21.5 C
Toronto
Tuesday, April 14, 2026
spot_img
Homeਹਫ਼ਤਾਵਾਰੀ ਫੇਰੀਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਜ਼ ਵੱਲੋਂ ਅਸਥਾਈ ਸਮਝੌਤਿਆਂ 'ਤੇ ਵੋਟਿੰਗ 20 ਅਪ੍ਰੈਲ...

ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਜ਼ ਵੱਲੋਂ ਅਸਥਾਈ ਸਮਝੌਤਿਆਂ ‘ਤੇ ਵੋਟਿੰਗ 20 ਅਪ੍ਰੈਲ ਤੋਂ

ਓਟਵਾ/ਬਿਊਰੋ ਨਿਊਜ਼ : ਕੈਨੇਡੀਅਨ ਯੂਨੀਅਨ ਆਫ਼ ਪੋਸਟਲ ਵਰਕਰਜ਼ ਨੇ ਐਲਾਨ ਕੀਤਾ ਹੈ ਕਿ ਉਸਦੇ ਮੈਂਬਰ ਕੈਨੇਡਾ ਪੋਸਟ ਨਾਲ ਹੋਏ ਅਸਥਾਈ ਸਮਝੌਤਿਆਂ ‘ਤੇ 20 ਅਪ੍ਰੈਲ ਤੋਂ 30 ਮਈ ਦਰਮਿਆਨ ਰੈਟੀਫਿਕੇਸ਼ਨ ਵੋਟਿੰਗ ਕਰਨਗੇ। ਇਹ ਸਮਝੌਤੇ ਦੋ ਬਾਰਗੇਨਿੰਗ ਯੂਨਿਟਾਂ ਨਾਲ ਦਸੰਬਰ ਦੇ ਅੰਤ ਵਿੱਚ ਤੈਅ ਹੋਏ ਸਨ, ਜੋ ਕਰੀਬ ਦੋ ਸਾਲਾਂ ਤੋਂ ਚੱਲ ਰਹੇ ਮਜ਼ਦੂਰੀ ਵਿਵਾਦਾਂ ਦੇ ਬਾਅਦ ਸੰਭਵ ਹੋਏ। ਗੱਲਬਾਤ ਲੰਬੀ ਹੋਣ ਜਾਣ ਕਾਰਨ ਕਰਮਚਾਰੀ ਕਈ ਵਾਰ ਹੜਤਾਲਾਂ ‘ਤੇ ਵੀ ਰਹੇ, ਜਦਕਿ ਦੋਨਾਂ ਪੱਖਾਂ ਵਿਚਕਾਰ ਤਨਖ਼ਾਹਾਂ ਅਤੇ ਡਾਕ ਸੇਵਾ ਦੇ ਢਾਂਚਾਗਤ ਬਦਲਾਵਾਂ ਨੂੰ ਲੈ ਕੇ ਅਸਹਿਮਤੀ ਰਹੀ।
ਯੂਨੀਅਨ ਪਹਿਲਾਂ ਹੀ ਆਪਣੇ ਕਰੀਬ 55,000 ਮੈਂਬਰਾਂ ਨੂੰ ਇਨ੍ਹਾਂ ਸਮਝੌਤਿਆਂ ਦੇ ਹੱਕ ਵਿੱਚ ਵੋਟ ਪਾਉਣ ਦੀ ਸਿਫ਼ਾਰਿਸ਼ ਕਰ ਚੁੱਕੀ ਹੈ। ਕੈਨੇਡਾ ਪੋਸਟ ਦੇ ਮੁਤਾਬਕ ਪ੍ਰਸਤਾਵਾਂ ਵਿੱਚ ਵਧੀਆ ਤਨਖ਼ਾਹਾਂ, ਸੁਧਰੇ ਹੋਏ ਫ਼ਾਇਦੇ ਅਤੇ ਵੀਕਐਂਡ ਪਾਰਸਲ ਡਿਲਿਵਰੀ ਲਈ ਨਵਾਂ ਮਾਡਲ ਸ਼ਾਮਿਲ ਹੈ। ਦੋਵਾਂ ਪੱਖਾਂ ਨੇ ਇਹ ਵੀ ਸਹਿਮਤੀ ਜਤਾਈ ਹੈ ਕਿ ਵੋਟਿੰਗ ਪ੍ਰਕਿਰਿਆ ਦੌਰਾਨ ਨਾ ਕੋਈ ਹੜਤਾਲ ਹੋਵੇਗੀ ਅਤੇ ਨਾ ਹੀ ਲਾਕਆਉਟ।

 

RELATED ARTICLES
POPULAR POSTS