-0.3 C
Toronto
Thursday, January 8, 2026
spot_img
Homeਪੰਜਾਬਨਵਜੋਤ ਸਿੱਧੂ ਨੇ ਲੰਮੇ ਵਕਫੇ ਬਾਅਦ ਵਿਧਾਨ ਸਭਾ 'ਚ ਰੱਖੀ ਆਪਣੀ ਗੱਲ

ਨਵਜੋਤ ਸਿੱਧੂ ਨੇ ਲੰਮੇ ਵਕਫੇ ਬਾਅਦ ਵਿਧਾਨ ਸਭਾ ‘ਚ ਰੱਖੀ ਆਪਣੀ ਗੱਲ

ਕਿਹਾ – ਈਵੀਐਮ ਦੀ ਬਜਾਏ ਬੈਲਟ ਪੇਪਰਾਂ ਨਾਲ ਹੋਣ ਚੋਣਾਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਵਿਚ ਨਵਜੋਤ ਸਿੰਘ ਸਿੱਧੂ ਨੇ ਲੰਬੇ ਵਕਫੇ ਤੋਂ ਬਾਅਦ ਆਪਣੀ ਗੱਲ ਰੱਖੀ ਹੈ। ਸਿੱਧੂ ਨੇ ਈਵੀਐੱਮ ਨਾਲ ਚੋਣਾਂ ਕਰਵਾਉਣ ‘ਤੇ ਸਵਾਲ ਚੁੱਕਿਆ ਅਤੇ ਕਿਹਾ ਕਿ ਚੋਣਾਂ ਈਵੀਐੱਮ ਦੀ ਬਜਾਏ ਬੈਲਟ ਪੇਪਰਾਂ ਜ਼ਰੀਏ ਹੋਣੀਆਂ ਚਾਹੀਦੀਆਂ ਹਨ। ਇਸ ਤੋਂ ਪਹਿਲਾਂ ਇਹ ਮੁੱਦਾ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਨੇ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੀ ਤਰਜ਼ ‘ਤੇ ਪੰਜਾਬ ਵਿਧਾਨ ਸਭਾ ਨੂੰ ਵੀ ਇਸ ਸਬੰਧੀ ਮਤਾ ਲਿਆਉਣਾ ਚਾਹੀਦਾ ਹੈ। ਬੈਂਸ ਦੀ ਇਸ ਗੱਲ ਦਾ ਨਵਜੋਤ ਸਿੱਧੂ ਨੇ ਆਪਣੇ ਅੰਦਾਜ਼ ‘ਚ ਸਮੱਰਥਨ ਕੀਤਾ। ਸਿੱਧੂ ਨੇ ਕਿਹਾ ਕਿ ਵਿਸ਼ਵ ਦੇ ਕਈ ਵਿਕਸਿਤ ਦੇਸ਼ਾਂ ਨੇ ਈਵੀਐੱਮ ‘ਤੇ ਪਾਬੰਦੀ ਲਗਾ ਦਿੱਤੀ ਹੈ ਤੇ ਚੋਣਾਂ ਬੈਲਟ ਪੇਪਰ ਜ਼ਰੀਏ ਕਰਵਾਈਆਂ ਜਾ ਰਹੀਆਂ ਹਨ। ਨਵਜੋਤ ਸਿੱਧੂ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਵੀ ਈਵੀਐੱਮ ਨੂੰ ਬੰਦ ਕਰਨ ਦੀ ਮੰਗ ਕੀਤੀ।

RELATED ARTICLES
POPULAR POSTS