22 ਜਨਵਰੀ ਨੂੰ ਚਾਰਾਂ ਦੋਸ਼ੀਆਂ ਨੂੰ ਨਹੀਂ ਦਿੱਤੀ ਜਾ ਸਕਦੀ ਫਾਂਸੀ
ਨਵੀਂ ਦਿੱਲੀ : ਨਿਰਭਯਾ ਮਾਮਲੇ ਦੇ ਚਾਰਾਂ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਦੇਣਾ ਮੁਸ਼ਕਲ ਦਿਖਾਈ ਦੇ ਰਿਹਾ ਹੈ। ਇੱਕ ਦੋਸ਼ੀ ਮੁਕੇਸ਼ ਕੁਮਾਰ ਦੀ ਪਟੀਸ਼ਨ ‘ਤੇ ਸੁਣਵਾਈ ਦੌਰਾਨ ਤਿਹਾੜ ਜੇਲ੍ਹ ਪ੍ਰਸ਼ਾਸਨ ਵਲੋਂ ਕਿਹਾ ਗਿਆ ਕਿ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਨਹੀਂ ਦੇਣੀ ਚਾਹੀਦੀ ਹੈ। ਜੇਲ੍ਹ ਪ੍ਰਸ਼ਾਸਨ ਵਲੋਂ ਦਲੀਲ ਦਿੱਤੀ ਗਈ ਹੈ ਕਿ ਦੋਸ਼ੀਆਂ ਨੇ ਅਜੇ ਦਇਆ ਪਟੀਸ਼ਨ ਪਾਈ ਹੈ। ਇਸ ਲਈ ਨਿਯਮ ਮੁਤਾਬਕ ਦਇਆ ਪਟੀਸ਼ਨ ‘ਤੇ ਫ਼ੈਸਲਾ ਆਉਣ ਦੇ 14 ਦਿਨਾਂ ਬਾਅਦ ਫਾਂਸੀ ਹੋਣੀ ਚਾਹੀਦੀ ਹੈ। ਤਿਹਾੜ ਜੇਲ੍ਹ ਵਲੋਂ ਹਾਈਕੋਰਟ ‘ਚ ਕਿਹਾ ਕਿ ਕਿਸੇ ਵੀ ਹਾਲਤ ‘ਚ 22 ਜਨਵਰੀ ਨੂੰ ਫਾਂਸੀ ਮੁਮਕਿਨ ਨਹੀਂ ਹੈ। ਆਪਣੀ ਇਸ ਗੱਲ ‘ਤੇ ਤਿਹਾੜ ਜੇਲ੍ਹ ਵਲੋਂ ਵਕੀਲ ਰਾਹੁਲ ਮਹਿਤਾ ਨੇ ਅਦਾਲਤ ‘ਚ ਕਿਹਾ ਕਿ ਅਜੇ ਤੱਕ ਰਾਸ਼ਟਰਪਤੀ ਵਲੋਂ ਦੋਸ਼ੀਆਂ ਦੀ ਦਇਆ ਪਟੀਸ਼ਨ ਖ਼ਾਰਜ ਨਹੀਂ ਕੀਤੀ ਗਈ ਹੈ। ਇਸ ਲਈ 22 ਜਨਵਰੀ ਨੂੰ ਫਾਂਸੀ ਨਹੀਂ ਹੋ ਸਕਦੀ ਹੈ। ਦਇਆ ਪਟੀਸ਼ਨ ਖ਼ਾਰਜ ਹੋਣ ਦੇ 14 ਦਿਨਾਂ ਬਾਅਦ ਫਾਂਸੀ ਦਿੱਤੀ ਜਾ ਸਕਦੀ ਹੈ।
Check Also
ਲੋਕ ਸਭਾ ’ਚ ਗੌਤਮ ਅਡਾਨੀ ਦੇ ਮੁੱਦੇ ’ਤੇ ਹੋਇਆ ਭਾਰੀ ਹੰਗਾਮਾ
ਰਾਹੁਲ ਗਾਂਧੀ ਬੋਲੇ : ਅਡਾਨੀ ਨੂੰ ਹੋਣਾ ਚਾਹੀਦਾ ਹੈ ਜੇਲ੍ਹ ’ਚ, ਪਰ ਸਰਕਾਰ ਉਸਦਾ ਕਰ …