8 ਲੱਖ ਸਲਾਨਾ ਆਮਦਨੀ ਵਾਲੇ ਨੂੰ ਵੀ ਮਿਲੇਗਾ ਰਾਖਵਾਂਕਰਨ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਸਰਕਾਰ ਵੱਲੋਂ ਓਬੀਸੀ ਰਾਖਵਾਂਕਰਨ ‘ਤੇ ਵੱਡਾ ਫੈਸਲਾ ਲਿਆ ਗਿਆ ਹੈ। ਸਰਕਾਰ ਨੇ ਓਬੀਸੀ ਰਾਖਵਾਂਕਰਨ ਵਿਚ ਕਰੀਮੀ ਲੇਅਰ ਦੀ ਸੀਮਾ ਛੇ ਲੱਖ ਤੋਂ ਵਧਾ ਕੇ ਅੱਠ ਲੱਖ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਦਿੱਤੀ ਗਈ ਹੈ।
ਚੇਤੇ ਰਹੇ ਕਿ ਓਬੀਸੀ ਰਾਖਵਾਂਕਰਨ ਲਈ ਆਖਰੀ ਸਮੀਖਿਆ 2013 ਵਿਚ ਕੀਤੀ ਗਈ ਸੀ। ਸਰਕਾਰ ਦੇ ਇਸ ਫੈਸਲੇ ਦੇ ਚਲਦਿਆਂ ਓਬੀਸੀ ਵਰਗ ਦੇ ਜ਼ਿਆਦਾ ਲੋਕਾਂ ਨੂੰ ਨੌਕਰੀਆਂ ਤੇ ਭਰਤੀਆਂ ਵਿਚ ਰਾਖਵਾਂਕਰਨ ਦਾ ਲਾਭ ਮਿਲੇਗਾ। ਕੇਂਦਰੀ ਕੈਬਨਿਟ ਨੇ ਓਬੀਸੀ ਤਹਿਤ ਸਬ ਕੈਟਾਗਰੀ ਲਈ ਕਮਿਸ਼ਨ ਬਣਾਉਣ ਦਾ ਫੈਸਲਾ ਕੀਤਾ ਹੈ ਤਾਂ ਕਿ ਰਾਖਵਾਂਕਰਨ ਦਾ ਫੈਸਲਾ ਲੋੜਵੰਦਾਂ ਨੂੰ ਮਿਲੇ। ਇਹ ਕਮਿਸ਼ਨ ਗਠਿਤ ਹੋਣ ਦੇ 12 ਹਫ਼ਤਿਆਂ ਵਿਚ ਰਿਪੋਰਟ ਦੇਵੇਗਾ।
Check Also
ਹਿਮਾਚਲ ਪ੍ਰਦੇਸ਼ ’ਚ ਮਾਨਸੂਨ ਦੌਰਾਨ ਹੁਣ ਤੱਕ 69 ਮੌਤਾਂ ਅਤੇ ਕਰੋੜਾਂ ਰੁਪਏ ਦਾ ਨੁਕਸਾਨ
ਪੰਜਾਬ ਦੇ ਵੀ ਕਈ ਜ਼ਿਲ੍ਹਿਆਂ ’ਚ ਮੀਂਹ ਨੂੰ ਲੈ ਕੇ ਅਲਰਟ ਚੰਡੀਗੜ੍ਹ/ਬਿਊਰੋ ਨਿਊਜ਼ ਹਿਮਾਚਲ …