Breaking News
Home / ਭਾਰਤ / ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਨੂੰ ਦਿੱਤੀ ਚੁਣੌਤੀ

ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਨੂੰ ਦਿੱਤੀ ਚੁਣੌਤੀ

ਕਿਹਾ – ਹਿੰਮਤ ਹੈ ਤਾਂ ਕਾਂਗਰਸ ਐਲਾਨ ਕਰੇ ਕਿ ਹਰ ਪਾਕਿਸਤਾਨੀ ਨੂੰ ਭਾਰਤ ਵਿਚ ਦੇਵੇਗੀ ਨਾਗਰਿਕਤਾ
ਰਾਂਚੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਂਚੀ ਵਿਚ ਕਿਹਾ ਕਿ ਕਾਂਗਰਸ ਦੇਸ਼ ਦੇ ਮੁਸਲਮਾਨਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਰਹੀ ਹੈ। ਉਨ੍ਹਾਂ ਚੁਣੌਤੀ ਦਿੱਤੀ ਕਿ ਨਾਗਰਿਕਤਾ ਬਿੱਲ ਅਤੇ ਐਨ.ਆਰ.ਸੀ. ‘ਤੇ ਵਿਰੋਧੀ ਪਾਰਟੀਆਂ ਝੂਠ ਬੋਲ ਰਹੀਆਂ ਹਨ ਅਤੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਮੋਦੀ ਨੇ ਕਾਂਗਰਸ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਹਿੰਮਤ ਹੈ ਤਾਂ ਕਾਂਗਰਸ ਖੁੱਲ੍ਹੇਆਮ ਐਲਾਨ ਕਰੇ ਕਿ ਉਹ ਹਰ ਪਾਕਿਸਤਾਨੀ ਨੂੰ ਭਾਰਤ ਵਿਚ ਨਾਗਕਿਰਤਾ ਦੇਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਸਾਰੇ ਕੰਮ ਸ਼ਾਂਤੀ ਨਾਲ ਹੋ ਰਹੇ ਹਨ, ਇਸ ਨੂੰ ਦੇਖਕੇ ਵਿਰੋਧੀਆਂ ਦੇ ਢਿੱਡ ਵਿਚ ਚੂਹੇ ਦੌੜਨ ਲੱਗ ਪੈਂਦੇ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੀਆਂ ਹਨ। ਜਿਸ ਨੂੰ ਲੈ ਕੇ ਕਾਂਗਰਸ ਨੇ ਪਿਛਲੇ ਦਿਨੀਂ ਦਿੱਲੀ ਵਿਚ ਭਾਰਤ ਬਚਾਓ ਰੈਲੀ ਵੀ ਕੀਤੀ ਸੀ। ਜਿਸ ਨੂੰ ਸੋਨੀਆ ਗਾਂਧੀ, ਰਾਹੁਲ ਗਾਂਧੀ, ਡਾ. ਮਨਮੋਹਨ ਸਿੰਘ ਅਤੇ ਪ੍ਰਿਅੰਕਾ ਗਾਂਧੀ ਨੇ ਸੰਬੋਧਨ ਕੀਤਾ ਸੀ।

Check Also

‘ਆਪ’ ਦਾ ਦਾਅਵਾ : ਕੇਜਰੀਵਾਲ ਦਾ ਸ਼ੂਗਰ ਲੈਵਲ 50 ਤੱਕ ਘਟਿਆ

‘ਇੰਡੀਆ’ ਬਲਾਕ 30 ਜੁਲਾਈ ਨੂੰ ਕੇਜਰੀਵਾਲ ਦੇ ਸਮਰਥਨ ’ਚ ਕਰੇਗਾ ਰੈਲੀ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ …