4.3 C
Toronto
Wednesday, October 29, 2025
spot_img
Homeਭਾਰਤਭਾਰਤ ਵਲੋਂ ਕੌਮਾਂਤਰੀ ਉਡਾਣਾਂ ਸਾਲ ਦੇ ਅਖੀਰ ਤੱਕ ਆਮ ਕਰਨ ਦਾ ਐਲਾਨ

ਭਾਰਤ ਵਲੋਂ ਕੌਮਾਂਤਰੀ ਉਡਾਣਾਂ ਸਾਲ ਦੇ ਅਖੀਰ ਤੱਕ ਆਮ ਕਰਨ ਦਾ ਐਲਾਨ

ਨਵੀਂ ਦਿੱਲੀ : ਸ਼ਹਿਰੀ ਹਵਾਬਾਜ਼ੀ ਸਕੱਤਰ ਰਾਜੀਵ ਬਾਂਸਲ ਨੇ ਦੱਸਿਆ ਕਿ ਕੌਮਾਂਤਰੀ ਯਾਤਰੀ ਉਡਾਣ ਸੇਵਾਵਾਂ ਬਹੁਤ ਜਲਦੀ ਅਤੇ ਸੰਭਵ ਤੌਰ ‘ਤੇ ਇਸ ਸਾਲ ਦੇ ਅਖੀਰ ਤੱਕ ਆਮ ਹੋਣ ਦੀ ਉਮੀਦ ਹੈ। ਕਰੋਨਾ ਵਾਇਰਸ ਮਹਾਂਮਾਰੀ ਦੇ ਵਿਚਕਾਰ ਮਾਰਚ 2020 ਤੋਂ ਭਾਰਤ ਲਈ ਆਉਣ ਤੇ ਜਾਣ ਵਾਲੀਆਂ ਨਿਰਧਾਰਤ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਮੁਅੱਤਲ ਹਨ ਅਤੇ ਮੁਅੱਤਲੀ ਨੂੰ 30 ਨਵੰਬਰ ਤੱਕ ਵਧਾ ਦਿੱਤਾ ਗਿਆ ਸੀ।
ਬਾਂਸਲ ਨੇ ਕਿਹਾ ਕਿ ਭਾਰਤ ਕੋਲ ਅੰਤਰਰਾਸ਼ਟਰੀ ਉਡਾਣਾਂ ਦੇ ਸੰਚਾਲਨ ਲਈ 25 ਤੋਂ ਵੱਧ ਦੇਸ਼ਾਂ ਦੇ ਨਾਲ ‘ਏਅਰ ਬਬਲ’ ਦੀ ਵਿਵਸਥਾ ਹੈ। ਦੋ ਦੇਸ਼ਾਂ ਵਿਚਕਾਰ ‘ਏਅਰ ਬਬਲ’ ਦੀ ਵਿਵਸਥਾ ਦੇ ਤਹਿਤ ਕੌਮਾਂਤਰੀ ਯਾਤਰੀ ਉਡਾਣਾਂ ਨੂੰ ਉਨ੍ਹਾਂ ਦੇ ਸੰਬੰਧਿਤ ਕੈਰੀਅਰਾਂ ਦੁਆਰਾ ਇਕ ਦੂਜੇ ਦੇ ਖੇਤਰਾਂ ‘ਚ ਕੁਝ ਸ਼ਰਤਾਂ ਦੇ ਅਧੀਨ ਚਲਾਇਆ ਜਾ ਸਕਦਾ ਹੈ।

 

RELATED ARTICLES
POPULAR POSTS