Breaking News
Home / ਕੈਨੇਡਾ / Front / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਤਰਾਖੰਡ ਦੇ ਮੁਖਵਾ ’ਚ ਕੀਤੀ ਮਾਂ ਗੰਗਾ ਦੀ ਪੂਜਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਤਰਾਖੰਡ ਦੇ ਮੁਖਵਾ ’ਚ ਕੀਤੀ ਮਾਂ ਗੰਗਾ ਦੀ ਪੂਜਾ


ਕਿਹਾ : ਉਤਰਾਖੰਡ ’ਚ ਕਿਸੇ ਵੀ ਮੌਸਮ ’ਚ ਹੁਣ ਟੂਰਿਜ਼ਮ ਨਹੀਂ ਹੋਵੇਗਾ ਬੰਦ
ਦੇਹਰਾਦੂਨ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਮੋਦੀ ਨੇ ਉਤਰਾਖ਼ੰਡ ਦੇ ਹਰਸ਼ਿਲ ਵਿਖੇ ਅੱਜ ਇਕ ਇਕੱਠ ਨੂੰ ਸੰਬੋਧਨ ਕੀਤਾ ਅਤੇ ਵੱਡੀ ਗਿਣਤੀ ’ਚ ਲੋਕਾਂ ਦਾ ਇਕੱਠ ’ਚ ਪਹੁੰਚਣ ’ਤੇ ਸਵਾਗਤ ਕੀਤਾ। ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਦਹਾਕਾ ਉੱਤਰਾਖੰਡ ਦਾ ਦਹਾਕਾ ਬਣ ਰਿਹਾ ਹੈ ਤੇ ਉਤਰਾਖੰਡ ਦੀ ਤਰੱਕੀ ਲਈ ਨਵੇਂ ਰਸਤੇ ਖੁੱਲ੍ਹੇ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਮੁਖਵਾ ’ਚ ਮਾਂ ਗੰਗਾ ਦੀ ਪੂਜਾ ਵੀ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਸਾਡਾ ਉਦੇਸ਼ ਉੱਤਰਾਖੰਡ ਨੂੰ ਇਕ ਵਿਕਸਤ ਰਾਜ ਬਣਾਉਣਾ ਹੈ। ਉੱਤਰਾਖੰਡ ਵਿਕਾਸ ਦੇ ਇਕ ਨਵੇਂ ਟੀਚੇ ਵੱਲ ਵਧ ਰਿਹਾ ਹੈ ਅਤੇ ਸਾਡੀ ਸਰਕਾਰ ਨੇ ਇਸ ਰਾਜ ਲਈ ਕਈ ਵੱਡੇ ਫੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਉਤਰਾਖੰਡ ਵਿਚ ਸੈਲਾਨੀਆਂ ਦੀ ਗਿਣਤੀ ਵਧੀ ਹੈ ਅਤੇ ਹਰ ਸਾਲ 50 ਲੱਖ ਤੋਂ ਵੱਧ ਸ਼ਰਧਾਲੂ ਇੱਥੇ ਪਹੁੰਚਦੇ ਹਨ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਉੱਤਰਾਖੰਡ ਵਿਚ ਆ ਕੇ ਵਿਆਹ ਕਰਨ ਦੀ ਅਪੀਲ ਵੀ ਕੀਤੀ ਅਤੇ ਕਿਹਾ ਕਿ ਡੈਸਟੀਨੇਸ਼ਨ ਵੈਡਿੰਗ ਲਈ ਉੱਤਰਾਖੰਡ ਨੂੰ ਚੁਣਿਆ ਜਾਣਾ ਚਾਹੀਦਾ ਹੈ।

Check Also

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਨਸ਼ਾ ਤਸ਼ਕਰਾਂ ਦੇ ਮਕਾਨ ਢਾਹੁਣ ਦੀ ਪ੍ਰਕਿਰਿਆ ਨੂੰ ਦੱਸਿਆ ਸਹੀ

ਕਿਹਾ : ਕਾਨੂੰਨੀ ਤਰੀਕੇ ਨਾਲ ਢਾਹੇ ਜਾ ਰਹੇ ਹਨ ਨਸ਼ਾ ਤਸਕਰਾਂ ਦੇ ਮਕਾਨ ਜਲੰਧਰ/ਬਿਊਰੋ ਨਿਊਜ਼ …