19.3 C
Toronto
Tuesday, August 4, 2026
spot_img
Homeਭਾਰਤਪਾਕਿ ਫੌਜ ਦੀ ਮੱਦਦ ਨਾਲ ਕਸ਼ਮੀਰ 'ਚ ਹੋਈ ਘੁਸਪੈਠ ਦੀ ਕੋਸ਼ਿਸ਼

ਪਾਕਿ ਫੌਜ ਦੀ ਮੱਦਦ ਨਾਲ ਕਸ਼ਮੀਰ ‘ਚ ਹੋਈ ਘੁਸਪੈਠ ਦੀ ਕੋਸ਼ਿਸ਼

ਭਾਰਤੀ ਫੌਜ ਨੇ ਘੁਸਪੈਠੀਏ ਵਾਪਸ ਭਜਾਏ
ਸ੍ਰੀਨਗਰ/ਬਿਊਰੋ ਨਿਊਜ਼
ਪਾਕਿਸਤਾਨੀ ਫੌਜ ਵਲੋਂ ਬਾਰਡਰ ਐਕਸ਼ਨ ਟੀਮ ਦੀ ਮੱਦਦ ਨਾਲ 78 ਹਥਿਆਰਬੰਦ ਘੁਸਪੈਠੀਏ ਭਾਰਤ ‘ਚ ਭੇਜਣ ਦੀ ਕੋਸ਼ਿਸ਼ ਕੀਤੀ ਗਈ। ਭਾਰਤੀ ਫੌਜ ਨੇ ਪਾਕਿ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪਾਕਿ ਦੀ ਬਾਰਡਰ ਐਕਸ਼ਨ ਟੀਮ ਨੇ ਭਾਰਤੀ ਚੌਕੀ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ। ਇਹ ਘਟਨਾ ਦੁਪਹਿਰ ਇਕ ਵਜੇ ਦੀ ਹੈ। ਭਾਰਤੀ ਫੌਜ ਨੇ ਘੁਸਪੈਠੀਆਂ ‘ਤੇ ਜਵਾਬੀ ਹਮਲਾ ਕੀਤਾ ਤਾਂ ਇਹ ਘੁਸਪੈਠੀਏ ਵਾਪਸ ਭੱਜ ਗਏ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਫੌਜ ਘੁਸਪੈਠੀਆਂ ਨੂੰ ਭਾਰਤ ਵਿਚ ਦਾਖਲ ਕਰਾਉਣ ਵਿਚ ਮੱਦਦ ਕਰਦੀ ਹੈ।

 

RELATED ARTICLES
POPULAR POSTS