ਸੂਨੀ ਵਕਫ ਬੋਰਡ ਦੀ ਬੈਠਕ ਵੀ 26 ਨਵੰਬਰ ਨੂੰ ਹੋਵੇਗੀ
ਨਵੀਂ ਦਿੱਲੀ/ਬਿਊਰੋ ਨਿਊਜ਼
ਆਲ ਇੰਡੀਆ ਮੁਸਲਿਮ ਲਾਅ ਬੋਰਡ ਅਯੁੱਧਿਆ ਵਿਾਵਦ ‘ਤੇ ਸੁਪਰੀਮ ਕੋਰਟ ਦੇ ਫੈਸਲੇ ‘ਤੇ ਰਿਵਿਊ ਪਟੀਸ਼ਨ ਦਾਖਲ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਮੁਸਲਿਮ ਲਾਅ ਬੋਰਡ ਨੇ ਇਸ ਮਾਮਲੇ ‘ਤੇ 17 ਨਵੰਬਰ ਨੂੰ ਮੀਟਿੰਗ ਬੁਲਾ ਲਈ ਹੈ। ਦੂਜੇ ਪਾਸੇ ਉਤਰ ਪ੍ਰਦੇਸ਼ ਸੂਨੀ ਸੈਂਟਰਲ ਵਕਫ ਬੋਰਡ ਨੇ ਫੈਸਲੇ ਦੇ ਬਾਅਦ ਕੀਤੀ ਕਾਰਵਾਈ ‘ਤੇ ਚਰਚਾ ਲਈ 26 ਨਵੰਬਰ ਨੂੰ ਬੈਠਕ ਸੱਦੀ ਹੈ। ਹਾਲਾਂਕਿ ਵਕਫ ਬੋਰਡ ਨੇ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਰਿਵਿਊ ਪਟੀਸ਼ਨ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ। ਧਿਆਨ ਰਹੇ ਕਿ 134 ਸਾਲ ਪੁਰਾਣੇ ਅਯੁੱਧਿਆ ਮੰਦਿਰ-ਮਸਜਿਦ ਵਿਵਾਦ ‘ਤੇ ਲੰਘੀ 9 ਨਵੰਬਰ ਨੂੰ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਸੀ। ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਨੇ ਸਰਬਸੰਮਤੀ ਨਾਲ ਇਹ ਫੈਸਲਾ ਸੁਣਾਇਆ ਕਿ ਅਯੁੱਧਿਆ ਦੀ 2 . 77 ਏਕੜ ਦੀ ਪੂਰੀ ਵਿਵਾਦਤ ਜ਼ਮੀਨ ‘ਤੇ ਰਾਮ ਮੰਦਿਰ ਬਣੇਗਾ। ਅਦਾਲਤ ਨੇ ਕਿਹਾ ਕਿ ਮੰਦਰ ਨਿਰਮਾਣ ਲਈ 3 ਮਹੀਨਿਆਂ ਵਿਚ ਟਰੱਸਟ ਬਣਾਇਆ ਜਾਵੇ ਅਤੇ ਇਸਦੀ ਯੋਜਨਾ ਬਣਾਈ ਜਾਵੇ। ਇਸੇ ਤਰ੍ਹਾਂ ਚੀਫ ਜਸਟਿਸ ਨੇ ਮਸਜਿਦ ਬਣਾਉਣ ਲਈ ਮੁਸਲਿਮ ਪੱਖ ਨੂੰ 5 ਏਕੜ ਜ਼ਮੀਨ ਦਿੱਤੇ ਜਾਣ ਦਾ ਫੈਸਲਾ ਸੁਣਾਇਆ, ਜੋ ਕਿ ਵਿਵਾਦਤ ਜ਼ਮੀਨ ਤੋਂ ਦੁੱਗਣੀ ਹੈ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …