12.7 C
Toronto
Friday, October 30, 2026
spot_img
HomeਕੈਨੇਡਾFrontਜਹਾਜ਼ ਦੇ ਲੈਂਡਿੰਗ ਗੇਅਰ ’ਚ ਲੁਕ ਕੇ ਦਿੱਲੀ ਪਹੁੰਚ ਗਿਆ 13 ਸਾਲ...

ਜਹਾਜ਼ ਦੇ ਲੈਂਡਿੰਗ ਗੇਅਰ ’ਚ ਲੁਕ ਕੇ ਦਿੱਲੀ ਪਹੁੰਚ ਗਿਆ 13 ਸਾਲ ਦਾ ਲੜਕਾ

ਜਹਾਜ਼ ਦੇ ਲੈਂਡਿੰਗ ਗੇਅਰ ’ਚ ਲੁਕ ਕੇ ਦਿੱਲੀ ਪਹੁੰਚ ਗਿਆ 13 ਸਾਲ ਦਾ ਲੜਕਾ
ਪੁੱਛਗਿੱਛ ਤੋਂ ਬਾਅਦ ਵਾਪਸ ਅਫਗਾਨਿਸਤਾਨ ਭੇਜਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਅਫਗਾਨਿਸਤਾਨ ਤੋਂ ਇਕ 13 ਸਾਲ ਦਾ ਲੜਕਾ ਜਹਾਜ਼ ਦੇ ਲੈਂਡਿੰਗ ਗੇਅਰ ’ਚ ਲੁਕ ਕੇ ਭਾਰਤ ਪਹੁੰਚ ਗਿਆ। ਇਹ ਘਟਨਾ ਲੰਘੇ ਐਤਵਾਰ 21 ਸਤੰਬਰ ਦੀ ਹੈ। ਅਫਗਾਨਿਸਤਾਨ ਦੀ ਇਕ ਏਅਰਲਾਈਨ ਦੀ ਫਲਾਈਟ ਕਾਬੁਲ ਦੇ ਏਅਰਪੋਰਟ ਤੋਂ ਭਾਰਤੀ ਸਮੇਂ ਅਨੁਸਾਰ ਸਵੇਰੇ 8 ਵੱਜ ਕੇ 46 ਮਿੰਟ ’ਤੇ ਰਵਾਨਾ ਹੋਈ ਸੀ ਅਤੇ ਸਵੇਰੇ 10 ਵੱਜ ਕੇ 20 ਮਿੰਟ ’ਤੇ ਦਿੱਲੀ ਦੇ ਅੰਤਰਰਾਸ਼ਟਰੀ ਏਅਰਪੋਰਟ ਦੇ ਟਰਮੀਨਲ 3 ’ਤੇ ਉਤਰੀ। ਇਸੇ ਦੌਰਾਨ ਏਅਰਲਾਈਨ ਦੇ ਕਰਮਚਾਰੀਆਂ ਨੇ ਜਹਾਜ਼ ਨੇੜੇ ਇਕ ਲੜਕੇ ਨੂੰ ਘੁੰਮਦਾ ਹੋਇਆ ਦੇਖਿਆ ਅਤੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਸੀ.ਆਈ.ਐਸ.ਐਫ. ਨੇ ਉਸ ਲੜਕੇ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਅਫਗਾਨਿਸਤਾਨ ਦੇ ਇਸ ਲੜਕੇ ਨੇ ਦੱਸਿਆ ਕਿ ਉਹ ਦੇਖਣਾ ਚਾਹੁੰਦਾ ਸੀ ਕਿ ਇਹ ਕਿਸ ਤਰ੍ਹਾਂ ਲੱਗਦਾ ਹੈ। ਜਹਾਜ਼ ਦੀ ਪੂਰੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਇਸ ਲੜਕੇ ਨੂੰ ਉਸੇ ਫਲਾਈਟ ਰਾਹੀਂ ਅਫਗਾਨਿਸਤਾਨ ਭੇਜ ਦਿੱਤਾ ਗਿਆ।

RELATED ARTICLES
POPULAR POSTS