ਨਵੀਂ ਦਿੱਲੀ : ਐਨਫੋਰਸਮੈਂਟ ਡਾਇਰੈਕਟੋਰੇਟ ਨੇ ਹਾਂਗਕਾਂਗ ਤੋਂ ਨੀਰਵ ਮੋਦੀ ਤੇ ਮੇਹੁਲ ਚੋਕਸੀ ਦੀ ਫਰਮ ਨਾਲ ਸਬੰਧਤ 2,300 ਕਿਲੋਗ੍ਰਾਮ ਪਾਲਿਸ਼ ਕੀਤੇ ਹੀਰੇ ਅਤੇ ਮੋਤੀ ਭਾਰਤ ਲਿਆਂਦੇ ਹਨ। ਇਨ੍ਹਾਂ ਨੂੰ ਕਾਨੂੰਨ ਤਹਿਤ ਜ਼ਬਤ ਕਰ ਲਿਆ ਗਿਆ ਹੈ। ਇਨ੍ਹਾਂ ਦੀ ਕੀਮਤ 1350 ਕਰੋੜ ਰੁਪਏ ਬਣਦੀ ਹੈ। ਦੋਵੇਂ ਕਾਰੋਬਾਰੀਆਂ ਦੀ ਈ. ਡੀ. ਵਲੋਂ ਮੁੰਬਈ ਦੀ ਪੀ. ਐਨ. ਬੀ. ਸ਼ਾਖਾ ਨਾਲ 2 ਅਰਬ ਡਾਲਰ ਦੀ ਧੋਖਾਧੜੀ ਕਰਨ ਨਾਲ ਸਬੰਧਿਤ ਮਾਮਲੇ ਦੀ ਹਵਾਲਾ ਰੋਕੂ ਕਾਨੂੰਨ ਤਹਿਤ ਜਾਂਚ ਕੀਤੀ ਜਾ ਰਹੀ ਹੈ। 1350 ਕਰੋੜ ਦੀਆਂ ਕੀਮਤੀ ਚੀਜ਼ਾਂ ਵਿਚ ਪਾਲਿਸ਼ ਕੀਤੇ ਹੀਰੇ, ਮੋਤੀ ਅਤੇ ਚਾਂਦੀ ਦੇ ਗਹਿਣੇ ਸ਼ਾਮਿਲ ਹਨ। ਏਜੰਸੀ ਨੇ ਦੱਸਿਆ ਕਿ ਉਸ ਨੇ ਇਹ ਕੀਮਤੀ ਚੀਜ਼ਾਂ ਹਾਂਗਕਾਂਗ ਤੋਂ ਲਿਆਉਣ ਲਈ ਅਧਿਕਾਰੀਆਂ ਨਾਲ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ। ਹੁਣ ਇਨ੍ਹਾਂ ਨੂੰ ਹਵਾਲਾ ਰੋਕੂ ਕਾਨੂੰਨ ਤਹਿਤ ਰਸਮੀ ਤੌਰ ‘ਤੇ ਜ਼ਬਤ ਕਰ ਲਿਆ ਜਾਵੇਗਾ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …