Breaking News
Home / ਭਾਰਤ / ਰਾਮ ਰਹੀਮ ਦਾ ਪਰਿਵਾਰ ਡੇਰਾ ਸਿਰਸਾ ‘ਚ ਵਾਪਸ ਪਰਤਿਆ

ਰਾਮ ਰਹੀਮ ਦਾ ਪਰਿਵਾਰ ਡੇਰਾ ਸਿਰਸਾ ‘ਚ ਵਾਪਸ ਪਰਤਿਆ

ਜਸਮੀਤ ਇੰਸਾਂ ਨੇ ਡੇਰੇ ਦੇ ਕੰਮਾਂ ‘ਚ ਹਿੱਸਾ ਲੈਣਾ ਕੀਤਾ ਸ਼ੁਰੂ
ਸਿਰਸਾ : ਬਲਾਤਕਾਰ ਦੇ ਦੋਸ਼ਾਂ ਤਹਿਤ ਜੇਲ੍ਹ ‘ਚ ਬੰਦ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਹੋਣ ਤੋਂ 2 ਮਹੀਨਿਆਂ ਬਾਅਦ ਡੇਰਾ ਮੁਖੀ ਦਾ ਪਰਿਵਾਰ ਫਿਰ ਡੇਰਾ ਸਿਰਸਾ ਵਿਚ ਪਰਤ ਆਇਆ ਹੈ। ਜ਼ਿਕਰਯੋਗ ਹੈ ਕਿ ਲੰਘੀ 25 ਅਗਸਤ ਨੂੰ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਉਸਦੇ ਪਰਿਵਾਰ ਨੇ ਡੇਰਾ ਛੱਡ ਦਿੱਤਾ ਸੀ ਅਤੇ ਸਾਰਾ ਪਰਿਵਾਰ ਜੱਦੀ ਪਿੰਡ ਰਾਜਸਥਾਨ ਦੇ ਗੁਰੂਸਰ ਮੋਡੀਆ ਵਿਚ ਚਲਾ ਗਿਆ ਸੀ। ਜਾਣਕਾਰੀ ਅਨੁਸਾਰ 26 ਅਕਤੂਬਰ ਨੂੰ ਰਾਮ ਰਹੀਮ ਦੇ ਪਰਿਵਾਰਕ ਮੈਂਬਰ ਡੇਰਾ ਸਿਰਸਾ ਵਿਚ ਸਥਿਤ ਆਪਣੇ ਮਹੱਲਾਂ ਵਰਗੇ ਘਰਾਂ ਵਿਚ ਵਾਪਸ ਆ ਗਏ ਹਨ। ਡੇਰਾ ਮੁਖੀ ਦਾ ਪੁੱਤਰ ਜਸਮੀਤ ਸਿੰਘ, ਮਾਂ ਨਸੀਬ ਕੌਰ, ਬੇਟੀਆਂ ਅਤੇ ਦਾਮਾਦ ਵੀ ਡੇਰਾ ਸਿਰਸਾ ਵਿੱਚ ਪਰਤ ਆਏ ਹਨ। ਹਾਲਾਂਕਿ ਪਰਿਵਾਰ ਦਾ ਕੋਈ ਵੀ ਮੈਂਬਰ ਮੀਡੀਆ ਨਾਲ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ। ਡੇਰੇ ਵਿਚ ਵੀ ਮੀਡੀਆ ਕਰਮੀਆਂ ਦੇ ਜਾਣ ‘ਤੇ ਹੀ ਪੂਰੀ ਤਰ੍ਹਾਂ ਰੋਕ ਲਗਾਈ ਹੋਈ ਹੈ। ਜਿਸ ਕਰਕੇ ਡੇਰੇ ਵਿਚਲੀਆਂ ਸਰਗਰਮੀਆਂ ਦੀ ਖ਼ਬਰ ਘੱਟ ਹੀ ਬਾਹਰ ਆ ਰਹੀ ਹੈ। ਡੇਰੇ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਡੇਰਾ ਮੁਖੀ ਦੇ ਬੇਟੇ ਜਸਮੀਤ ਸਿੰਘ ਨੇ ਡੇਰੇ ਦੇ ਕੰਮਕਾਜ ਵਿਚ ਹਿੱਸਾ ਨਹੀਂ ਲੈਣਾ ਸ਼ੁਰੂ ਕੀਤਾ ਪਰ ਸੂਤਰਾਂ ਅਨੁਸਾਰ ਜਸਮੀਤ ਸਿੰਘ ਨੇ ਡੇਰੇ ਦੇ ਕੰਮਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ। ਭਾਵੇ ਅਜੇ ਤੱਕ ਡੇਰੇ ਦੀ ਵਾਗਡੋਰ ਚੇਅਰਪਰਸਨ ਵਿਪਾਸਨਾ ਇੰਸਾਂ ਦੇ ਹੱਥ ਹੀ ਹੈ। ਡੇਰੇ ਵਲੋਂ ਇਸ ਤਰ੍ਹਾਂ ਦੀ ਕੋਈ ਪੁਸ਼ਟੀ ਵੀ ਨਹੀਂ ਕੀਤੀ ਜਾ ਰਹੀ ਕਿ ਡੇਰੇ ਦਾ ਪ੍ਰਬੰਧ ਪੂਰੀ ਤਰ੍ਹਾਂ ਜਸਮੀਤ ਨੇ ਸੰਭਾਲ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਡੇਰੇ ਵਿਚ ਇੱਕ ਸਤਿਸੰਗ ਕਰਾਉਣ ਦੀ ਵੀ ਯੋਜਨਾ ਬਣਾਈ ਸੀ, ਪਰ ਉਹ ਸਿਰੇ ਨਹੀਂ ਚੜ੍ਹੀ।ઠ
ਡੇਰਾ ਸੱਚਾ ਸੌਦਾ ਸਿਰਸਾ ਦੀ ਵਾਗਡੋਰ ਗੁਰਮੀਤ ਰਾਮ ਰਹੀਮ ਦੇ ਪੁੱਤਰ ਜਸਮੀਤ ਇੰਸਾਂ ਨੂੰ ਸੌਂਪੇ ਜਾਣ ਦੀਆਂ ਚਰਚਾਵਾਂ ਨੂੰ ਡੇਰਾ ਸਿਰਸਾ ਵਲੋਂ ਬੇਬੁਨਿਆਦ ਕਰਾਰ ਦਿੱਤਾ ਗਿਆ।ઠਡੇਰਾ ਮੁਖੀ ਦੇ ਪੁੱਤਰ ਜਸਮੀਤ ਇੰਸਾਂ ਨੇ ਕਿਹਾ ਕਿ ਉਸਦੇ ਪਿਤਾ ਹੀ ਡੇਰਾ ਮੁਖੀ ਬਣੇ ਰਹਿਣਗੇ ।

 

Check Also

ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੇ ਭਾਸ਼ਨਾਂ ’ਤੇ ਲਿਆ ਨੋਟਿਸ

ਭਾਜਪਾ ਅਤੇ ਕਾਂਗਰਸ ਦੇ ਪ੍ਰਧਾਨ ਕੋਲੋਂ 29 ਅਪ੍ਰੈਲ ਤੱਕ ਮੰਗਿਆ ਜਵਾਬ ਨਵੀਂ ਦਿੱਲੀ/ਬਿਊਰੋ ਨਿਊਜ਼ : …