15.9 C
Toronto
Saturday, May 16, 2026
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

TORONTO ਵਿੱਚ ਭਾਰੀ ਮੀਂਹ
Peel Region ਵਿੱਚ ਏਨਾਂ ਸੀ ਮੀਂਹ ਵਰਿ÷ ਆ,
ਜਿਵੇਂ ਗਿਆ ਕੋਈ ਬੱਦਲ ਸੀ ਫ਼ੱਟ ਮੀਂਆਂ।
ਇੰਦਰ ਦੇਵਤੇ ਨੇ ਕਸਰ ਨਾ ਰਹਿਣ ਦਿੱਤੀ,
Brampton, Caledon, ਦੇ ਕੱਢ ਗਿਆ ਵੱਟ ਮੀਂਆਂ।
ਬਿਜਲੀ ਲਿਸ਼ਕਦੀ ਤੇ ਗੱਜਦਾ ਰਿਹਾ ਅੰਬਰ,
ਮਾੜੇ ਦਿਲਾਂ ‘ਤੇ ਵੱਜਦੀ ਸੀ ਸੱਟ ਮੀਂਆਂ।
Leak ਹੋ ਗਈਆਂ ਬੇਸਮੈਂਟਾਂ ਕਈ ਥਾਂਈਂ,
ਲੋਕ ਥੱਕੇ ਸੀ ਪਾਣੀ ਨੂੰ ਝਲੱਟ ਮੀਂਆਂ ।
Creek ਛੱਪੜ ਤੇ Over Flow Pond ਹੋਏ,
ਦਿੱਸਣੋਂ ਹੱਟ ਗਿਆ ਨਦੀਆਂ ਦਾ ਤੱਟ ਮੀਂਆਂ ।
ਦਿਨ ਸੀ Sunday ਦਾ ਤੇ ਬਲਵਿੰਦਰ ਨੂੰ ਸੀ ਛੁੱਟੀ,
ਕਹਿੰਦਾ ਪਿੱਛੇ ਹੱਟ,
ਡੱਟ ਬੈਠਾ ਪੱਟ,
ਕਰਕੇ ਫਟਾ-ਫੱਟ,
ਅੰਦਰ ਲਈ ਸੱਟ,
ਪੀ ਕੇ ਗਟਾ-ਗੱਟ,
ਮੁਕਾ ਲਈ ਝੱਟ,
ਫਿਰ ਸੌਂ ਗਿਆ ਜੱਟ ਮੀਂਆਂ ।

ਗਿੱਲ ਬਲਵਿੰਦਰ
CANADA +1.416.558.5530
([email protected] )
ਫ਼ੋਨ: 94635-72150

RELATED ARTICLES
POPULAR POSTS