Breaking News
Home / ਕੈਨੇਡਾ / Front / ਗੰਨ ਕਲਚਰ ਰੋਕਣ ਲਈ ਪਾਰਲੀਮੈਂਟ ‘ਚ ਵਿਚਾਰ ਦੌਰਾਨ ਅਮਰੀਕਾ ਵਿੱਚ ਮੁੜ੍ਹ ਫਾਇਰਿੰਗ

ਗੰਨ ਕਲਚਰ ਰੋਕਣ ਲਈ ਪਾਰਲੀਮੈਂਟ ‘ਚ ਵਿਚਾਰ ਦੌਰਾਨ ਅਮਰੀਕਾ ਵਿੱਚ ਮੁੜ੍ਹ ਫਾਇਰਿੰਗ

ਇੱਕ ਪਾਸੇ ਅਮਰੀਕੀ ਪਾਰਲੀਮੈਂਟ ਗੰਨ ਕਲਚਰ ਦੇ ਵਿਰੁੱਧ ਸਖ਼ਤ ਉਪਾਵਾਂ ਉੱਤੇ ਵਿਚਾਰ ਕਰ ਰਹੀ ਹੈ, ਦੂਜੇ ਪਾਸੇ ਦੇਸ਼ ਵਿੱਚ ਗੋਲੀਬਾਰੀ ਦੀਆਂ ਕਈ ਘਟਨਾਵਾਂ ਹੋਈਆਂ, ਜਿਨ੍ਹਾਂ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 16 ਜ਼ਖ਼ਮੀ ਹੋ ਗਏ ਪਤਾ ਲੱਗੇ ਹਨ।

ਪਹਿਲੀ ਘਟਨਾ ਵਿੱਚ ਦੱਖਣੀ ਅਲਬਾਨੀ ਵਿੱਚ ਅਪਰਾਧੀਆਂ ਨੇ ਭੱਜਦੇ ਹੋਏ ਗੋਲੀਆਂ ਚਲਾ ਕੇ 37 ਸਾਲਾ ਮਹਿਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉੱਥੇ ਹੀ ਸਾਊਥ ਇੰਡੀਆਨਾ ਵਿੱਚ 34 ਸਾਲਾ ਵਿਅਕਤੀ ਇੱਕ ਵਾਹਨ ਦੇ ਅੰਦਰ ਗੋਲੀ ਨਾਲ ਜ਼ਖ਼ਮੀ ਮਿਲਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

ਹਫ਼ਤੇ ਦੇ ਅੰਤ ਦੀ ਪਹਿਲੀ ਖਤਰਨਾਕ ਸ਼ੂਟਿੰਗ ਵਿੱਚ ਦੱਖਣੀ ਜਸਟਿਨ ਵਿੱਚ 25 ਸਾਲਾ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਕੈਲੀਫੋਰਨੀਆ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਸੈਨ ਜੋਸ ਵਿੱਚ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਸ ਵਿਭਾਗ ਮੁਤਾਬਕ ਇੱਕ ਵਿਅਕਤੀ ਨੇ ਘਰੇਲੂ ਵਿਵਾਦ ਤੋਂ ਬਾਅਦ ਦੋ ਲੋਕਾਂ ਦੀ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਫਿਰ ਖੁਦ ਨੂੰ ਗੋਲੀ ਮਾਰ ਲਈ।

ਉਥੇ ਅਮਰੀਕਾ ਦੇ ਲਾਸ ਏਂਜਲਸ ਵਿੱਚ ਕੱਲ੍ਹ ਇੱਕ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਜ਼ਖ਼ਮੀ ਹੋ ਗਏ। ਲਾਸ ਏਂਜਲਸ ਪੁਲਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ।

Posted By: Hardeep Kaur

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …