ਨਵੀਂ ਦਿੱਲੀ : ਦੇਸ਼ ਵਿਚ ਗਰੀਬ-ਅਮੀਰ ਸਾਰਿਆਂ ਦੀ ਮਨਪਸੰਦ ਖਿਚੜੀ ਨੂੰ ਦੁਨੀਆ ਭਰ ਵਿਚ ਮਸ਼ਹੂਰ ਕਰਨ ਦਾ ਯਤਨ ਕੀਤਾ ਜਾਵੇਗਾ। ਨਵੀਂ ਦਿੱਲੀ ਵਿਚ ਹੋਣ ਜਾ ਰਹੇ ਵਰਲਡ ਫੂਡ ਇੰਡੀਆ ਪ੍ਰੋਗਰਾਮ ਵਿਚ ਚਾਰ ਨਵੰਬਰ ਨੂੰ 800 ਕਿਲੋ ਖਿਚੜੀ ਤਿਆਰ ਕੀਤੀ ਜਾਵੇਗੀ। ਇਹ ਕਦਮ ਵਿਸ਼ਵ ਰਿਕਾਰਡ ਬਣਾਉਣ ਲਈ ਵੀ ਚੁੱਕਿਆ ਜਾਵੇਗਾ। ਪਾਕ ਕਲਾ ਦੇ ਮਸ਼ਹੂਰ ਮਾਹਰ ਸੰਜੀਵ ਕਪੂਰ ਨੂੰ ਤਿੰਨ ਨਵੰਬਰ ਤੋਂ ਸ਼ੁਰੂ ਹੋਣ ਜਾ ਰਹੇ ਤਿੰਨ ਦਿਨਾ ਗ੍ਰੇਟ ਇੰਡੀਅਨ ਫੂਡ ਸਟਰੀਟ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਇਹੀ ਖਿਚੜੀ ਤਿਆਰ ਕਰਨਗੇ। ਇਹ ਪ੍ਰੋਗਰਾਮ ਫੂਡ ਪ੍ਰੋਸੈਸਿੰਗ ਮੰਤਰਾਲੇ ਤੇ ਸੀਆਈਆਈ ਦੇ ਸਾਂਝੇ ਯਤਨਾਂ ਨਾਲ ਕਰਵਾਇਆ ਜਾ ਰਿਹਾ ਹੈ। ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪ੍ਰੋਗਰਾਮ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪ੍ਰੋਗਰਾਮ ਬਾਰੇ ਦੱਸਿਆ ਕਿ ਖਿਚੜੀ ਭਾਰਤ ਦਾ ਮੁੱਖ ਭੋਜਨ ਹੈ। ਇਸ ਨੂੰ ਸਿਹਤਮੰਦ ਭੋਜਨ ਮੰਨਿਆ ਜਾਂਦਾ ਹੈ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ
ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …