6.7 C
Toronto
Thursday, November 6, 2025
spot_img
Homeਭਾਰਤਤਿੰਨ ਸੂਬਿਆਂ 'ਚ ਕਾਂਗਰਸ ਨੂੰ ਝਟਕਾ

ਤਿੰਨ ਸੂਬਿਆਂ ‘ਚ ਕਾਂਗਰਸ ਨੂੰ ਝਟਕਾ

8ਰਾਹੁਲ ਨੇ ਕੀਤੀ ਐਡਵਾਈਜ਼ਰੀ ਟੀਮ ਬਣਾਉਣ ਦੀ ਤਿਆਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਨੂੰ 24 ਘੰਟਿਆਂ ਦੇ ਦਰਮਿਆਨ ਹੀ ਤਿੰਨ ਸੂਬਿਆਂ ਵਿਚ ਵੱਡਾ ਝਟਕਾ ਲੱਗਿਆ ਹੈ। ਮਹਾਰਾਸ਼ਟਰ ਦੇ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਗੁਰਦਾਸ ਕਾਮਤ ਨੇ ਅੱਜ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਵੀ ਐਲਾਨ ਕਰ ਦਿੱਤਾ। ਇਸੇ ਤਰ੍ਹਾਂ ਛੱਤੀਸ਼ਗੜ੍ਹ ਵਿਚ ਅਜੀਤ ਜੋਗੀ ਨੇ ਕਾਂਗਰਸ ਨੂੰ ਛੱਡ ਕੇ ਵੱਖਰੀ ਪਾਰਟੀ ਬਣਾ ਲਈ ਹੈ। ਜਦੋਂ ਕਿ ਤ੍ਰਿਪੁਰਾ ਦੇ ਛੇ ਬਾਗੀ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਲਿਖਤੀ ਖਤ ਦੇ ਕੇ ਟੀ ਐਮ ਸੀ ਪਾਰਟੀ ਜੁਆਇੰਨ ਕਰਨ ਦੀ ਜਾਣਕਾਰੀ ਦਿੱਤੀ। ਅਜਿਹੇ ਵਿਚ ਇਕ ਤੋਂ ਬਾਅਦ ਇਕ ਲਗਾਤਾਰ ਤਿੰਨ ਝਟਕਿਆਂ ਨੂੰ ਸਹਿਣ ਵਾਲੀ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਨੇ ਮੁਸ਼ਕਲਾਂ ਨੂੰ ਦੂਰ ਕਰਨ ਲਈ ਇਕ ਤਰੀਕਾ ਲੱਭਿਆ ਹੈ। ਉਹਨਾਂ ਅਨੁਸਾਰ ਉਹ ਇਕ ਐਡਵਾਈਜ਼ਰੀ ਬਲਾਕ ਬਣਾਉਣਗੇ, ਜੋ ਪਾਰਟੀ ਦੇ ਅਹਿਮ ਮੁੱਦਿਆਂ ਬਾਰੇ ਫੈਸਲਾ ਲਵੇਗਾ। ਇਸ ਐਡਵਾਈਜ਼ਰੀ ਬਲਾਕ ਦੀ ਟੀਮ ਵਿਚ ਦਸ ਸੀਨੀਅਰ ਲੀਡਰਾਂ ਨੂੰ ਸ਼ਾਮਲ ਕੀਤਾ ਜਾਵੇਗਾ। ਰਾਹੁਲ ਦਾ ਮੰਨਣਾ ਹੈ ਕਿ ਐਡਵਾਈਜ਼ਰੀ ਬਲਾਕ ਪਾਰਟੀ ਵਿਚ ਨਵੀਂ ਜਾਨ ਫੂਕੇਗਾ। ਜਦੋਂ ਕਿ ਪਾਰਟੀ ਦੇ ਸੀਨੀਅਰ ਆਗੂ ਇਸ ਐਡਵਾਈਜ਼ਰੀ ਟੀਮ ਦੀ ਪਾਵਰ ਨੂੂੰ ਲੈ ਕੇ ਵੀ ਸਵਾਲ ਚੁੱਕਣ ਲੱਗ ਪਏ ਹਨ। ਸੰਭਾਵਨਾ ਹੈ ਕਿ ਕਾਂਗਰਸ ਦਾ ਇਹ ਐਡਵਾਈਜ਼ਰੀ ਬਲਾਕ ਬੀਜੇਪੀ ਦੇ ਪਾਰਲੀਮੈਂਟਰੀ ਬੋਰਡ ਵਰਗਾ ਵੀ ਹੋਵੇਗਾ।

RELATED ARTICLES
POPULAR POSTS