ਸੀਐਮ ਮਾਨ ਵਲੋਂ ਧਾਲੀਵਾਲ ਨੂੰ ਜਲਦੀ ਨਵੀਂ ਜ਼ਿੰਮੇਵਾਰੀ ਸੌਂਪਣ ਦਾ ਭਰੋਸਾ
ਚੰਡੀਗੜ੍ਹ/ਬਿਊਰੋ ਨਿਊਜ਼
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਮੰਤਰੀ ਅਹੁਦੇ ਤੋਂ ਛੁੱਟੀ ਕਰ ਦਿੱਤੀ ਗਈ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਧਾਲੀਵਾਲ ਨੂੰ ਜਲਦ ਹੀ ਨਵੀਂ ਜ਼ਿੰਮੇਵਾਰੀ ਸੌਂਪਣ ਦਾ ਭਰੋਸਾ ਦਿੱਤਾ ਹੈ। ਧਾਲੀਵਾਲ ਕੋਲ ਜਿਹੜਾ ਐਨ.ਆਰ.ਆਈ. ਮੰਤਰਾਲੇ ਦਾ ਕਾਰਜਭਾਰ ਸੀ, ਉਹ ਹੁਣ ਨਵੇਂ ਬਣਾਏ ਗਏ ਮੰਤਰੀ ਸੰਜੀਵ ਅਰੋੜਾ ਨੂੰ ਦੇ ਦਿੱਤਾ ਗਿਆ ਹੈ। ਇਸੇ ਦੌਰਾਨ ਧਾਲੀਵਾਲ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਪੰਜਾਬ ਦੀ ਸੇਵਾ ਕਰਨ ਆਇਆ ਹਾਂ ਤੇ ਪਾਰਟੀ ਵਿਚ ਸਭ ਨੂੰ ਮੌਕਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਜੀਵ ਅਰੋੜਾ ਮੇਰੇ ਤੋਂ ਵਧੀਆ ਕੰਮ ਕਰਨਗੇ। ਧਾਲੀਵਾਲ ਨੇ ਇਹ ਵੀ ਕਿਹਾ ਕਿ ਮੈਂ ਹਮੇਸ਼ਾ ਹੀ ਪਾਰਟੀ ਦਾ ਇਕ ਵਫਾਦਾਰ ਆਗੂ ਰਹਾਂਗਾ। ਉਨ੍ਹਾਂ ਕਿਹਾ ਕਿ ਪਾਰਟੀ ਜੋ ਵੀ ਡਿਊਟੀ ਲਗਾਏਗੀ, ਮੈਂ ਉਸ ਨੂੰ ਪੂਰੀ ਤਨਦੇਹੀ ਨਾਲ ਕਰਾਂਗਾ। ਧਾਲੀਵਾਲ ਨੇ ਕਿਹਾ ਕਿ ਅਮਰੀਕਾ ਵਿਚ ਮੈਂ ਆਪਣੇ ਬੱਚੇ ਛੱਡ ਕੇ ਆਇਆ ਹਾਂ ਅਤੇ ਜਿੰਨਾ ਪੰਜਾਬ ਮੇਰੇ ਲਈ ਅਹਿਮੀਅਤ ਰੱਖਦਾ ਹੈ, ਕੋਈ ਅਹੁਦਾ ਉਹ ਮਾਇਨੇ ਨਹੀਂ ਰੱਖਦਾ।
Check Also
ਰੂਸ ਨੇ ਅਫਗਾਨਿਸਤਾਨ ’ਚ ਤਾਲਿਬਾਨ ਸਰਕਾਰ ਨੂੰ ਦਿੱਤੀ ਮਾਨਤਾ
ਤਾਲਿਬਾਨ ਨੇ ਇਸ ਨੂੰ ਬਹਾਦਰੀ ਵਾਲਾ ਫੈਸਲਾ ਦੱਸਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਅਫਗਾਨਿਸਤਾਨ ’ਚ ਤਾਲਿਬਾਨ …