23.7 C
Toronto
Sunday, September 28, 2025
spot_img
Homeਭਾਰਤਨਵੇਂ ਅਧਿਐਨ 'ਚ ਦਿੱਲੀ ਵਿਸ਼ਵ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ

ਨਵੇਂ ਅਧਿਐਨ ‘ਚ ਦਿੱਲੀ ਵਿਸ਼ਵ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ

ਸ਼ਿਕਾਗੋ ‘ਵਰਸਿਟੀ ਦੇ ‘ਐਨਰਜੀ ਪਾਲਿਸੀ ਇੰਸਟੀਚਿਊਟ’ ਮੁਤਾਬਕ ਦਿੱਲੀ ਦੇ ਲੋਕ ਜ਼ਿੰਦਗੀ ਦੇ 11.9 ਵਰ੍ਹੇ ਗੁਆਉਣ ਦੇ ਕੰਢੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਨਵੀਂ ਦਿੱਲੀ ਨੂੰ ਇਕ ਨਵੇਂ ਅਧਿਐਨ ਵਿਚ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦੱਸਿਆ ਗਿਆ ਹੈ ਤੇ ਜੇਕਰ ਇਸੇ ਤਰ੍ਹਾਂ ਪ੍ਰਦੂਸ਼ਣ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਦੀ ਤੈਅ ਹੱਦ ਤੋਂ ਵੱਧ ਬਣਿਆ ਰਿਹਾ ਤਾਂ ਦਿੱਲੀ ਵਾਸੀਆਂ ਦੇ ਜੀਵਨ ਦੇ 11.9 ਵਰ੍ਹੇ ਘੱਟ ਹੋ ਜਾਣ ਦੀ ਸੰਭਾਵਨਾ ਹੈ।
ਸ਼ਿਕਾਗੋ ਯੂਨੀਵਰਸਿਟੀ ਦੇ ‘ਐਨਰਜੀ ਪਾਲਿਸੀ ਇੰਸਟੀਚਿਊਟ’ ਵੱਲੋਂ ਜਾਰੀ ਹਵਾ ਗੁਣਵੱਤਾ ਸੂਚਕ ਅੰਕ ਵਿਚ ਦਰਸਾਇਆ ਗਿਆ ਹੈ ਕਿ ਭਾਰਤ ਦੇ 1.3 ਅਰਬ ਲੋਕ ਉਨ੍ਹਾਂ ਖੇਤਰਾਂ ਵਿਚ ਰਹਿੰਦੇ ਹਨ ਜਿੱਥੇ ਸਾਲਾਨਾ ਔਸਤ ਕਣ ਪ੍ਰਦੂਸ਼ਣ ਪੱਧਰ ਡਬਲਿਊਐਚਓ ਵੱਲੋਂ ਨਿਰਧਾਰਿਤ ਪੰਜ ਮਾਈਕਰੋਗਰਾਮ ਪ੍ਰਤੀ ਘਣ ਮੀਟਰ ਦੀ ਸੀਮਾ ਤੋਂ ਵੱਧ ਹੈ। ਇਸ ਵਿਚ ਇਹ ਵੀ ਪਾਇਆ ਗਿਆ ਹੈ ਕਿ ਦੇਸ਼ ਦੀ 67.4 ਪ੍ਰਤੀਸ਼ਤ ਆਬਾਦੀ ਅਜਿਹੇ ਖੇਤਰਾਂ ਵਿਚ ਰਹਿੰਦੀ ਹੈ ਜਿੱਥੇ ਪ੍ਰਦੂਸ਼ਣ ਦਾ ਪੱਧਰ ਦੇਸ਼ ਦੇ ਆਪਣੇ ਕੌਮੀ ਹਵਾ ਗੁਣਵੱਤਾ ਮਾਪਦੰਡ 40 ਮਾਈਕਰੋਗਰਾਮ ਤੋਂ ਵੀ ਵੱਧ ਹੈ। ਅਧਿਐਨ ਮੁਤਾਬਕ ਡਬਲਿਊਐਚਓ ਵੱਲੋਂ ਨਿਰਧਾਰਿਤ ਹੱਦ ਅਧੀਨ ਸੰਭਾਵੀ ਜੀਵਨ (ਉਮਰ) ਦੀ ਤੁਲਨਾ ਵਿਚ ਭਾਰਤ ਵਿਚ ਹਵਾ ‘ਚ ਮੌਜੂਦ ਸੂਖਮ ਕਣਾਂ ਦਾ ਪ੍ਰਦੂਸ਼ਣ ਜੀਵਨ ਕਾਲ ਨੂੰ 5.3 ਸਾਲ ਘੱਟ ਕਰ ਦਿੰਦਾ ਹੈ। ਅਧਿਐਨ ਵਿਚ ਕਿਹਾ ਗਿਆ ਹੈ, ‘ਇੱਥੋਂ ਤੱਕ ਕਿ ਖੇਤਰ ਦੇ ਸਭ ਤੋਂ ਘੱਟ ਪ੍ਰਦੂਸ਼ਿਤ ਜ਼ਿਲ੍ਹੇ ਪੰਜਾਬ ਦੇ ਪਠਾਨਕੋਟ- ਵਿਚ ਵੀ ਸੂਖਮ ਕਣਾਂ ਦਾ ਪ੍ਰਦੂਸ਼ਣ ਡਬਲਿਊਐਚਓ ਦੀ ਸੀਮਾ ਤੋਂ ਸੱਤ ਗੁਣਾ ਵੱਧ ਹੈ ਤੇ ਉੱਥੇ ਇਹੀ ਸਥਿਤੀ ਰਹਿਣ ‘ਤੇ ਉਮਰ 3.1 ਸਾਲ ਘੱਟ ਜਾਵੇਗੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਣ ਪ੍ਰਦੂਸ਼ਣ ਸਮੇਂ ਦੇ ਨਾਲ ਵਧਿਆ ਹੈ ਤੇ 1998 ਤੋਂ 2021 ਤੱਕ ਭਾਰਤ ਵਿਚ ਔਸਤ ਸਾਲਾਨਾ ਕਣ ਪ੍ਰਦੂਸ਼ਣ 67.7 ਪ੍ਰਤੀਸ਼ਤ ਵਧਿਆ ਹੈ, ਇਸ ਨਾਲ ਉਮਰ 2.3 ਸਾਲ ਘੱਟ ਗਈ ਹੈ।

 

RELATED ARTICLES
POPULAR POSTS