Breaking News
Home / ਕੈਨੇਡਾ / Front / ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਸਾਲ 2025 ਲਈ ਆਮ ਬਜਟ ਕੀਤਾ ਪੇਸ਼

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਸਾਲ 2025 ਲਈ ਆਮ ਬਜਟ ਕੀਤਾ ਪੇਸ਼


12 ਲੱਖ 75 ਹਜ਼ਾਰ ਰੁਪਏ ਤੱਕ ਦੀ ਆਮਦਨ ਕੀਤੀ ਟੈਕਸ ਫਰੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਾਮ ਵੱਲੋਂ ਸਾਲ 2025 ਲਈ ਅੱਜ ਆਮ ਬਜਟ ਪੇਸ਼ ਕੀਤਾ ਗਿਆ। ਇਸ ਬਜਟ ਦੌਰਾਨ ਸਭ ਤੋਂ ਵੱਡੀ ਰਾਹਤ ਇਨਕਮ ਟੈਕਸ ਭਰਨ ਵਾਲਿਆਂ ਨੂੰ ਦਿੱਤੀ ਗਈ ਹੈ। ਹੁਣ ਨੌਕਰੀਪੇਸ਼ਾ ਲੋਕਾਂ ਨੂੰ ਨਵੀਂ ਟੈਕਸ ਰਿਜ਼ੀਮ ਦੇ ਤਹਿਤ 12 ਲੱਖ 75 ਹਜ਼ਾਰ ਰੁਪਏ ਤੱਕ ਸਲਾਨਾ ਇਨਕਮ ’ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। ਇਨਕਮ ਟੈਕਸ ਦੀ ਨਵੀਂ ਰਿਜ਼ੀਮ ’ਚ 4 ਲੱਖ ਰੁਪਏ ਤੱਕ ਦੀ ਇਨਕਮ ’ਤੇ ਟੈਕਸ ਨਹੀਂ ਲੱਗੇਗਾ। ਉਥੇ 4 ਲੱਖ ਤੋਂ 8 ਲੱਖ ਰੁਪਏ ’ਤੇ 5 ਫੀਸਦੀ ਅਤੇ 8 ਤੋਂ 12 ਲੱਖ ਰੁਪਏ ਦੀ ਇਨਕਮ ’ਤੇ ਲੱਗਣ ਵਾਲਾ 10 ਫੀਸਦੀ ਟੈਕਸ ਸਰਕਾਰ 87 ਏ ਤਹਿਤ ਮੁਆਫ਼ ਕਰ ਦੇਵੇਗੀ। ਇਸ ਤੋਂ ਇਲਾਵਾ 75 ਹਜ਼ਾਰ ਰੁਪਏ ਦਾ ਸਟੈਂਡਰਡ ਡਿਡਕਸ਼ਨ ਵੀ ਮਿਲੇਗਾ। ਇਸ ਤੋਂ ਇਲਾਵਾ ਸਰਾਰ ਨੇ ਨੇ ਬਜਟ ਦੌਰਾਨ ਕੈਂਸਰ ਦੀਆਂ ਦਵਾਈਆਂ ਸਸਤੀਆਂ ਕਰਨ ਦਾ ਐਲਾਨ ਕੀਤਾ ਗਿਆ। ਜਦਕਿ ਬਜਟ ਦੌਰਾਨ ਕੁੱਲ ਮਿਲਾ ਕੇ ਸਾਰਾ ਧਿਆਨ ਬਿਹਾਰ ’ਤੇ ਹੀ ਰਿਹਾ ਕਿਉਂਕਿ ਇਥੇ ਇਸੇ ਸਾਲ ਅਕਤੂਬਰ-ਨਵੰਬਰ ਮਹੀਨੇ ’ਚ ਚੋਣਾਂ ਹੋਣਗੀਆਂ। ਵਿੱਤ ਮਤਰੀ ਨੇ ਬਿਹਾਰ ਦੇ ਲਈ ਨੈਸ਼ਨਲ ਇੰਸਟੀਚਿਊਟ ਆਫ਼ ਫੂਡ ਟੈਕਨਾਲੋਜੀ ਦੀ ਸਥਾਪਨਾ ਕਰਨ ਸਬੰਧੀ ਐਲਾਨ ਕੀਤਾ। ਰਾਜ ’ਚ ਆਈਆਈਟੀ ਦਾ ਵਿਸਥਾਰ ਹੋਵੇਗਾ, ਮਖਾਣਾ ਬੋਰਡ ਬਣੇਗਾ ਅਤੇ ਤਿੰਨ ਨਵੇਂ ਏਅਰਪੋਰਟ ਬਣਾਉਣ ਸਬੰਧੀ ਐਲਾਨ ਵੀ ਕੀਤਾ ਗਿਆ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਦੀ ਕੀਤੀ ਸ਼ਲਾਘਾ

ਵਿਰੋਧੀ ਪਾਰਟੀਆਂ ਨੇ ਬਜਟ ਨੂੰ ਭੰਡਿਆ ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਬਜਟ 2025 ’ਤੇ ਪ੍ਰਧਾਨ …