ਅੰਬਾਲਾ/ਬਿਊਰੋ ਨਿਊਜ਼ : ਪਿਛਲੇ ਦਿਨੀਂ ਇਹ ਖਬਰ ਚੱਲੀ ਸੀ ਕਿ ਹਨੀਪ੍ਰੀਤ ਨੂੰ ਅੰਬਾਲਾ ਦੀ ਜੇਲ੍ਹ ਵਿਚ ਵੀਆਈਪੀ ਸਹੂਲਤਾਂ ਮਿਲ ਰਹੀਆਂ ਹਨ। ਹਨੀਪ੍ਰੀਤ ਨੂੰ ਐਸ਼ੋ-ਇਸ਼ਰਤ ਵਾਲੀਆਂ ਸਹੂਲਤਾਂ ਮਿਲਣ ਦੀਆਂ ਗੱਲਾਂ ਤੋਂ ਬਾਅਦ ਹਰਿਆਣਾ ਸਰਕਾਰ ਵੱਲੋਂ ਇਸ ਦੀ ਪੁਸ਼ਟੀ ਲਈ ਜੇਲ੍ਹ ਮੰਤਰੀ ਕ੍ਰਿਸ਼ਨ ਪੰਵਾਰ ਨੇ ਕਿਹਾ ਸੀ ਕਿ ਉਹ ਖ਼ੁਦ ਜੇਲ੍ਹ ਜਾ ਕੇ ਇਸ ਮਸਲੇ ਦੀ ਜਾਂਚ ਕਰਨਗੇ। ਹੁਣ ਕ੍ਰਿਸ਼ਨ ਪੰਵਾਰ ਨੇ ਹਨੀਪ੍ਰੀਤ ਨੂੰ ਵੀ.ਆਈ.ਪੀ. ਸਹੂਲਤਾਂ ਦਿੱਤੇ ਜਾਣ ਦੇ ਮਾਮਲੇ ਵਿੱਚ ਜੇਲ੍ਹ ਪ੍ਰਸ਼ਾਸਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਅੱਜ ਅੰਬਾਲਾ ਜੇਲ੍ਹ ਦੇ ਦੌਰੇ ਤੋਂ ਬਾਅਦ ਮੰਤਰੀ ਨੇ ਕਿਹਾ ਕਿ ਹਨੀਪ੍ਰੀਤ ਨੂੰ ਕਿਸੇ ਵੀ ਤਰ੍ਹਾਂ ਦੀ ਵੀ.ਆਈ.ਪੀ. ਸੁਵਿਧਾ ਨਹੀਂ ਦਿੱਤੀ ਜਾ ਰਹੀ। ਪੰਵਾਰ ਮੁਤਾਬਕ ਹਨੀਪ੍ਰੀਤ ਨਾਲ ਬਿਲਕੁਲ ਉਸੇ ਤਰ੍ਹਾਂ ਦਾ ਵਿਹਾਰ ਹੋ ਰਿਹਾ ਹੈ, ਜੋ ਇੱਕ ਆਮ ਹਵਾਲਾਤੀ ਨਾਲ ਹੁੰਦਾ ਹੈ।
Check Also
ਸੰਵਿਧਾਨ ਦੇਸ਼ ਦਾ ਸਭ ਤੋਂ ਪਵਿੱਤਰ ਗ੍ਰੰਥ : ਦਰੋਪਦੀ ਮੁਰਮੂ
ਰਾਸ਼ਟਰਪਤੀ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ‘ਤੇ ਦਿੱਤਾ ਜ਼ੋਰ ਉਪ ਰਾਸ਼ਟਰਪਤੀ ਨੇ …