Breaking News
Home / ਰੈਗੂਲਰ ਕਾਲਮ / ਪੜ੍ਹ ਕੇ ਜਰਾ…

ਪੜ੍ਹ ਕੇ ਜਰਾ…

ਕਿਸੇ ਦੀ ਹਾਰ ਵੀ ਹਾਰ ਜਿਹੀ ਨਹੀਂ ਹੁੰਦੀ।
ਕਈਆਂ ਦੀ ਜਿੱਤ ਵੀ ਹਾਰ ਜਿਹੀ ਹੋ ਜਾਂਦੀ।
ਮੂੰਹੋਂ ਬੋਲੇ ਕੋਈ ਨਾਂਹ ਭਾਵੇਂ ਲੱਖ ਵਾਰੀ,
ਕਦੇ ਨਾਂਹ ਵੀ ਇਕਰਾਰ ਜਿਹੀ ਹੋ ਜਾਂਦੀ।
ਗੁੱਸੇ ਵਿੱਚ ਵੀ ਆਪਣਾਪਨ ਹੁੰਦਾ,
ਮਾਰੀ ਝਿੜਕ ਪਿਆਰ ਜਿਹੀ ਹੋ ਜਾਂਦੀ।
ਭਰੋਸੇ ਬਿਨਾਂ ਦਵਾਈ ਨਈਂ ਕੰਮ ਕਰਦੀ,
ਚੰਗੀ ਸਿਹਤ ਬਿਮਾਰ ਜਿਹੀ ਹੋ ਜਾਂਦੀ।
ਲਾਰੇ ਲਾਉਣੇ ਜੁਆਬ ਵੀ ਨਹੀਂ ਦੇਣਾ,
ਇਹ ਤਾਂ ਗੱਲ ਇੰਨਕਾਰ ਜਿਹੀ ਹੋ ਜਾਂਦੀ।
ਸਦਾ ਤਕੜੇ ਤੋਂ ਕਰਨਾ ਬਚਾਅ ਚੰਗਾ,
ਝੱਲਣੀ ਔਖੀ ਲਲਕਾਰ ਜਿਹੀ ਹੋ ਜਾਂਦੀ।
ਜਦੋਂ ਨੈਣ ਨੈਣਾ ‘ਨਾ ਮਿਲ ਚਾਰ ਹੁੰਦੇ,
ਉਹ ਤਾਂ ਰੁੱਤ ਪਿਆਰ ਜਿਹੀ ਹੋ ਜਾਂਦੀ।
ਕਹਿੰਦੇ ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ,
ਇੱਕ ਤੱਕਣੀ ਇਜ਼ਹਾਰ ਜਿਹੀ ਹੋ ਜਾਂਦੀ।
ਦਿਖਾਵੇ ਲਈ ਭਲੇ ਦੇ ਕੰਮ ਕਰਨੇ,
ਇਹ ਹਉਮੇ ਹੰਕਾਰ ਜਿਹੀ ਹੋ ਜਾਂਦੀ।
ਰਹੀ ਸਾਂਝ ਨਾ ਪਿਆਰ ਇਤਫਾਕ ਵਾਲੀ,
ਇੱਕੋ ਘਰ ‘ਚ ਦੀਵਾਰ ਜਿਹੀ ਹੋ ਜਾਂਦੀ।
ਕੂੜ ਪਸਾਰੇ ਦੀ ਸਮਝ ਜੇ ਆ ਜਾਵੇ,
ਹਾਲਤ ਰੱਬੀ ਦੀਦਾਰ ਜਿਹੀ ਹੋ ਜਾਂਦੀ।
-ਸੁਲੱਖਣ ਸਿੰਘ +647-786-6329

 

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 16ਵੀਂ ਸਹਿਜ-ਸੁਖਾਵੇਂ ਹਾਲਾਤ ਦੇ ਫਲਸਰੂਪ ਮੇਰੀ ਸੁੱਕ ਚੁੱਕੀ ਸਿਰਜਣਾਤਮਿਕ ਨਦੀ ਮੁੜ ਸਿੰਮ …