਾਲ-3-ਵਰਕਿੰਗ ਇੰਨਕਮ ਟੈਕਸ ਬੈਨੀਫਿਟ ਕੀ ਹੈ?
ਇਹ ਬੈਨੀਫਿਟ ਉਨ੍ਹਾਂ ਕੰਮ ਕਰਨ ਵਾਲਿਆਂ ਵਾਸਤੇ ਹੈ ਜਿਹਨਾਂ ਦੀ ਆਮਦਨ ਬਹੁਤ ਘੱਟ ਹੈ। ਜੇ ਤੁਸੀਂ ਕੈਨੇਡਾ ਦੇ ਪੱਕੇ ਨਿਵਾਸੀ ਹੋ ਅਤੇ ਤੁਹਾਡੀ ਉਮਰ 19 ਸਾਲ ਦੀ ਹੋ ਗਈ ਹੈ ਤਾਂ ਤੁਸੀਂ ਇਹ ਬੈਨੀਫਿਟ ਲੈ ਸਕਦੇ ਹੋ। ਪਰ ਜੇ ਤੁਸੀਂ ਵਿਆਹੇ ਹੋਏ ਹੋ ਜਾਂ ਕੋਈ ਬੱਚਾ ਤੁਹਾਡੇ ਤੇ ਨਿਰਭਰ ਹੈ ਤਾਂ 19 ਸਾਲ ਤੋਂ ਘੱਟ ਉਮਰ ਦੇ ਕੰਮ ਕਰਨ ਵਾਲੇ ਨੂੰ ਵੀ ਇਹ ਲਾਭ ਮਿਲ ਸਕਦਾ ਹੈ। ਦੂਸਰੀ ਸਰਤ ਇਹ ਹੈ ਕਿ ਤੁਸੀਂ ਇਸ ਸਾਲ 13 ਹਫਤਿਆਂ ਤੋਂ ਵੱਧ ਵਾਸਤੇ ਫੁਲ ਟਾਈਮ ਸਟੂਡੈਂਟ ਨਹੀਂ ਹੋ ਸਕਦੇ।
ਜੇ ਤੁਹਾਡੀ ਨੈਟ ਆਮਦਨ 11525 ਡਾਲਰ ਤੋਂ ਘੱਟ ਹੈ ਤਾਂ ਇਹ ਲਾਭ ਤੁਹਾਨੂੰ ਮਿਲ ਸਕਦਾ ਹੈ। ਜੇ ਤੁਸੀਂ ਵਿਆਹੇ ਹੋਏ ਹੋ, ਡਿਸਏਬਲ ਹੋ ਜਾਂ ਕੋਈ ਬੱਚਾ ਤੁਹਾਡੇ ਤੇ ਨਿਰਭਰ ਹੈ ਤਾਂ ਇਸ ਤੋਂ ਵੱਧ ਆਮਦਨ ‘ਤੇ ਵੀ ਇਹ ਬੈਨੀਫਿਟ ਮਿਲ ਸਕਦਾ ਹੈ।
ਸਵਾਲ -4-ਕੀ ਲਾਟਰੀ ਵਿਚ ਜਿਤੇ ਪੈਸੇ ਤੇ ਵੀ ਟੈਕਸ ਲੱਗਦਾ ਹੈ?
ਜੇ ਤੁਸੀਂ ਲਾਟਰੀ ਟਿਕਟ ‘ਤੇ ਇਨਾਮ ਜਿਤਿਆ ਹੈ ਤਾਂ ਇਹ ਬਿਲਕੁਲ ਟੈਕਸ ਫਰੀ ਹੁੰਦਾ ਹੈ। ਪਰ ਜੇ ਤੁਸੀਂ ਆਪਣੇ ਕੰਮ ਤੇ ਕੋਈ ਡਰਾਅ ਪਾਇਆ ਸੀ ਜਿਸ ਵਿਚ ਸਿਰਫ ਕੰਮ ਕਰਨ ਵਾਲੇ ਵਰਕਰਜ ਹੀ ਹਿੱਸਾ ਪਾ ਸਕਦੇ ਸਨ ਤਾਂ ਇਸ ਇਨਾਮ ਵਿਚ ਜਿਤੀ ਰਕਮ ‘ਤੇ ਟੈਕਸ ਲੱਗਦਾ ਹੈ ਕਿਉਂਕਿ ਇਸ ਨੂੰ ਤੁਹਾਡੇ ਕੰਮ ਦਾ ਬੈਨੀਫਿਟ ਮੰਨ ਲਿਆ ਜਾਂਦਾ ਹੈ ਅਤੇ ਇੰਪਲਾਇਮੈਂਟ ਬੈਨੀਫਿਟ ਟੈਕਸਏਬਲ ਹੁੰਦਾ ਹੈ। ਇਸ ਤਰ੍ਹਾਂ ਹੀ ਟੀਮ ਦੇ ਤੌਰ ‘ਤੇ ਕੋਈ ਇਨਾਮ ਜਿਤਿਆ ਹੈ ਤਾਂ ਇਸ ਨੂੰ ਪਰਫਾਰਮੈਂਸ ਪੇ ਮੰਨ ਕੇ ਟੈਕਸ ਲਾ ਦਿੱਤਾ ਜਾਂਦਾ ਹੈ।
ਕਈ ਕੰਪਨੀਆਂ ਵਿਚ ਕੰਮ ਕਰਨ ਵਾਲੇ ਆਪ ਪੈਸੇ ਇਕੱਠੇ ਕਰਕੇ ਡਰਾਅ ਕੱਢਦੇ ਹਨ। ਇਸ ਤਰ੍ਹਾਂ ਦੇ ਡਰਾਅ ‘ਤੇ ਟੈਕਸ ਨਹੀਂ ਲੱਗਦਾ ਪਰ ਜੇ ਇਸ ਵਿਚ ਤੁਹਾਨੂੰ ਕੰਮ ਦੇਣ ਵਾਲੀ ਕੰਮਨੀ ਪੂਰੀ ਦੀ ਪੂਰੀ ਰਕਮ ਆਪਣੇ ਕੋਲੋਂ ਪਾਉਂਦੀ ਹੈ ਤਾਂ ਟੈਕਸ ਲੱਗ ਜਾਂਦਾ ਹੈ। ਜੇ ਕੰਪਨੀ 50% ਜਾਂ 40% ਜਾਂ ਜਿੰਨਾ ਵੀ ਹਿੱਸਾ ਪਾਵੇਗੀ ਉਨੇ ਹਿੱਸੇ ‘ਤੇ ਟੈਕਸ ਦੇਣਾ ਪਵੇਗਾ। ਜੇ ਇਨਾਮ ਜਿੱਤਿਆ ਹੈ ਜੇ ਟੈਕਸਏਬਲ ਬੈਨੀਫਿਟ ਹੈ ਤਾਂ ਤੁਹਾਡੀ ਕੰਪਨੀ ਤੁਹਾਡੀ ਟੀ 4 ਸਲਿਪ ਵਿਚ ਐਂਟਰੀ ਕਰ ਦਿੰਦੀ ਹੈ ਤੇ ਤੁਹਾਨੂੰ ਟੈਕਸ ਦੇਣਾ ਪੈਂਦਾ ਹੈ। ਜੇ ਇਨਾਮ ਕੈਸ਼ ਨਹੀਂ ਹੈ ਤਾਂ ਉਸ ਇਨਾਮ ਦੀ ਵਸਤੂ ਦਾ ਮਾਰਕਿਟ ਵਿਚ ਕੀ ਰੇਟ ਹੈ ਦੇ ਹਿਸਾਬ ਨਾਲ ਹੀ ਉਸ ਉਤੇ ਐਚ ਐਸ ਟੀ ਲਾਕੇ ਟੀ 4 ਵਿਚ ਦਰਜ ਕਰਕੇ ਉਸ ਉਪਰ ਸਾਰੀਆਂ ਪੇ ਰੋਲ ਕਟੌਤੀਆਂ ਵੀ ਕਰ ਲਈਆਂ ਜਾਂਦੀਆਂ ਹਨ। ਇਸ ਤਰ੍ਹਾਂ ਦੀਆਂ ਹੋਰ ਵੀ ਕਈ ਟੈਕਸ ਸਹੂਲਤਾਂ ਜਾਂ ਕਰੈਡਿਟ ਹੁੰਦੇ ਹਨ ਜਿਹੜੀਆਂ ਤੁਹਾਡੀ ਟੈਕਸ ਰਿਟਰਨ ਵਿਚ ਸ਼ਾਮਲ ਕਰਕੇ ਤੁਹਾਡਾ ਅਕਾਊੰਟੈਂਟ ਤੁਹਾਨੂੰ ਸਾਰੇ ਮਿਲਣ ਵਾਲੇ ਬੈਨੀਫਿਟ ਕਲੇਮ ਕਰਕੇ ਤੁਹਾਨੂੰ ਬਣਦਾ ਪੂਰਾ ਪੂਰਾ ਰੀਫੰਡ ਦਿਵਾ ਸਕਦਾ ਹੈ। ਪਰਸਨਲ ਟੈਕਸ ਜਾਂ ਬਿਜਨਸ ਟੈਕਸ ਭਰਨ ਸਮੇਂ ਅਸੀਂ ਇਹ ਧਿਆਨ ਰੱਖਦੇ ਹਾਂ ਕਿ ਤੁਹਾਨੂੰ ਵੱਧ ਤੋਂ ਵੱਧ ਰੀਫੰਡ ਮਿਲੇ ਅਤੇ ਜੇ ਆਡਿਟ ਆ ਜਾਵੇ ਤਾਂ ਤੁਹਾਡੀ ਰਿਟਰਨ ਆਡਿਟ ਵਿਚੋਂ ਆਪਣੇ ਆਪ ਪਾਸ ਹੋ ਜਾਵੇ। ਪਨੈਲਿਟੀ ਲੱਗ ਗਈ ਹੈ, ਜਾਂ ਸੀ ਆਰ ਏ ਤੋਂ ਕੋਈ ਲੈਟਰ ਆਇਆ ਹੈ ਅਤੇ ਜੇ ਬਿਜਨਸ ਟੈਕਸ ਫਾਈਲ ਕਰਨਾ ਹੈ, ਕੋਈ ਕੰਪਨੀ ਖੋਹਲਣੀ ਹੈ ਤਾਂ ਤੁਸੀ ਮੈਨੂੰ ਕਾਲ ਕਰ ਸਕਦੇ ਹੋ-416-300-2359 ਤੇ।

Check Also

ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਿੱਖ ਇਤਿਹਾਸਕਾਰ – ਡਾ. ਜਸਬੀਰ ਸਿੰਘ ਸਰਨਾ ਨਾਲ ਇਕ ਮੁਲਾਕਾਤ

‘ਮੈਂ ਕਸ਼ਮੀਰ ਗਿਆ ਤੇ ਪਿੱਛੋਂ ਸਾਕਾ ਨੀਲਾ ਤਾਰਾ ਅਪ੍ਰੇਸ਼ਨ ‘ਚ ਮੇਰਾ ਹੱਥ ਲਿਖਤ ਫੈਡਰੇਸ਼ਨ ਦਾ …