ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਫਾਇਦਾ ਮਿਲਣ ਦਾ ਦਾਅਵਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬੀ ਗਾਇਕਾ ਅਨਮੋਲ ਗਗਨ ਤੇ ਯੂਥ ਅਕਾਲੀ ਆਗੂ ਅਜੇ ਸਿੰਘ ਲਿਬੜਾ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਪੰਜਾਬ ਇਕਾਈ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ, ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ ਵਿਚ ਗਾਇਕਾ ਅਨਮੋਲ ਗਗਨ, ਟਰਾਂਸਪੋਰਟਰ ਅਜੇ ਲਿਬੜਾ ਤੇ ਭੋਆ ਵਿਧਾਨ ਸਭਾ ਹਲਕੇ ਤੋਂ ਆਰ.ਐਮ.ਪੀ.ਆਈ. ਦੀ ਟਿਕਟ ‘ਤੇ ਚੋਣ ਲੜ ਚੁੱਕੇਲਾਲ ਚੰਦ ਸ਼ਾਮਲ ਹੋਏ।
ਸੂਬਾ ਪ੍ਰਧਾਨ ਭਗਵੰਤ ਮਾਨ ਨੇ ਨਵੀਆਂ ਸ਼ਾਮਲ ਹੋਈਆਂ ਤਿੰਨੇ ਸ਼ਖ਼ਸੀਅਤਾਂ ਦੀ ਜਾਣ-ਪਛਾਣ ਕਰਵਾਈ ਅਤੇ ਵਿਧਾਇਕ ਮੀਤ ਹੇਅਰ ਨੇ ਉਨ੍ਹਾਂਨੂੰ ਬੁੱਕੇ ਭੇਂਟ ਕਰਕੇ ਪਾਰਟੀ ਵਿਚ ਸਵਾਗਤ ਕੀਤਾ। ਪਾਰਟੀ ਵਿਚ ਸ਼ਾਮਿਲ ਹੋਣ ‘ਤੇ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਜਰਨੈਲ ਸਿੰਘ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਤਿੰਨੇ ਸ਼ਖ਼ਸੀਅਤਾਂ ਵੱਖ-ਵੱਖਖ਼ਿੱਤਿਆਂ ਤੋਂ ਸਬੰਧਿਤ ਹਨ, ਜਿਸ ਦਾ ਪਾਰਟੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂਵਿਚ ਵੱਡਾ ਫ਼ਾਇਦਾ ਮਿਲੇਗਾ। ਇਸ ਮੌਕੇ ਅਨਮੋਲ ਗਗਨ ਮਾਨ ਨੇ ਕਿਹਾ ਕਿ ਉਨ੍ਹਾਂਨੂੰ ਗਾਇਕੀ ਵਿਚ ਵੀ ਸਕੂਨ ਨਹੀਂ ਮਿਲਿਆ ਤੇ ਸਮਾਜ ਵਿਚ ਲੋਕਾਂ ਦੇ ਦੁੱਖ ਤਕਲੀਫ਼ਾਂ ਵੇਖ ਕੇ ਉਨ੍ਹਾਂ ਰਾਜਨੀਤੀ ਵਿਚ ਆ ਕੇ ਸੇਵਾ ਕਰਨ ਦਾ ਮਨ ਬਣਾਇਆ ਤੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਵੇਖ ਕੇ ਹੀ ਇਸ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ। ਇਸੇ ਤਰ੍ਹਾਂ ਲਾਲ ਚੰਦ ਕਟੜੂ ਨੇ ਕਿਹਾ ਕਿ ਉਨ੍ਹਾਂਨੂੰ ਜਨਸੇਵਾ ਲਈ ਇੱਕ ਵੱਡੇ ਪਲੇਟਫ਼ਾਰਮ ਦੀ ਤਲਾਸ਼ ਸੀ ਤੇ ਉਨ੍ਹਾਂਨੂੰ ‘ਆਪ’ ਵਿਚ ਚੰਗੇ ਲੋਕਾਂ ਦੀ ਕਦਰ ਹੁੰਦੀ ਦਿਖੀ ਤੇ ਇਸੇ ਲਈ ਇਸ ਵਿਚ ਸ਼ਾਮਲ ਹੋਏ। ਇਸ ਮੌਕੇ ਪਾਰਟੀ ਆਗੂਆਂ ਨੇ ਆਮ ਆਦਮੀ ਪਾਰਟੀ ਵਿਚ ਜੁਆਇਨਿੰਗ ਲਈ ਇਕ ਮੁਹਿੰਮ ਦੀ ਸ਼ੁਰੂ ਕੀਤੀ ਅਤੇ ਇਸ ਲਈ ਬਕਾਇਦਾ ਇਕ ਫੋਨ ਨੰਬਰ ਜਾਰੀ ਕੀਤਾ, ਜਿਸ ‘ਤੇ ਕਾਲ ਕਰਨ ‘ਤੇ ਪਾਰਟੀ ਆਗੂ ਸਬੰਧਿਤ ਵਿਅਕਤੀ ਨਾਲ ਸੰਪਰਕ ਕਰਨਗੇ। ਪ੍ਰੈਸ ਕਾਨਫ਼ਰੰਸ ਦੌਰਾਨ ਸਮਾਜਿਕ ਦੂਰੀ ਦੀਆਂ ਚੰਗੀਆਂ ਧੱਜੀਆਂ ਉਡੀਆਂ, ਇਸ ਬਾਰੇ ਜਦੋਂ ਭਗਵੰਤ ਮਾਨ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਦੂਜੀਆਂ ਪਾਰਟੀਆਂ ਵਲੋਂ ਕੀਤੇ ਜਾਂਦੇ ਇਕੱਠ ਦਾ ਹਵਾਲਾ ਦਿੰਦਿਆਂ ਮੁੱਦੇ ਤੋਂ ਟਾਲਾ ਵੱਟ ਲਿਆ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …