11 C
Toronto
Saturday, October 18, 2025
spot_img
HomeਕੈਨੇਡਾFrontਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਦੇ 7 ਸੂਬੇ ਸੰਘਣੀ ਧੁੰਦ ਦੀ ਚਪੇਟ...

ਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਦੇ 7 ਸੂਬੇ ਸੰਘਣੀ ਧੁੰਦ ਦੀ ਚਪੇਟ ’ਚ

ਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਦੇ 7 ਸੂਬੇ ਸੰਘਣੀ ਧੁੰਦ ਦੀ ਚਪੇਟ ’ਚ

ਸ੍ਰੀਨਗਰ ’ਚ ਤਾਪਮਾਨ ਮਾਈਨਸ 3.4 ਡਿਗਰੀ ’ਤੇ ਪਹੁੰਚਿਆ

 

ਚੰਡੀਗੜ੍ਹ/ਬਿਊਰੋ ਨਿਊਜ਼ : ਸਾਲ ਦੇ ਆਖਰੀ ਦਿਨ ਯਾਨੀ 31 ਦਸੰਬਰ ਵਾਲੇ ਦਿਨ ਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਦੇ 7 ਸੂਬਿਆਂ ਵਿਚ ਸੰਘਣੀ ਧੁੰਦ ਦੀ ਛਾਦਰ ਛਾਈ ਹੋਈ ਹੈ। ਇਨ੍ਹਾਂ ਰਾਜਾਂ ਵਿੱਚ ਬਹੁਤੀਆਂ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ਡਿੱਗਣ ਨਾਲ ਆਮ ਜਨਜੀਵਨ ਲੀਹੋਂ ਲੱਥ ਗਿਆ ਹੈ। ਰਾਜਧਾਨੀ ਚੰਡੀਗੜ੍ਹ ਸਣੇ ਹੋਰਨਾਂ ਥਾਵਾਂ ’ਤੇ ਜ਼ੀਰੋ ਵਿਜੀਬਿਲਟੀ ਹੈ, ਜਿਸ ਦੇ ਚਲਦਿਆਂ ਹਵਾਈ, ਰੇਲ ਤੇ ਸੜਕੀ ਆਵਾਜਾਈ ’ਤੇ ਵੀ ਅਸਰ ਪਿਆ। ਸੰਘਣੀ ਧੁੰਦ ਕਾਰਨ ਮੁਹਾਲੀ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ’ਤੇ ਦਸ ਉਡਾਣਾਂ ਰੱਦ ਕਰਨੀਆਂ ਪਈਆਂ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਵੀ 16 ਉਡਾਣਾਂ ਰੱਦ ਕੀਤੀਆਂ ਗਈਆਂ ਸਨ ਜਦੋਂਕਿ ਦੋ ਉਡਾਣਾਂ ਨੂੰ ਦੂਜੇ ਪਾਸੇ ਡਾਇਵਰਟ ਕੀਤਾ ਗਿਆ ਸੀ। ਚੰਡੀਗੜ੍ਹ ਵਿੱਚ ਘੱਟੋ ਘੱਟੋ ਤਾਪਮਾਨ 9.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਪੰਜਾਬ ਵਿੱਚ ਅੰਮਿ੍ਰਤਸਰ ’ਚ 9.2 ਡਿਗਰੀ, ਲੁਧਿਆਣਾ 9.1, ਪਟਿਆਲਾ 8.7 ਅਤੇ ਬਠਿੰਡਾ ਤੇ ਫਰੀਦਕੋਟ ਵਿੱਚ 7.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਸੇ ਤਰ੍ਹਾਂ ਅੰਬਾਲਾ ਵਿੱਚ ਘੱਟੋ-ਘੱਟ ਤਾਪਮਾਨ 9.2, ਹਿਸਾਰ ਤੇ ਕਰਨਾਲ 9-9 ਡਿਗਰੀ, ਰੋਹਤਕ 10.8 ਡਿਗਰੀ, ਸਿਰਸਾ 9.4 ਤੇ ਨਾਰਨੌਲ ਵਿੱਚ 7.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਉਧਰ ਜੰਮੂ-ਕਸ਼ਮੀਰ ਅਤੇ ਸ੍ਰੀਨਗਰ ਵਿਚ ਵੀ ਹੱਡ ਜਮਾ ਦੇਣੀ ਵਾਲੀ ਠੰਢ ਦਾ ਕਹਿਰ ਪੂਰੀ ਤਰ੍ਹਾਂ ਜਾਰੀ ਹੈ ਅਤੇ ਸ੍ਰੀਨਗਰ ਵਿਚ ਤਾਪਮਾਨ ਮਾਈਨਸ 3.4 ਡਿਗਰੀ ’ਤੇ ਪਹੁੰਚ ਗਿਆ।

 

RELATED ARTICLES
POPULAR POSTS