ਗਿੱਲ ਬਲਵਿੰਦਰ +1 416-558-5530
ਸਿੱਧੂ
ਇਸ ਖ਼ਬਰ ਨੂੰ ਬਹੁਤਾ ਨਹੀਂ ਟਾਇਮ ਹੋਇਆ,
ਪ੍ਰਧਾਨ ਕਾਂਗਰਸ ਦਾ ਬਣਾਇਆ ਸੀ ਜੱਟ ਸਿੱਧੂ।
ਆਉਣ ਸਾਰ ਹੀ Top ਗੇਅਰ ਪਾ ਦਿੱਤਾ,
ਮਿਲਖ਼ਾ ਸਿੰਘ ਵਾਂਗ ਸ਼ੂਟ ਗਿਆ ਵੱਟ ਸਿੱਧੂ।
ਲਾਰੇ ਲਾ-ਲਾ ਸੌਦੇ ਜੋ ਵੇਚਦੀ ਸੀ,
ਬੰਦ ਰਾਜਿਆਂ ਦੀ ਕਰਵਾ ਗਿਆ ਹੱਟ ਸਿੱਧੂ।
ਚਰਨਜੀਤ ਚੰਨੀ ਦੇ ਸਿਰ ‘ਤੇ ਤਾਜ਼ ਧਰ ਕੇ,
ਵਿਰੋਧੀ ਧਿਰਾਂ ਦੇ ਕੱਸ ਗਿਆ ਨੱਟ ਸਿੱਧੂ।
ਪੰਜਾਬ ਮਸਾਂ ਸੀ ਦਿੱਲੀ ਨੇ ਸ਼ਾਂਤ ਕਰਿਆ,
ਬੰਬ ਬਣ ਕੇ ਅਚਾਨਕ ਗਿਆ ਫੱਟ ਸਿੱਧੂ।
ਗਰਮ ਲੋਹੇ ‘ਤੇ ਹੁੰਦੀ ਹੈ ਚੋਟ ਅਕਸਰ,
ਠੰਡੇ ਲੋਹੇ ‘ਤੇ ਵੀ ਮਾਰ ਜਾਂਦਾ ਸੱਟ ਸਿੱਧੂ।
ਆਪਣੇ ਪ੍ਰਛਾਂਵੇਂ ਤਾਈਂ ਪੈਣ ਨਾ ਭਿਣਕ ਦੇਂਦਾ,
ਕਦੋਂ ਕਿਧਰ ਨੂੰ ਮੋੜ ਜਾਏ ਕੱਟ ਸਿੱਧੂ।
‘ਗਿੱਲ ਬਲਵਿੰਦਰਾ’ ਆਉਣ ਵਾਲਾ ਸਮਾਂ ਦਸੂ,
ਨੁਕਸਾਨ ਹੋਇਆ ਜਾਂ ਖੱਟੀ ਗਿਆ ਖੱਟ ਸਿੱਧੂ।
[email protected]