Breaking News
Home / ਭਾਰਤ / ਮੁੱਖ ਮੰਤਰੀ ਬਣਨ ਦੇ ਢਾਈ ਸਾਲ ਮਗਰੋਂ ਕੇਜਰੀਵਾਲ ਨੇ ਸੰਭਾਲਿਆ ਪਹਿਲਾ ਮੰਤਰਾਲਾ

ਮੁੱਖ ਮੰਤਰੀ ਬਣਨ ਦੇ ਢਾਈ ਸਾਲ ਮਗਰੋਂ ਕੇਜਰੀਵਾਲ ਨੇ ਸੰਭਾਲਿਆ ਪਹਿਲਾ ਮੰਤਰਾਲਾ

ਦਿੱਲੀ ਜਲ ਬੋਰਡ ਦੇ ਚੇਅਰਮੈਨ ਵੀ ਹੋਣਗੇ ਕੇਜਰੀਵਾਲ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਢਾਈ ਸਾਲ ਮਗਰੋਂ ਕਿਸੇ ਮੰਤਰਾਲੇ ਦਾ ਅਹੁਦਾ ਸੰਭਾਲਿਆ ਹੈ। ਦਿੱਲੀ ਵਿਚ ਦੁਬਾਰਾ ਸਰਕਾਰ ਚੁਣੇ ਜਾਣ ਮਗਰੋਂ ਕੇਜਰੀਵਾਲ ਨੇ ਆਪਣੇ ਅਧੀਨ ਕੋਈ ਮੰਤਰਾਲਾ ਨਹੀਂ ਲਿਆ ਪਰ ਹੁਣ ਉਨ੍ਹਾਂ ਨੇ ਆਪਣੀ ਸਰਕਾਰ ਵਿਚ ਜਲ ਵਸੀਲੇ ਮੰਤਰਾਲੇ ਨੂੰ ਆਪਣੇ ਅਧੀਨ ਕੀਤਾ ਹੈ। ਹੁਣ ਤੱਕ ਉਨ੍ਹਾਂ ਦੀ ਕੈਬਨਿਟ ਵਿਚ ਸ਼ਾਮਲ ਨਵੇਂ ਮੰਤਰੀ ਰਾਜੇਂਦਰ ਪਾਲ ਗੌਤਮ ਕੋਲ ਇਹ ਮੰਤਰਾਲਾ ਸੀ। ਕੇਜਰੀਵਾਲ ਕੈਬਨਿਟ ਦੀ ਇਸ ਮਾਮੂਲੀ ਫੇਰਬਦਲ ਨੂੰ ਉਪ ਰਾਜਪਾਲ ਤੋਂ ਮਨਜ਼ੂਰੀ ਮਿਲ ਗਈ ਹੈ।ઠ
ਆਮ ਆਦਮੀ ਪਾਰਟੀ ਦੇ ਸੂਤਰਾਂ ਅਨੁਸਾਰ ਮੁੱਖ ਮੰਤਰੀ ਦੇ ਜਨਤਾ ਦਰਬਾਰ ਵਿਚ ਅਤੇ ਬਵਾਨਾ ਉੱਪ ਚੋਣਾਂ ਵਿਚ ਪ੍ਰਚਾਰ ਦੌਰਾਨ ਸਭ ਤੋਂ ਵਧ ਸ਼ਿਕਾਇਤਾਂ ਪਾਣੀ ਅਤੇ ਸੀਵਰ ਦੀ ਲਾਈਨ ਨੂੰ ਲੈ ਕੇ ਮਿਲ ਰਹੀਆਂ ਸਨ।

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …