Breaking News
Home / ਭਾਰਤ / ਮੱਧ ਪ੍ਰਦੇਸ਼ ‘ਚ ਭਿਆਨਕ ਸੜਕ ਹਾਦਸਾ

ਮੱਧ ਪ੍ਰਦੇਸ਼ ‘ਚ ਭਿਆਨਕ ਸੜਕ ਹਾਦਸਾ

12 ਆਂਗਣਵਾੜੀ ਵਰਕਰਾਂ ਸਮੇਤ 13 ਮੌਤਾਂ
ਗਵਾਲੀਅਰ/ਬਿਊਰੋ ਨਿਊਜ਼
ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਚ ਅੱਜ ਆਟੋ-ਰਿਕਸ਼ਾ ਅਤੇ ਤੇਜ਼ ਰਫਤਾਰ ਬੱਸ ਵਿਚਾਲੇ ਟੱਕਰ ਦੌਰਾਨ 13 ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਆਟੋ ਚਾਲਕ ਤੇ 12 ਮਹਿਲਾਵਾਂ ਸ਼ਾਮਲ ਹਨ। ਗਵਾਲੀਅਰ ਜ਼ਿਲ੍ਹਾ ਪੁਲਿਸ ਦੇ ਅਧਿਕਾਰੀ ਅਮਿਤ ਸੰਘੀ ਨੇ ਦੱਸਿਆ ਕਿ 12 ਆਂਗਣਵਾੜੀ ਵਰਕਰਾਂ ਖਾਣਾ ਤਿਆਰ ਕਰਕੇ ਆਟੋ ਰਿਕਸ਼ਾ ਵਿੱਚ ਸਵਾਰ ਹੋ ਕੇ ਵਾਪਸ ਆਪਣੇ ਘਰ ਜਾ ਰਹੀਆਂ ਸਨ। ਇਸੇ ਦੌਰਾਨ ਇਕ ਬੱਸ ਆਟੋ ਵਿੱਚ ਸਿੱਧੀ ਆ ਕੇ ਵੱਜੀ। ਜਿਸ ਦੌਰਾਨ 9 ਮਹਿਲਾਵਾਂ ਤੇ ਆਟੋ ਚਾਲਕ ਦੀ ਮੌਕੇ ‘ਤੇ ਮੌਤ ਹੋ ਗਈ ਤੇ ਬਾਕੀ ਤਿੰਨਾਂ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਹਾਦਸੇ ‘ਤੇ ਡੂੰਘਾ ਦੁੱਖ ਜ਼ਾਹਿਰ ਕੀਤਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਦੀ ਮੱਦਦ ਦੇਣ ਦਾ ਐਲਾਨ ਕੀਤਾ ਹੈ।

Check Also

ਈਡੀ ਨੇ ਸੁਪਰੀਮ ਕੋਰਟ ’ਚ ਹਲਫਨਾਮਾ ਦਾਇਰ ਕਰਕੇ ਕੇਜਰੀਵਾਲ ਦੀ ਗਿ੍ਰਫ਼ਤਾਰੀ ਨੂੰ ਦੱਸਿਆ ਸਹੀ

ਕਿਹਾ : ਸਬੂਤਾਂ ਤੋਂ ਪਤਾ ਚਲਦਾ ਹੈ ਕਿ ਸ਼ਰਾਬ ਘੋਟਾਲੇ ’ਚ ਕੇਜਰੀਵਾਲ ਦਾ ਵੀ ਹੈ …