Breaking News
Home / ਹਫ਼ਤਾਵਾਰੀ ਫੇਰੀ / ਸ਼੍ਰੋਮਣੀ ਕਮੇਟੀ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਖੋ-ਵੱਖ ਤੌਰ ‘ਤੇ ਮਨਾਉਣੀਆਂ ਹੋਲਾ ਮਹੱਲਾ

ਸ਼੍ਰੋਮਣੀ ਕਮੇਟੀ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਖੋ-ਵੱਖ ਤੌਰ ‘ਤੇ ਮਨਾਉਣੀਆਂ ਹੋਲਾ ਮਹੱਲਾ

ਨਾਨਕਸ਼ਾਹੀ ਕੈਲੰਡਰ ਕਰਕੇ ਸਥਿਤੀ ਸ਼ੋਸਪੰਜ ਵਾਲੀ ਬਣੀ
ਚੰਡੀਗੜ੍ਹ : ਨਾਨਕਸ਼ਾਹੀ ਕੈਲੰਡਰ ਨੇ ਹੁਣ ਹੋਲੇ-ਮਹੱਲੇ ਲਈ ਸਥਿਤੀ ਸ਼ੋਸ਼ਪੰਜ ਵਾਲੀ ਬਣਾ ਦਿੱਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਵੱਖੋ-ਵੱਖ ਹੋਲੇ-ਮਹੱਲੇ ਮਨਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਸੰਗਤਾਂ ਵਿੱਚ ਵੀ ਭੰਬਲਭੁਸੇ ਵਾਲੀ ਸਥਿਤੀ ਬਣ ਗਈ ਹੈ। ਸ਼੍ਰੋਮਣੀ ਕਮੇਟੀ ਇਸ ਵਾਰ ਵੀ ਸਮੁੱਚੀ ਸਿੱਖ ਕੌਮ ਨੂੰ ਇੱਕਮੱਤ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ। ਇਸ ਲਈ ਹੁਣ ਸ਼੍ਰੋਮਣੀ ਕਮੇਟੀ ਤੇ ਨਿਹੰਗ ਸਿੰਘ ਜਥੇਬੰਦੀਆਂ ਵੱਖੋ ਵੱਖਰਾ ਮਹੱਲਾ ਸਜਾਉਣਗੇ। ਸ਼੍ਰੋਮਣੀ ਕਮੇਟੀ ਨਾਨਕਸ਼ਾਹੀ ਕੈਲੰਡਰ ਅਨੁਸਾਰ 21 ਮਾਰਚ ਨੂੰ ਮਹੱਲਾ ਕੱਢੇਗੀ ਜਦਕਿ ਨਿਹੰਗ ਸਿੰਘ ਜਥੇਬੰਦੀਆਂ ਪੁਰਾਤਨ ਰਵਾਇਤ ਅਨੁਸਾਰ 22 ਮਾਰਚ ਨੂੰ ਮਹੱਲਾ ਕੱਢਣਗੀਆਂ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਾਲ 2009 ਵਿੱਚ ਸ਼੍ਰੋਮਣੀ ਕਮੇਟੀ ਨੇ ਮਹੱਲਾ 11 ਮਾਰਚ ਨੂੰ ਕੱਢਿਆ ਸੀ ਜਦਕਿ ਨਿਹੰਗ ਸਿੰਘਾਂ ਵੱਲੋਂ ਵੱਖਰੇ ਤੌਰ ‘ਤੇ ਆਪਣਾ ਮਹੱਲਾ 12 ਮਾਰਚ ਨੂੰ ਕੱਢਿਆ ਗਿਆ ਸੀ। ਇਸ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਕਾਰਨ ਕੋਈ ਦਿਨ ਜਾਂ ਤਾਰੀਖ ਦਾ ਫਰਕ ਆਇਆ ਹੈ ਤਾਂ ਉਸ ਤਰੁੱਟੀ ਨੂੰ ਭਵਿੱਖ ਵਿੱਚ ਦੂਰ ਕਰਨ ਦਾ ਯਤਨ ਕੀਤਾ ਜਾਵੇਗਾ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …