
ਪਨੀਰ, ਸਾਬਣ, ਸ਼ੈਂਪੂ ਦੇ ਨਾਲ-ਨਾਲ ਕਾਰਾਂ ਅਤੇ ਏ.ਸੀ. ਵੀ ਹੋਏ ਸਸਤੇ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਅੱਜ ਯਾਨੀ 22 ਸਤੰਬਰ ਤੋਂ ਘਿਓ, ਪਨੀਰ ਖਰੀਦਣ ਤੋਂ ਲੈ ਕੇ ਕਾਰਾਂ ਅਤੇ ਏ.ਸੀ. ਖਰੀਦਣਾ ਸਸਤਾ ਹੋ ਗਿਆ ਹੈ। ਸਰਕਾਰ ਨੇ ਲੰਘੀ 3 ਸਤੰਬਰ ਨੂੰ ਜੀਐਸਟੀ ਵਿਚ ਕਟੌਤੀ ਦਾ ਐਲਾਨ ਕੀਤਾ ਸੀ, ਜੋ ਅੱਜ ਤੋਂ ਲਾਗੂ ਹੋ ਗਿਆ ਹੈ। ਇਸੇ ਦੌਰਾਨ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਤੋਂ ਲੈ ਕੇ ਵਾਹਨਾਂ ਸਣੇ ਕਈ ਹੋਰ ਚੀਜ਼ਾਂ ਸਸਤੀਆਂ ਹੋ ਗਈਆਂ ਹਨ ਅਤੇ ਖਪਤਕਾਰਾਂ ਨੂੰ ਇਸਦਾ ਸਿੱਧਾ ਲਾਭ ਹੋਵੇਗਾ। ਜੀਐਸਟੀ ਸੁਧਾਰ ਦੇ ਹਿੱਸੇ ਵਜੋਂ ਸਰਕਾਰ ਨੇ ਹੁਣ ਚਾਰ ਦੀ ਬਜਾਏ ਸਿਰਫ ਦੋ ਜੀਐਸਟੀ ਸਲੈਬ 5 ਪ੍ਰਤੀਸ਼ਤ ਅਤੇ 18 ਪ੍ਰਤੀਸ਼ਤ ਪੇਸ਼ ਕੀਤੇ ਹਨ। ਜੀਐਸਟੀ ਘਟਣ ਨਾਲ ਇਲੈਟ੍ਰਾਨਿਕ ਦੇ ਸਮਾਨ ਦੀਆਂ ਕੀਮਤਾਂ ਵਿਚ ਵੀ ਕਮੀ ਆਈ ਹੈ। ਸਰਕਾਰ ਨੇ ਕਈ ਜ਼ਰੂਰੀ ਦਵਾਈਆਂ ਅਤੇ ਮੈਡੀਕਲ ਉਤਪਾਦਾਂ ’ਤੇ ਵੀ ਜੀਐਸਟੀ ਦਰ ਘਟਾ ਕੇ ਸਿਰਫ 5 ਫੀਸਦੀ ਕਰ ਦਿੱਤੀ ਹੈ। ਦੱਸਿਆ ਗਿਆ ਹੈ ਕਿ ਸਰਕਾਰ ਨੇ ਟੈਕਸ ਸਿਸਟਮ ਨੂੰ ਸੌਖਾ ਬਣਾਉਣ ਲਈ ਅਜਿਹਾ ਕੀਤਾ ਹੈ।

