ਸਫਾਰੀ ਦਾ ਪਹਿਲਾ ਸਫ਼ਰ ਪਰਿਵਾਰ ਲਈ ਬਣਿਆ ਆਖਰੀ ਸਫ਼ਰ
ਓਟਾਵਾ/ਬਿਊਰੋ ਨਿਊਜ਼ : ਕੈਨੇਡਾ ਵਿਚ ਰਹਿਣ ਵਾਲੇ ਇਕ ਭਾਰਤੀ ਪਰਿਵਾਰ ਲਈ ਛੁੱਟੀਆਂ ਬਿਤਾਉਣ ਲਈ ਕੀਤੀ ਜਾਣ ਵਾਲੀ ਹਵਾਈ ਯਾਤਰਾ ਜੀਵਨ ਦੀ ਅੰਤਿਮ ਯਾਤਰਾ ਬਣ ਗਈ। ਇਸ ਪਰਿਵਾਰ ਨੇ ਪਹਿਲੀ ਵਾਰ ਸਫਾਰੀ ਘੁੰਮਣ ਦੀ ਯੋਜਨਾ ਬਣਾਈ, ਪਰ ਕੀਨੀਆ ਵਿਚ ਹੋਈ ਦੁਰਘਟਨਾ ਇਸ ਪਰਿਵਾਰ ਦੇ ਛੇ ਮੈਂਬਰਾਂ ਲਈ ਆਫਤ ਬਣ ਕੇ ਆਈ ਅਤੇ ਸਭ ਕੁਝ ਖਤਮ ਹੋ ਗਿਆ। ਨੈਰੋਬੀ ਨੂੰ ਜਾਣ ਵਾਲੇ ਇਥੋਪੀਅਨ ਏਅਰਲਾਈਨਜ਼ ਦਾ ਜਹਾਜ਼ ਟੇਕ-ਆਫ ਤੋਂ ਬਾਅਦ ਐਤਵਾਰ ਨੂੰ ਹਾਦਸਾਗ੍ਰਸਤ ਹੋ ਗਿਆ ਸੀ। ਬੋਇੰਗ 737 ਨੇ ਬੋਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਨ ਭਰੀ ਅਤੇ ਛੇ ਮਿੰਟ ਬਾਅਦ ਸੰਪਰਕ ਟੁੱਟ ਗਿਆ। ਇਥੋਪੀਆਈ ਸ਼ਹਿਰ ਬਿਸ਼ੋਫ ਦੇ ਬਾਹਰ ਜਹਾਜ਼ ਦੇ ਡਿੱਗਣ ਨਾਲ ਸਾਰੇ 149 ਯਾਤਰੀਆਂ ਅਤੇ ਅੱਠ ਚਾਲਕ ਦਲ ਦੇ ਵਿਅਕਤੀਆਂ ਸਣੇ 157 ਦੀ ਮੌਤ ਹੋ ਗਈ। ਇਨ੍ਹਾਂ ਪੀੜਤਾਂ ਵਿਚ 73 ਸਾਲਾ ਪਨਗੇਸ਼ ਵੈਦ ਦੇ ਨਾਲ 67 ਸਾਲਾ ਉਨ੍ਹਾਂ ਦੀ ਪਤਨੀ ਹੰਸਿਨੀ ਵੈਦ, 37 ਸਾਲ ਦੀ ਬੇਟੀ ਕੋਸ਼ਾ ਵੈਦ, 45 ਸਾਲ ਦੇ ਉਸਦੇ ਪਤੀ ਪ੍ਰੇਰਿਤ ਦੀਕਸ਼ਤ ਅਤੇ ਉਨ੍ਹਾਂ ਦੇ ਦੋ ਬੱਚੇ ਅਨੁਸ਼ਕਾ ਅਤੇ ਅਸ਼ਕਾ ਸ਼ਾਮਲ ਸਨ। ਵੈਦ ਜੋੜਾ ਸੂਰਤ ਦਾ ਸੀ, ਜਦਕਿ ਬੇਟੀ, ਦਾਮਾਦ ਅਤੇ ਦੋਵੇਂ ਬੱਚੇ ਭਾਰਤੀ ਮੂਲ ਦੇ ਕੈਨੇਡੀਆਈ ਨਾਗਰਿਕ ਸਨ। ਕੈਨੇਡਾ ਵਿਚ ਰਹਿਣ ਵਾਲਾ ਇਹ ਪਰਿਵਾਰ, ਸਫਾਰੀ ਛੁੱਟੀਆਂ ਮਨਾਉਣ ਲਈ ਕੀਨੀਆ ਵਿਚ ਸੀ, ਜਦ ਇਹ ਹਾਦਸਾ ਹੋਇਆ।
ਮੈਂ ਮਾਤਾ-ਪਿਤਾ, ਭੈਣ-ਜੀਜਾ ਅਤੇ ਦੋਵੇਂ ਭਾਣਜੀਆਂ ਗੁਆ ਦਿੱਤੀਆਂ : ਪਨਗੇਸ਼ ਦੇ ਬੇਟੇ ਮੰਨਤ ਵੈਦ ਨੇ ਕਿਹਾ ਕਿ ਮੈਂ ਆਪਣੇ ਮਾਤਾ-ਪਿਤਾ, ਭੈਣ-ਜੀਜਾ ਅਤੇ ਦੋਵੇਂ ਭਾਣਜੀਆਂ ਨੂੰ ਗੁਆ ਦਿੱਤਾ ਹੈ। ਹੁਣ ਮੇਰੇ ਕੋਲ ਕੁਝ ਨਹੀਂ ਬਚਿਆ। ਮੰਨਤ ਨੇ ਦੱਸਿਆ ਕਿ ਭੈਣ 2003 ਤੋਂ ਕੈਨੇਡਾ ਦੀ ਸਥਾਈ ਨਿਵਾਸੀ ਸੀ। ਉਹ ਬੱਚਿਆਂ ਨੂੰ ਆਪਣਾ ਜਨਮ ਸਥਾਨ ਕੀਨੀਆ ਦਿਖਾਉਣਾ ਚਾਹੁੰਦੀ ਸੀ। ਕਿਹਾ ਸੀ ਕਿ ਆਪਣੇ ਜੀਵਨ ਵਿਚ ਇਕ ਵਾਰ ਹੋਰ ਉਥੇ ਜਾਣਾ ਚਾਹੁੰਦੇ ਹਨ।
ਹਾਦਸੇ ‘ਚ 11 ਮੁਲਕਾਂ ਦੇ ਨਾਗਰਿਕਾਂ ਨੇ ਗੁਆਈ ਜਾਨ : ਮ੍ਰਿਤਕਾਂ ਵਿਚ ਕੀਨੀਆ ਤੇ ਇਥੋਪੀਆ ਦੇ 32, ਕੈਨੇਡਾ ਦੇ 18, ਚੀਨ, ਅਮਰੀਕਾ ਤੇ ਇਟਲੀ ਦੇ 8-8, ਫਰਾਂਸ ਤੇ ਬਰਤਾਨੀਆ ਦੇ 7-7, ਮਿਸਰ ਦੇ 6, ਨੀਦਰਲੈਂਡ ਦੇ 5, ਭਾਰਤ ਤੇ ਸਲੋਵਾਕੀਆ ਦੇ 4-4 ਨਾਗਰਿਕ ਸ਼ਾਮਿਲ ਹਨ।
Home / ਹਫ਼ਤਾਵਾਰੀ ਫੇਰੀ / ਦਰਦਨਾਕ : ਇਥੋਪੀਆ ਜਹਾਜ਼ ਹਾਦਸੇ ਦੇ 157 ਮ੍ਰਿਤਕਾਂ ‘ਚ ਕੈਨੇਡਾ ਵਾਸੀ ਭਾਰਤੀ ਮੂਲ ਦੇ ਇਕ ਪਰਿਵਾਰ ਦੇ 6 ਮੈਂਬਰ ਸ਼ਾਮਲ
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …